ਨਵੀਂ ਦਿੱਲੀ: ਭਾਰਤ 'ਚ ਅੱਜ ਲਗਾਤਾਰ 10ਵੇਂ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਮਹੀਨੇ 18 ਦਿਨਾਂ 'ਚ 12 ਵਾਰ ਪੈਟਰੋਲ-ਡੀਜ਼ਲ ਦੇ ਰੇਟ ਵਧੇ ਹਨ। ਅੱਜ ਪੈਟਰੋਲ ਦਾ ਭਾਅ ਕੱਲ੍ਹ ਦੇ ਮੁਕਾਬਲੇ 34 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ। ਉੱਥੇ ਹੀ ਡੀਜ਼ਲ ਦਾ ਰੇਟ ਕੱਲ੍ਹ ਦੇ ਮੁਕਾਬਲੇ 32 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ। ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ 80.27 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ ਤੇ ਪੈਟਰੋਲ ਦੀ ਕੀਮਤ ਹੁਣ 89 ਰੁਪਏ 88 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।


ਇਸ ਮਹੀਨੇ 9 ਫਰਵਰੀ ਤੋਂ ਲਗਾਤਾਰ ਪੈਟਰੋਲ-ਡੀਜ਼ਲ ਦੀ ਕੀਮਤ ਵਧ ਰਹੀ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਚਾਰ ਤੇ ਪੰਜ ਫਰਵਰੀ ਨੂੰ ਰੇਟ ਵਧੇ ਸਨ।


ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕੀਮਤ


ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਬਦਲਦੀ ਹੈ। ਨਵੀਆਂ ਦਰਾਂ ਸੇਵਰੇ 6 ਵਜੇ ਲਾਗੂ ਹੋ ਜਾਂਦੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਐਸਐਮਐਸ ਜ਼ਰੀਏ ਲਈ ਜਾ ਸਕਦੀ ਹੈ। ਇਸ ਲਈ ਇੰਡੀਅਨ ਆਇਲ ਵੈਬਸਾਈਟ ਮੁਤਾਬਕ ਤਹਾਨੂੰ RSP ਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 92249992249 'ਤੇ ਐਸਐਮਐਸ ਭੇਜਣਾ ਹੋਵੇਗਾ। ਹਰ ਸ਼ਹਿਰ ਦਾ ਵੱਖਰਾ ਕੋਡ ਹੁੰਦਾ ਹੈ। ਇਹ ਕੋਡ ਤਹਾਨੂੰ ਆਈਓਸੀਐਲ ਦੀ ਵੈਬਸਾਈਟ 'ਤੇ ਮਿਲ ਜਾਵੇਗਾ।