ਨਵੀਂ ਦਿੱਲੀ: ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ 22 ਫਰਵਰੀ, 2021 ਤੋਂ ਰਾਤ 11.59 ਮਿੰਟ ਤੋਂ ਨਵੇਂ ਐਸਓਪੀ ਲਾਗੂ ਹੋ ਜਾਣਗੇ। ਯੂਕੇ, ਯੂਰਪ ਤੇ ਮਿਡਲ ਈਸਟ ਤੋਂ ਆਉਣ ਵਾਲੇ ਯਾਤਰੀਆਂ ਲਈ ਸਰਕਾਰ ਨੇ ਵਿਸ਼ੇਸ਼ ਨਿਯਮ ਤਿਆਰ ਕੀਤੇ ਹਨ। ਸਿਹਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਬਾਕੀ ਯਾਤਰੀਆਂ ਲਈ ਲਾਗੂ ਐਸਓਪੀ ਯੂਕੇ, ਯੂਰਪ ਤੇ ਮਿਡਲ ਈਸਟ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਹੀਂ ਹਨ। ਕਿਉਂਕਿ ਉਨ੍ਹਾਂ ਲਈ ਵੱਖਰੇ ਐਸਓਪੀ ਜਾਰੀ ਕੀਤੇ ਗਏ ਹਨ। ਭਾਰਤ ਆਉਣ ਵਾਲੇ ਆਮ ਯਾਤਰੀਆਂ ਲਈ ਜਾਰੀ ਔਸਓਪੀ ਦੇ ਦੋ ਮੁੱਖ ਹਿੱਸੇ ਹਨ- ਯਾਤਰਾ ਦੀ ਤਿਆਰੀ ਤੇ ਹਵਾਈ ਜਹਾਜ਼ 'ਚ ਬੈਠਣ ਤੋਂ ਪਹਿਲਾਂ ਦੀ ਤਿਆਰੀ।


ਯਾਤਰਾ ਦੀ ਤਿਆਰੀ (ਆਮ ਯਾਤਰੀਆਂ ਲਈ)


ਏਅਰ ਸੁਵਿਧਾ ਪੋਰਟਲ 'ਤੇ ਕੋਰੋਨਾ ਨਾ ਹੋਣ ਦਾ ਸੈਲਫ ਡੈਕਲਾਰੇਸ਼ਨ ਦੇਣਾ ਹੋਵੇਗਾ।
ਆਰਟੀਪੀਸੀਆਰ ਟੈਸਟ ਦੀ ਰਿਪੋਰਟ ਆਨਲਾਈ ਜਮ੍ਹਾ ਕਰਨੀ ਹੋਵੇਗੀ।
ਇਹ ਰਿਪੋਰਟ ਯਾਤਰਾ ਦੇ 72 ਘੰਟੇ ਦੇ ਅੰਦਰ ਹੋਣੀ ਚਾਹੀਦੀ ਹੈ।
ਯਾਤਰੀਆਂ ਨੂੰ ਇਸ ਗੱਲ ਦੀ ਵੀ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਹ ਭਾਰਤ ਸਰਕਾਰ ਜਾਂ ਸੂਬਾ ਸਰਕਾਰ ਦੇ 14 ਦਿਨ ਦੇ ਕੁਆਰੰਟੀਨ ਜਾਂ ਸੈਲਫ ਕੁਆਰੰਟੀਨ ਨਿਯਮ ਦਾ ਪਾਲਣ ਕਰਨਗੇ।


ਯਾਤਰਾ ਪੂਰੀ ਹੋਣ 'ਤੇ ਧਿਆਨ ਰੱਖਣ ਯੋਗ ਗੱਲਾਂ ( ਜੋ ਯਾਤਰੀ ਯੂਰਪ, ਯੂਕੇ ਜਾਂ ਮਿਡਲ ਈਸਟ ਤੋਂ ਹਨ)


ਸਾਰੇ ਯਾਤਰੀਆਂ ਨੂੰ ਸੈਂਪਲ ਦੇਣਾ ਹੋਵੇਗਾ।
ਜੋ ਯਾਤਰੀ ਯੂਕੇ, ਸਾਊਥ ਅਫਰੀਕਾ ਤੇ ਬ੍ਰਾਜ਼ੀਲ ਤੋਂ ਨਹੀਂ ਹਨ ਉਨ੍ਹਾਂ ਨੂੰ ਸੈਂਪਲ ਦੇਣ ਬਿਨਾਂ ਜਾਣ ਦਿੱਤਾ ਜਾਵੇਗਾ। ਇਨ੍ਹਾਂ ਯਾਤਰੀਆਂ ਨੂੰ 14 ਦਿਨ ਤਕ ਆਪਣੀ ਸਿਹਤ 'ਤੇ ਨਜ਼ਰ ਰੱਖਣੀ ਹੋਵੇਗੀ। ਪੌਜ਼ਿਟਿਵ ਆਉਣ 'ਤੇ ਸਰਕਾਰੀ ਕੁਆਰੰਟੀਨ 'ਚ ਰਹਿ ਕੇ ਇਲਾਜ ਕਰਾਉਣਾ ਹੋਵੇਗਾ।
ਜੋ ਯਾਤਰੀ ਯੂਕੇ, ਸਾਊਥ ਅਫਰੀਕਾ ਜਾ ਬ੍ਰਾਜ਼ੀਲ ਤੋਂ ਆਏ ਹਨ ਉਨ੍ਹਾਂ ਨੂੰ ਸੈਂਪਲ ਦੇਣ ਤੋਂ ਬਾਅਦ ਜਾਣ ਦਿੱਤਾ ਜਾਵੇਗਾ। ਪਰ ਇਨ੍ਹਾਂ ਯਾਤਰੀਆਂ ਨੂੰ 7 ਦਿਨ ਦੇ ਸੈਲਫ ਕੁਆਰੰਟੀਨ 'ਚ ਰਹਿਣਾ ਹੋਵੇਗਾ ਤੇ ਸੱਤ ਦਿਨ ਬਾਅਅਦ ਟੈਸਟ ਕਰਾਉਣਾ ਹੋਵੇਗਾ।


ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਇਕ ਤੋਂ ਜ਼ਿਆਦਾ ਵੇਰੀਏਂਟ ਕਈ ਦੇਸ਼ਾਂ 'ਚ ਐਕਟਿਵ ਹਨ। ਇਨ੍ਹਾਂ 'ਚ ਯੂਕੇ ਵੇਰੀਏਂਟ 86 ਦੇਸ਼ਾਂ 'ਚ, ਸਾਊਥ ਅਫਰੀਕਾ ਵੇਰੀਏਂਟ 44 ਦੇਸ਼ਾਂ 'ਚ ਤੇ ਬ੍ਰਾਝ਼ੀਲ ਵੇਰੀਏਂਟ 15 ਦੇਸ਼ਾਂ 'ਚ ਐਕਟਿਵ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਇਹ ਤਿੰਨੇ ਵੇਰੀਏਂਟ ਕੋਵਿਡ-19 ਦੇ ਮੁਕਾਬਲੇ ਤੇਜ਼ੀ ਨਾਲ ਫੈਲਦੇ ਹਨ।