ਨਵੀਂ ਦਿੱਲੀ: ਟੂਲਕਿੱਟ ਮਾਮਲੇ 'ਚ ਹੁਣ ਸੱਤਵਾਂ ਨਾਂਅ ਸਾਹਮਣੇ ਆਇਆ ਹੈ। ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ ਵੀ ਪੁਲਿਸ ਰਾਡਾਰ 'ਤੇ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਦ ਹੁਣ ਨਿਕਿਤਾ ਜੈਕਬ ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਹੋਈ ਹੈ। ਸ਼ਾਂਤਨੂ ਮੁਲੁਕ ਨੂੰ ਟ੍ਰਾਂਜਿਟ ਆਗਾਊਂ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਤੋਂ ਇਲਾਵਾ ਪੁਨੀਤ, ਫ੍ਰੈਡਰਿਕ ਵੀ ਪੁਲਿਸ ਦੀ ਰਾਡਾਰ 'ਤੇ ਹਨ। ਇਨ੍ਹਾਂ ਸਭ ਤੋਂ ਇਲਾਵਾ ਖਾਲਿਸਤਾਨੀ ਭਜਨ ਸਿੰਘ ਭਿੰਡਰ ਨਾਲ ਵੀ ਸਾਜ਼ਿਸ਼ ਦੇ ਤਾਰ ਜੁੜਦੇ ਨਜ਼ਰ ਆ ਰਹੇ ਹਨ। 


ਟੂਲਕਿੱਟ 'ਚ ਸ੍ਹੱਤਵੇਂ ਨਾਂਅ ਦਾ ਖੁਲਾਸਾ


ਕਨੈਡਾ ਦੇ ਵੈਨਕੂਵਰ 'ਚ ਰਹਿਣ ਵਾਲੀ ਅਨੀਤਾ ਲਾਲ ਪੌਇਟਿਕ ਜਸਟਿਸ ਵਾਲੇ ਮੋ ਧਾਲੀਵਾਲ ਦੀ ਸਾਥੀ ਹੈ। ਉਹ ਉਸ ਦੇ ਕਾਰੋਬਾਰ ਤੋਂ ਲੈਕੇ ਖਾਲਿਸਤਾਨੀ ਏਜੰਡੇ ਤਕ ਸਭ 'ਚ ਹਿੱਸੇਦਾਰੀ ਮੰਨੀ ਜਾਂਦੀ ਹੈ। ਅਨੀਤਾ ਲਾਲ ਇਸ ਸੰਸਥਾ ਦੀ ਕਾਰਜਕਾਰੀ ਨਿਰਦੇਸ਼ਕ ਵੀ ਹੈ।


ਮੰਨਿਆ ਜਾਂਦਾ ਕਿ ਅਨੀਤਾ ਲਾਲ ਹੀ ਮੋ ਧਾਲੀਵਾਲ ਦੀ ਮੁੱਖ ਐਡਵਾਇਜ਼ਰ ਹੈ। ਅਨੀਤਾ ਲਾਲ ਦਾ ਟਵਿਟਰ ਅਅਕਾਊਂਟ ਦੇਖੀਏ ਤਾਂ ਅਨੀਤਾ ਲਾਲ ਕਿਸਾਨ ਅੰਦੋਲਨ ਤੇ ਭਾਰਤ ਦੇ ਖਿਲਾਫ ਚੱਲ ਰਹੇ ਹੈਸ਼ਟੈਗ ਦਾ ਲਗਾਤਾਰ ਇਸਤੇਮਾਲ ਕਰ ਰਹੀ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਅਨੀਤਾ ਲਾਲ ਦਾ ਵੀ ਟੂਲਕਿੱਟ 'ਚ ਜ਼ਿਕਰ ਹੈ।


ਅਨੀਤਾ ਲਾਲ ਨੂੰ ਕੈਂਪੇਨ ਚਲਾਉਣ 'ਚ ਮਾਹਿਰ ਮੰਨਿਆ ਜਾਂਦਾ ਹੈ। ਕੈਂਪੇਨਿੰਗ ਤੇ ਮਾਰਕੀਟਿੰਗ 'ਚ ਉਸ ਨੂੰ ਕਰੀਬ ਦੋ ਦਹਾਕਿਆਂ ਦਾ ਤਜ਼ਰਬਾ ਹੈ।