ਨਵੀਂ ਦਿੱਲੀ: ਸੀਰਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਭੇਜੀ ਗਈ ਕੋਰੋਨਾ ਵੈਕਸੀਨ ਦੀ 10 ਲੱਖ ਡੋਜ਼ ਨੂੰ ਸਾਊਥ ਅਫਰੀਕਾ ਵਾਪਸ ਦੇਣਾ ਚਾਹੁੰਦਾ ਹੈ। ਇਕੋਨੌਮਿਕ ਟਾਇਮਸ, 'ਚ ਛਪੀ ਇਕ ਖ਼ਬਰ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਇੱਥੇ ਇੱਥੇ ਟੀਕਾਕਰਨ ਅਭਿਆਨ 'ਚ ਐਸਟ੍ਰਾਜੈਨੇਕਾ ਦੀ ਵੈਕਸੀਨ ਨੂੰ ਸ਼ਾਮਲ ਨਹੀਂ ਕੇਰਗਾ।
ਸੀਰਮ ਇੰਸਟੀਟਿਊਟ ਆਫ ਇੰਡੀਆ ਇਕ ਮੁੱਖ ਵੈਕਸੀਨ ਸਪਲਾਇਰ ਦੇ ਤੌਰ 'ਤੇ ਉੱਭਰਿਆ ਹੈ ਜੋ ਔਕਸਫੋਰਡ-ਐਸਟ੍ਰੇਜੈਨੇਕਾ ਦੀ ਵੈਕਸੀਨ ਦਾ ਪ੍ਰੋਡਕਸ਼ਨ ਕਰ ਰਿਹਾ ਹੈ। ਪਿਛਲੇ ਹਫ਼ਤੇ ਹੀ ਸਾਊਥ ਅਫਰੀਕਾ 'ਚ ਸੀਰਮ ਦੇ ਵੈਕਸੀਨ ਦੀ 10 ਲੱਖ ਡੋਜ਼ ਦੀ ਪਹਿਲੀ ਖੇਪ ਪਹੁੰਚੀ ਸੀ। ਪੰਜ ਲੱਖ ਡੋਜ਼ ਅਗਲੇ ਕੁਝ ਹਫ਼ਤਿਆਂ 'ਚ ਉੱਥੇ ਪਹੁੰਚਣ ਵਾਲੀਆਂ ਸਨ।
ਦੱਸ ਦੇਈਏ ਕਿ ਸਾਊਥ ਅਫਰੀਕਾ 'ਚ ਹੁਣ ਤਕ ਟੀਕਾਕਰਨ ਦੀ ਸ਼ੁਰੂਆਤ ਨਹੀਂ ਹੋਈ। ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਇੱਥੋਂ ਦੇ ਹੈਲਥ ਵਰਕਰਸ ਨੂੰ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੇਵੇਗਾ। ਇਹ ਟੀਕਾਕਰਨ ਅਭਿਆਨ ਰਿਸਰਚਰਸ ਦੇ ਨਾਲ ਇਕ ਸਟੱਡੀ ਵਾਂਗ ਹੋਵੇਗੀ।
ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਐਸਟ੍ਰੇਜੈਨੇਕਾ ਦੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੁਨੀਆਂ 'ਚ ਕਿਤੇ ਵੀ ਐਮਰਜੈਂਸੀ ਇਸਤੇਮਾਲ ਦੀ ਮਨਜੂਰੀ ਦਿੱਤੀ।