ਨਵੀਂ ਦਿੱਲੀ: ਲੱਦਾਖ 'ਚ ਭਾਰਤ ਤੇ ਚੀਨ ਦੇ ਵਿਚ ਡਿਸਇੰਗੇਂਜ਼ਮੇਂਟ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ। ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਇਲਾਕੇ 'ਚ ਭਾਰਤ ਤੇ ਚੀਨ ਦੇ ਫੌਜੀ ਤੇ ਟੈਂਕ ਆਪੋ ਆਪਣੇ ਮੋਰਚਿਆਂ ਦੀ ਥਾਂ ਤੋਂ ਪਿੱਛੇ ਹਟ ਰਹੇ ਹਨ। ਨਵੀਆਂ ਤਸਵੀਰਾਂ 'ਚ ਚੀਨ ਦੇ ਫੌਜ ਆਪੋ-ਆਪਣੇ ਅਸਥਾਈ ਬੰਕਰ ਤੋੜ ਰਹੇ ਹਨ। ਚੀਨ ਦੇ ਫੌਜੀ ਉੱਥੋਂ ਆਪਣੇ ਜੈਨਰੇਟਰ 'ਤੇ ਦੂਜਾ ਸਮਾਨ ਲਿਜਾਂਦਿਆਂ ਦਿਖਾਈ ਦੇ ਰਹੇ ਹਨ।


ਪਿਛਲੇ 10 ਮਹੀਨਿਆਂ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਸਨ। ਪਰ 9ਵੇਂ ਰਾਊਂਡ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚ ਫਿੰਗਰ ਏਰੀਆ ਤੋਂ ਡਿਸਇੰਗੇਂਜਮੇਂਟ ਨੂੰ ਲੈਕੇ ਸਹਿਮਤੀ ਬਣੀ। ਸਮਝੌਤੇ ਦੇ ਤਹਿਤ ਚੀਨ ਦੇ ਫੌਜੀ ਹੁਣ ਫਿੰਗਰ 8 'ਤੇ ਪਰਤਣਗੇ ਜਦਕਿ ਭਾਰਤ ਦੇ ਫੌਜੀ ਫਿੰਗਰ 4 ਤੋਂ ਫਿੰਗਰ 3 'ਤੇ ਆ ਜਾਣਗੇ।