ਦੁਨੀਆਂ ਭਰ ਵਿੱਚ ਇਸ ਵੇਲੇ ਕਰੋੜਾਂ ਦੀ ਗਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਡੇਵਿਡ ਬੇਕਹਮ ਦੀ ਪਤਨੀ ਤੇ 1990 ਦੇ ਦਹਾਕੇ ਦੇ ਪੌਪ ਗਰੁੱਪ ਸਪਾਇਸ ਗਰਲ ਦੀ ਸਿੰਗਰ ਵਿਕਟੋਰੀਆ ਬੇਕਹਮ ਦੇ ਨਾਂ ਵਾਲੀ ਗਾਂ ਪੌਸ਼ ਸਪਾਇਸ ਨੂੰ ਖਰੀਦਣ ਲਈ ਮੱਧ ਇੰਗਲੈਂਡ 'ਚ 2.61 ਕਰੋੜ ਰੁਪਏ ਦੀ ਭਾਰੀ ਰਕਮ ਖਰਚ ਕੀਤੀ ਗਈ। ਇਸ ਵਿਕਰੀ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ।

Continues below advertisement


ਦਰਅਸਲ ਸਾਲ 2014 'ਚ ਇਸ ਨਕਲੀ ਗਾਂ ਨੂੰ 1,31,250 ਪੌਂਡ 'ਚ ਵੇਚਿਆ ਗਿਆ ਸੀ। ਉੱਥੇ ਹੀ ਇਸ ਨਸਲ ਦੀ ਗਾਂ ਨੂੰ ਦੁੱਗਣੇ ਭਾਅ 'ਤੇ ਵੇਚਿਆ ਗਿਆ ਹੈ। ਨਤੀਜਾ ਇਹ ਹੋ ਰਿਹਾ ਕਿ ਇਹ ਗਾਂ ਯੂਕੇ ਤੇ ਯੂਰਪ 'ਚ ਸਭ ਤੋਂ ਮਹਿੰਗੀ ਗਾਂ ਬਣ ਗਈ ਹੈ। ਪੌਸ਼ ਸਪਾਇਸ ਇਕ ਚੰਗੀ ਨਸਲ ਦੀ ਵੱਛੀ ਹੈ ਜੋ Lodge ਫਾਰਮ 'ਤੇ ਪੈਦਾ ਹੋਈ ਸੀ। ਇਸ ਦੀ ਉਮਰ ਅਜੇ ਸਿਰਫ਼ ਚਾਰ ਮਹੀਨੇ ਦੀ ਹੈ।


ਦੱਸਿਆ ਗਿਆ ਕਿ ਗਾਂ ਨੂੰ ਵੇਚਣ ਵਾਲੀ ਸ਼ਖਸ ਕ੍ਰਿਸਟੀਨ ਵਿਲਿਅਮਸ ਨੀਲਾਮੀ 'ਚ ਰਿਕਾਰਡ ਤੋੜ ਕੀਮਤ ਹਾਸਲ ਕਰਨ ਤੋਂ ਬਾਅਦ ਬੇਹੱਦ ਖੁਸ਼ ਹੈ। ਉਨ੍ਹਾਂ ਕਿਹਾ, 'ਅਸੀਂ ਸੁਫ਼ਨੇ 'ਚ ਵੀ ਕਦੇ ਏਨੀ ਵੱਡੀ ਰਕਮ ਮਿਲਣ ਦੀ ਉਮੀਦ ਨਹੀਂ ਲਾਈ ਸੀ।'