ਜੇ ਤੁਸੀਂ ਬਾਈਕ ਲੈਣ ਦੀ ਯੋਜਨਾ ਬਣਾ ਰਹੇ ਹੋ ਤੇ ਤੁਹਾਡੇ ਕੋਲ ਪੈਸੇ ਦੀ ਘਾਟ ਹੈ, ਤਾਂ ਤੁਸੀਂ ਇਸ ਲਈ ਲੋਨ ਲੈ ਸਕਦੇ ਹੋ। ਜੇ ਤੁਸੀਂ ਤਨਖਾਹ ਲੈਂਦੇ ਹੋ, ਤਾਂ ਬਾਈਕ ਲੋਨ ਲੈਣਾ ਤੁਹਾਡੇ ਲਈ ਬਹੁਤ ਸੌਖਾ ਹੈ। ਤੁਸੀਂ ਉਸ ਬੈਂਕ ਤੋਂ ਲੋਨ ਲੈ ਸਕਦੇ ਹੋ ਜਿਸ ਵਿੱਚ ਤੁਹਾਡੀ ਤਨਖਾਹ ਆਉਂਦੀ ਹੈ। ਇਸ ਤੋਂ ਇਲਾਵਾ, ਬਾਈਕ ਕੰਪਨੀਆਂ ਆਪਣੇ ਪੱਧਰ ਤੇ ਵੀ ਫਾਈਨਾਂਸ ਦਾ ਪ੍ਰਬੰਧ ਕਰਦੀਆਂ ਹਨ।

ਬਿਨੈਕਾਰ ਦੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ

ਤੁਹਾਡੇ ਕ੍ਰੈਡਿਟ ਇਤਿਹਾਸ ਨੂੰ ਵੇਖਦੇ ਹੋਏ, ਤੁਹਾਨੂੰ ਬਾਈਕ ਦੀ ਕੀਮਤ ਦਾ 85 ਪ੍ਰਤੀਸ਼ਤ ਤੱਕ ਦਾ ਕਰਜ਼ਾ ਮਿਲਦਾ ਹੈ। ਕੁਝ ਥਾਵਾਂ 'ਤੇ ਤੁਸੀਂ ਬਾਈਕ ਦੀ ਕੀਮਤ ਦਾ 95 ਪ੍ਰਤੀਸ਼ਤ ਦਾ ਲੋਨ ਲੈ ਸਕਦੇ ਹੋ। ਤੁਸੀਂ ਲੋਨ ਲੈ ਕੇ ਬਾਈਕ ਖਰੀਦਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਤੇ ਫਿਰ ਈਐਮਆਈ ਦੁਆਰਾ ਲੋਨ ਦਾ ਭੁਗਤਾਨ ਕਰ ਸਕਦੇ ਹੋ। ਬਾਈਕ ਲੋਨ ਘੱਟ ਤੋਂ ਘੱਟ 12 ਮਹੀਨਿਆਂ ਤੇ ਵੱਧ ਤੋਂ ਵੱਧ 60 ਮਹੀਨਿਆਂ ਵਿੱਚ ਅਦਾ ਕਰਨਾ ਪੈਂਦਾ ਹੈ। ਇਹ ਬੈਂਕਾਂ ਦੇ ਨਿਯਮਾਂ 'ਤੇ ਨਿਰਭਰ ਕਰਦਾ ਹੈ। ਇਹ ਯਾਦ ਰੱਖੋ ਕਿ ਬਿਨੈਕਾਰ ਦੀ ਘੱਟੋ ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ।

ਇਵੇਂ ਕਰੋ ਅਪਲਾਈ

ਤੁਸੀਂ ਸਿੱਧੇ ਬੈਂਕ ਦੀ ਵੈੱਬਸਾਈਟ ਤੇ ਲੌਗਇਨ ਕਰਕੇ ਵੀ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਲੋੜੀਂਦੀ ਜਾਣਕਾਰੀ ਬੈਂਕ ਦੀ ਵੈੱਬਸਾਈਟ 'ਤੇ ਪਾਉਂਦੇ ਹੋ, ਤਾਂ ਇਸ ਦਾ ਕਰਮਚਾਰੀ ਆਪਣੇ ਆਪ ਤੁਹਾਨੂੰ ਕਾਲ ਕਰੇਗਾ ਤੇ ਅੱਗੇ ਲੋਨ ਤੇ ਕਾਰਵਾਈ ਆਰੰਭ ਕਰੇਗਾ। ਇਸ ਤੋਂ ਇਲਾਵਾ, ਜਦੋਂ ਤੁਸੀਂ ਡੀਲਰ ਕੋਲ ਬਾਈਕ ਲੈਣ ਲਈ ਜਾਂਦੇ ਹੋ, ਤਾਂ ਉਹ ਤੁਹਾਨੂੰ ਵਧੀਆ ਆਫ਼ਰ ਵੀ ਦੇ ਸਕਦਾ ਹੈ।

ਖਾਲਸਾ ਏਡ ਨੇ ਪੁੱਛਿਆ ਪੰਜਾਬੀਆਂ ਨੂੰ ਸਵਾਲ, ਲੋਕਾਂ ਨੇ ਕਮੈਂਟਾਂ 'ਚ ਦੱਸੀ 'ਮਨ ਕੀ ਬਾਤ'

ਇਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਹੋਏਗੀ

ਆਈਡੀ ਪਰੂਫ: ਇਸ ਲਈ, ਤੁਸੀਂ ਵੋਟਰ ਆਈਡੀ, ਆਧਾਰ ਕਾਰਡ, ਪੈਨ ਕਾਰਡ ਤੇ ਡ੍ਰਾਇਵਿੰਗ ਲਾਇਸੈਂਸ ਦੀ ਵਰਤੋਂ ਕਰ ਸਕਦੇ ਹੋ।

ਐਡਰੈੱਸ ਪਰੂਫ: ਉਪਰੋਕਤ ਆਈਡੀ ਪਰੂਫ ਤੋਂ ਇਲਾਵਾ ਤੁਸੀਂ ਬਿਜਲੀ ਦਾ ਬਿੱਲ, ਰਾਸ਼ਨ ਕਾਰਡ, ਟੈਲੀਫੋਨ ਬਿੱਲ, ਕਿਰਾਏ ਦੇ ਕਰਾਰ ਦੇ ਸਕਦੇ ਹੋ।

ਲੋਨ ਲਈ ਪਾਸਪੋਰਟ ਸਾਈਜ਼ ਫੋਟੋ ਦੀ ਜ਼ਰੂਰਤ ਹੋਏਗੀ।

ਇਨਕਮ ਪਰੂਫ: ਜੇ ਤੁਸੀਂ ਤਨਖਾਹ ਲੈਂਦੇ ਹੋ, ਤਾਂ ਤੁਹਾਨੂੰ ਤਿੰਨ ਮਹੀਨਿਆਂ ਦਾ ਬੈਂਕ ਸਟੇਟਮੈਂਟ ਦੇਣਾ ਪਏਗਾ। ਇਸ ਤੋਂ ਇਲਾਵਾ, ਤੁਹਾਨੂੰ ਚੈੱਕ ਦੀ ਇਕ ਕਾਪੀ ਦੇਣੀ ਪਵੇਗੀ।

ਸਵੈ ਇੰਪਲੋਇਡ: ਜੇ ਤੁਹਾਡਾ ਆਪਣਾ ਕੰਮ ਹੈ, ਤਾਂ ਤੁਸੀਂ ਇਨਕਮ ਟੈਕਸ ਰਿਟਰਨ ਦੀ ਇਕ ਕਾਪੀ ਜਮ੍ਹਾਂ ਕਰਾ ਸਕਦੇ ਹੋ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI