ਲੂਯਿਸ ਹੈਮਿਲਟਨ ਨੇ ਪੁਰਤਗਾਲ ਦੇ ਗ੍ਰਾਂ ਪ੍ਰੀ 'ਤੇ ਕਬਜ਼ਾ ਕਰਕੇ ਆਪਣੀ 92 ਵੀਂ ਦੌੜ ਜਿੱਤੀ ਹੈ। ਇਸ ਦੇ ਨਾਲ ਹੀ  ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਧ ਰੇਸ ਜਿੱਤਣ ਦਾ ਰਿਕਾਰਡ ਤੋੜਿਆ ਹੈ। ਆਪਣੀ 97ਵੀਂ ਪੋਲ ਪੋਜ਼ੀਸ਼ਨ ਨਾਲ ਸ਼ੁਰੂਆਤ ਕਰਨ ਵਾਲੇ ਮਰਸੀਡੀਜ਼ ਦੇ ਹੈਮਿਲਟਨ ਨੇ ਐਲਗ੍ਰੇਵ ਇੰਟਰਨੈਸ਼ਨਲ ਸਰਕਟ 'ਚ ਸ਼ੁਰੂਆਤ 'ਚ ਹੀ ਲੀਡ ਗੁਆ ਦਿੱਤੀ ਸੀ, ਪਰ ਵਾਪਸੀ ਕਰ ਰਿਕਾਰਡ ਜਿੱਤ ਆਪਣੇ ਨਾਂ ਕੀਤੀ।


ਹੈਮਿਲਟਨ ਨੇ ਸ਼ੁਰੂਆਤ ਵਿਚ ਸੰਘਰਸ਼ ਕੀਤਾ ਤੇ ਉਸ ਦੀ ਟੀਮ ਦੀ ਸਾਥੀ ਵੇਤਰੀ ਬੋੱਟਾਸ ਨੇ ਲੀਡ ਲੈ ਲਈ। ਇਸ ਦੌਰਾਨ ਮੀਂਹ ਵੀ ਆਇਆ। ਪਹਿਲੀ ਲੈਪ 'ਚ ਅਗਵਾਈ ਕਰਨ ਤੋਂ ਬਾਅਦ, ਬੋਟਾਸ ਨੂੰ ਮੈਕਲਾਰੇਨ ਦੇ ਕਾਰਲੋਸ ਸੈਨਜ਼ ਨੇ ਪਿੱਛੇ ਛੱਡ ਦਿੱਤਾ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਨੇ ਵੀਜ਼ਾ ਲਈ ਲੰਡਨ ਦੇ ਮਿਊਜ਼ੀਸ਼ੀਅਨ ਨਾਲ ਕੀਤਾ ਵਿਆਹ, ਖੁਦ ਹੀ ਕੀਤਾ ਖ਼ੁਲਾਸਾ

ਬੋਟਾਸ ਨੇ ਫਿਰ ਛੇਵੀਂ ਲੈਪ 'ਚ ਲੀਡ ਲੈ ਲਈ ਤੇ ਹੈਮਿਲਟਨ ਨੇ ਵੀ ਕਾਰਲੋਸ ਨੂੰ ਪਿੱਛੇ ਛੱਡ ਦਿੱਤਾ। ਇਥੇ ਮੀਂਹ ਰੁਕ ਗਿਆ। ਹੈਮਿਲਟਨ ਨੇ ਆਖਰਕਾਰ 20 ਵੇਂ ਲੈਪ 'ਚ ਬੋੱਟਾਸ ਨੂੰ ਪਛਾੜ ਦਿੱਤਾ। ਉਹ ਬੋਟਾਸ ਤੋਂ 10 ਸੈਕਿੰਡ ਅੱਗੇ ਸੀ। ਬੋੱਟਾਸ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਅੰਤ ਵਿੱਚ ਇਹ ਹੈਮਿਲਟਨ ਜਿੱਤ ਗਿਆ।

ਹੈਮਿਲਟਨ ਨੇ 2007 ਵਿੱਚ ਮੈਕਲਰੇਨ ਨਾਲ ਸ਼ੁਰੂਆਤ ਕੀਤੀ ਸੀ। ਉਸ ਸਮੇਂ ਤੋਂ, ਹੈਮਿਲਟਨ ਨੇ ਹਰ ਸੀਜ਼ਨ 'ਚ ਘੱਟੋ ਘੱਟ ਇਕ ਜਿੱਤ ਦਰਜ ਕੀਤੀ। ਪਰ 2014 ਵਿੱਚ V6 ਟਰਬੋ ਹਾਈਬ੍ਰਿਡ ਯੁੱਗ ਦੀ ਸ਼ੁਰੂਆਤ ਤੋਂ ਬਾਅਦ, ਹੈਮਿਲਟਨ ਦਾ ਰਿਕਾਰਡ ਹੋਰ ਵਧੀਆ ਹੋ ਗਿਆ ਹੈ ਤੇ ਉਸ ਸਮੇਂ ਤੋਂ ਔਸਤ 10 ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ