ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਨੇ ਬਾਲੀਵੁੱਡ ਤੋਂ ਬਾਅਦ ਓਟੀਟੀ ਪਲੇਟਫਾਰਮ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਰਾਧਿਕਾ ਆਪਟੇ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਮਜ਼ਾਕੀਆ ਗੱਲਾਂ ਆਖੀਆਂ ਹਨ। ਦਰਅਸਲ, ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਉਸ ਨੇ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੇਲਰਸੀ ਨਾਲ ਵੀਜ਼ਾ ਲਈ ਵਿਆਹ ਕਰਵਾਇਆ।

ਹਾਲ ਹੀ 'ਚ ਰਾਧਿਕਾ ਤੇ ਮੈਸੀ ਕਈ ਮੁੱਦਿਆਂ 'ਤੇ ਇੱਕ-ਦੂਜੇ ਨਾਲ ਗੱਲ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਮੈਸੀ ਨੇ ਰਾਧਿਕਾ ਨੂੰ ਅਜਿਹਾ ਸਵਾਲ ਪੁੱਛਿਆ, ਜਿਸ ਦਾ ਜਵਾਬ ਰਾਧਿਕਾ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤਾ।



ਰਾਧਿਕਾ ਆਪਟੇ ਦਾ ਵਿਆਹ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੇਲਰਸੀ ਨਾਲ ਹੋਇਆ ਸੀ ਤੇ ਦੋਵੇਂ ਵਿਆਹ ਤੋਂ ਪਹਿਲਾਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿੱਚ ਸੀ। ਇਸ ਗੱਲਬਾਤ ਵਿੱਚ, ਮੈਸੀ ਰਾਧਿਕਾ ਨੂੰ ਪੁੱਛਦੇ ਹਨ ਕਿ ਤੁਹਾਡਾ ਵਿਆਹ ਕਦੋਂ ਹੋਇਆ?

ਬਿੱਗ ਬੀ ਦੇ ਪਿਤਾ ਦੇ ਨਾਮ 'ਤੇ ਪੋਲੈਂਡ ਦਾ ਚੌਕ

ਇਸ ਸਵਾਲ ਦਾ ਜਵਾਬ ਦਿੰਦਿਆਂ ਰਾਧਿਕਾ ਨੇ ਕਿਹਾ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਵਿਆਹ ਕਰਵਾ ਕੇ, ਤੁਸੀਂ ਆਸਾਨੀ ਨਾਲ ਵੀਜ਼ਾ ਲੈ ਲੈਂਦੇ ਹੋ। ਉਸ ਨੇ ਅੱਗੇ ਕਿਹਾ ਕਿ ਉਹ ਵਿਆਹ ਦੀ ਸਮਰਥਕ ਨਹੀਂ, ਪਰ ਵੀਜ਼ਾ ਇੱਕ ਵੱਡੀ ਸਮੱਸਿਆ ਹੈ ਤੇ ਉਹ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਸੀ।

Birthday Special: 46 ਦੀ ਉਮਰ 'ਚ ਵੀ ਬਾਲੀਵੁੱਡ ਦੀਆਂ ਜਵਾਨ ਐਕਟਰੈਸ ਨੂੰ ਰਵੀਨਾ ਦਿੰਦੀ ਮਾਤ, ਦੇਖੋ ਖੂਬਸੂਰਤ ਤਸਵੀਰਾਂ

ਮੈਸੀ ਨੇ ਰਾਧਿਕਾ ਅੱਗੇ ਇਕ ਹੋਰ ਸਵਾਲ ਖੜ੍ਹਾ ਕੀਤਾ, ਜਿਸ 'ਚ ਉਸ ਨੇ ਪੁੱਛਿਆ ਕਿ ਉਹ ਹੁਣ ਕਿੱਥੇ ਹੈ। ਇਸ ਦੇ ਜਵਾਬ 'ਚ ਰਾਧਿਕਾ ਨੇ ਕਿਹਾ ਕਿ ਉਹ ਇਸ ਸਮੇਂ ਲੰਡਨ 'ਚ ਹੈ ਤੇ ਉਸ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਸਾਲ ਕੰਮ ਨਹੀਂ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਰਾਧਿਕਾ ਨੇ ਨਾ ਸਿਰਫ ਬਾਲੀਵੁੱਡ ਦੇ ਟੌਪ ਦੇ ਨਾਇਕਾਂ ਨਾਲ, ਬਲਕਿ ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨਾਲ ਵੀ ਕੰਮ ਕੀਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ