ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪਿਤਾ ਦੇ ਨਾਂ 'ਤੇ ਪੋਲੈਂਡ ਦੇ ਇੱਕ ਚੌਂਕ ਦਾ ਨਾਂ ਰੱਖਿਆ ਗਿਆ। ਇਸ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ। ਇੱਕ ਪੋਸਟ ਰਾਹੀਂ ਅਮਿਤਾਭ ਨੇ ਸਭ ਨਾਲ ਸਾਂਝਾ ਕੀਤਾ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਹਰਿਸਵੰਸ਼ ਰਾਏ ਬੱਚਨ ਦੇ ਨਾਂ 'ਤੇ ਪੋਲੈਂਡ 'ਚ ਇੱਕ ਚੌਕ ਦਾ ਨਾਂ ਰੱਖਿਆ ਗਿਆ ਹੈ ਤੇ ਇਸ ਗੱਲ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ।

ਅਮਿਤਾਭ ਬੱਚਨ ਦੇ ਪਿਤਾ ਸ਼੍ਰੀ ਹਰਿਵੰਸ਼ ਰਾਏ ਬੱਚਨ ਹਿੰਦੀ ਭਾਸ਼ਾ ਦੇ ਦਿੱਗਜ ਕਵੀ ਸੀ। ਇਸ ਮੌਕੇ ਨੂੰ ਬਿੱਗ ਬੀ ਨੇ ਬਹੁਤ ਮਾਨ ਵਾਲਾ ਸਮਾਂ ਦੱਸਿਆ ਹੈ।



Birthday Special: 46 ਦੀ ਉਮਰ 'ਚ ਵੀ ਬਾਲੀਵੁੱਡ ਦੀਆਂ ਜਵਾਨ ਐਕਟਰੈਸ ਨੂੰ ਰਵੀਨਾ ਦਿੰਦੀ ਮਾਤ, ਦੇਖੋ ਖੂਬਸੂਰਤ ਤਸਵੀਰਾਂ

ਦਰਅਸਲ ਪੋਲੈਂਡ ਸਰਕਾਰ ਨੇ ਰੋਲਕੋ ਸ਼ਹਿਰ 'ਚ ਚੌਕ ਦਾ ਨਾਂ ਹਰਿਵੰਸ਼ ਰਾਏ ਬੱਚਨ ਦੇ ਨਾਂ 'ਤੇ ਰੱਖਿਆ ਹੈ। ਅਮਿਤਾਭ ਨੇ ਕਿਹਾ ਕਿ ਇਹ ਪਰਿਵਾਰ ਲਈ ਮਾਣ ਦੀ ਗੱਲ ਤਾਂ ਹੈ ਹੀ ਪਰ ਭਾਰਤੀ ਭਾਈਚਾਰੇ ਲਈ ਵੀ ਇਹ ਬਹੁਤ ਮਾਣ ਦੀ ਗੱਲ ਹੈ।

ਇਸ 'ਤੇ ਰਣਵੀਰ ਸਿੰਘ, ਸੁਨੀਲ ਸ਼ੈੱਟੀ ਸਣੇ ਕਈ ਸੈਲੇਬਸ ਅਮਿਤਾਭ ਬੱਚਨ ਨੂੰ ਵਧਾਈ ਦੇ ਰਹੇ ਹਨ। ਇਨ੍ਹਾਂ ਹੀ ਨਹੀਂ ਫੈਨਸ ਵੱਲੋਂ ਵੀ ਬਿੱਗ ਬੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ