Birthday Special: 46 ਦੀ ਉਮਰ 'ਚ ਵੀ ਬਾਲੀਵੁੱਡ ਦੀਆਂ ਜਵਾਨ ਐਕਟਰੈਸ ਨੂੰ ਰਵੀਨਾ ਦਿੰਦੀ ਮਾਤ, ਦੇਖੋ ਖੂਬਸੂਰਤ ਤਸਵੀਰਾਂ
Download ABP Live App and Watch All Latest Videos
View In Appਰਵੀਨ ਟੰਡਨ ਭਾਵੇਂ 46 ਸਾਲਾਂ ਦੀ ਹੋ ਗਈ ਹੈ, ਪਰ ਆਪਣੀ ਖੂਬਸੂਰਤੀ ਨਾਲ ਉਹ ਬਾਲੀਵੁੱਡ ਦੀਆਂ ਕਈ ਜਵਾਨ ਅਭਿਨੇਤਰੀਆਂ ਨੂੰ ਮਾਤ ਦਿੰਦੀ ਹੈ। ਉਸ ਦਾ ਨੋ ਮੇਕਅਪ ਲੁੱਕ ਕਾਫ਼ੀ ਮਸ਼ਹੂਰ ਹੈ।
ਰਵੀਨਾ ਟੰਡਨ ਵਿਆਹ ਤੋਂ ਪਹਿਲਾਂ ਸਿੰਗਲ ਮਦਰ ਬਣੀ। ਉਸ ਨੇ ਦੋ ਧੀਆਂ ਨੂੰ ਗੋਦ ਲਿਆ। ਬਾਅਦ ਵਿੱਚ ਉਸ ਨੇ ਫਿਲਮ ਦੇ ਡਿਸਟ੍ਰੀਬਿਊਟਰ ਅਨਿਲ ਥਠਾਨੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਨ੍ਹਾਂ ਦੇ ਇੱਕ ਬੇਟਾ ਤੇ ਇਕ ਬੇਟੀ ਹੋਈ।
ਰਵੀਨਾ ਟੰਡਨ ਤੇ ਅਕਸ਼ੈ ਕੁਮਾਰ ਨੇ ਕਾਫ਼ੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕੀਤਾ। ਮੋਹਰਾ ਵਿੱਚ ਇਕੱਠੇ ਕੰਮ ਕਰਨ ਤੋਂ ਬਾਅਦ, ਦੋਵੇਂ ਬਹੁਤ ਨੇੜੇ ਆਏ ਤੇ ਇਕੱਠਿਆਂ ਕਈ ਫਿਲਮਾਂ ਕੀਤੀਆਂ। ਦੋਨਾਂ ਦੀ ਆਨਸਕ੍ਰੀਨ ਤੇ ਆਫ ਸਕ੍ਰੀਨ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਗਿਆ।
ਰਵੀਨਾ ਟੰਡਨ ਨੂੰ 1994 ਵਿੱਚ ਆਈ ਫਿਲਮ ‘ਮੋਹਰਾ’ ਤੋਂ ਪ੍ਰਸਿੱਧੀ ਮਿਲੀ ਸੀ। ਇਸ ਫਿਲਮ 'ਚ ਉਹ ਅਕਸ਼ੈ ਕੁਮਾਰ ਦੇ ਨਾਲ ਸੀ। ਇਸ ਫਿਲਮ ਦੇ ਗਾਣੇ 'ਤੁ ਚੀਜ਼ ਬੜੀ ਹੈ ਮਸਤ' ਨੂੰ ਬਹੁਤ ਪਸੰਦ ਕੀਤਾ ਗਿਆ ਸੀ ਤੇ ਇਸ ਗਾਣੇ ਤੋਂ ਬਾਅਦ ਉਸ ਨੂੰ 'ਮਸਤ-ਮਸਤ ਗਰਲ' ਦਾ ਟੈਗ ਦਿੱਤਾ ਗਿਆ ਸੀ।
90 ਦੇ ਦਹਾਕੇ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦਾ ਅੱਜ 46 ਵਾਂ ਜਨਮ ਦਿਨ ਹੈ। ਉਸ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਤੇ ਉਸ ਦੀ ਖੂਬਸੂਰਤੀ ਅੱਜ ਵੀ ਲੱਖਾਂ ਦਿਲਾਂ 'ਤੇ ਕਾਇਮ ਹੈ।
- - - - - - - - - Advertisement - - - - - - - - -