ਬੱਚਿਆਂ ਨੇ ਘਰ ‘ਚ ਹੀ ਵੇਸਟ ਮਟੀਰੀਅਲ ਤੋਂ ਤਿਆਰ ਕੀਤਾ ਰਾਵਣ, ਕੋਰੋਨਾ ਕਾਰਨ ਇਸ ਤਰ੍ਹਾਂ ਮਨਾਇਆ ਦੁਸਹਿਰਾ
Download ABP Live App and Watch All Latest Videos
View In Appਬੱਚਿਆਂ ‘ਚ ਦੁਸਹਿਰਾ ਦੇਖਣ ਦਾ ਖ਼ਾਸ ਚਾਅ ਹੁੰਦਾ ਹੈ। ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਬੱਚੇ ਸ਼ਹਿਰ ‘ਚ ਮਿੱਥੇ ਥਾਂ ‘ਤੇ ਲੱਗਣ ਵਾਲਾ ਦੁਸਹਿਰਾ ਦੇਖਣ ਨਹੀਂ ਗਏ ਪਰ ਬੱਚਿਆਂ ਨੇ ਕੁਝ ਅਜਿਹਾ ਤਰੀਕਾ ਅਪਣਾਇਆ ਕਿ ਉਨ੍ਹਾਂ ਦੁਸਹਿਰਾ ਦੇਖਣ ਤੇ ਮਨਾਉਣ ਦਾ ਆਪਣਾ ਚਾਅ ਪੂਰਾ ਕੀਤਾ।
ਅਜਿਹੀ ਮਿਸਾਲ ਬਰਨਾਲਾ ਸ਼ਹਿਰ ਦੇ ਸ਼ਕਤੀ ਨਗਰ ‘ਚ ਦੇਖਣ ਨੂੰ ਮਿਲੀ। ਜਿੱਥੇ ਗਲੀ ਦੇ ਹੀ ਕੁਝ ਬੱਚਿਆ ਨੇ ਰਲ ਕੇ ਖ਼ੁਦ ਹੀ ਰਾਵਣ ਬਣਾਇਆਂ ਤੇ ਦੁਸਹਿਰੇ ਦੀ ਸ਼ਾਮ ਰਾਵਣ ਦਹਿਨ ਕੀਤਾ।
ਰਾਵਣ ਬਣਾਉਣ ‘ਚ ਸ਼ਾਮਲ ਸਾਹਿਬ ਸਿੰਘ, ਸਹਿਜ, ਪ੍ਰਭਲੀਨ, ਜਸਮੀਤ, ਪੂਜਾ, ਗੁਰਵਿੰਦਰ ਤੇ ਖੁਸ਼ਪ੍ਰੀਤ ਨੇ ਦੱਸਿਆ ਕਿ ਇਕ ਹਫ਼ਤੇ ‘ਚ ਤਿਆਰ ਕੀਤੇ ਜਾਣ ਵਾਲੇ ਇਸ ਰਾਵਣ ‘ਤੇ ਸਿਰਫ਼ 600 ਰੁਪਏ ਖਰਚ ਆਇਆ। ਬੱਚਿਆਂ ਨੇ ਰਾਵਣ ਬਣਾਉਣ ਲਈ ਘਰ ‘ਚ ਪਏ ਵੇਸਟ ਮਟੀਰੀਅਲ ਦੀ ਵਰਤੋ ਕੀਤੀ ਗਈ।
ਕੋਰੋਨਾ ਵਾਇਰਸ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਵਾਰ ਮਹਾਮਾਰੀ ਦਾ ਅਸਰ ਤਿੱਥ ਤਿਉਹਾਰਾਂ ‘ਤੇ ਵੀ ਬਾਖੂਬੀ ਦੇਖਣ ਨੂੰ ਮਿਲਿਆਂ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਦੁਸਹਿਰਾ ਵੀ ਇਸ ਵਾਰ ਕੋਰੋਨਾ ਦੀ ਭੇਂਟ ਚੜ੍ਹ ਗਿਆ।
ਅਜਿਹੀਆਂ ਗਤੀਵਿਧੀਆਂ ਨਾਲ ਜਿੱਥੇ ਬੱਚੇ ਮੋਬਾਇਲ ਦੀ ਜਕੜਨ ‘ਚੋਂ ਬਾਹਰ ਨਿੱਕਲਦੇ ਹਨ ਉੱਥੇ ਹੀ ਉਨ੍ਹਾਂ ‘ਚ ਆਪਣੇ ਹੱਥੀਂ ਕੁਝ ਕਰਨ ਦਾ ਟੈਲੇਂਟ ਉੱਭਰਦਾ ਹੈ।
- - - - - - - - - Advertisement - - - - - - - - -