Upcoming News Cars: ਮੌਜੂਦਾ ਸਮੇਂ 'ਚ ਦੇਸ਼ 'ਚ SUV ਅਤੇ MPV ਕਾਰਾਂ ਦੀ ਕਾਫੀ ਮੰਗ ਹੈ, ਜਿਸ ਕਾਰਨ ਜ਼ਿਆਦਾਤਰ ਮਾਡਲ ਇਸ ਸੈਗਮੈਂਟ 'ਚ ਲਾਂਚ ਕੀਤੇ ਜਾਂਦੇ ਹਨ। ਇਸ ਸਿਲਸਿਲੇ 'ਚ ਅਗਲੇ ਕੁਝ ਮਹੀਨਿਆਂ 'ਚ ਜਲਦ ਹੀ ਦੇਸ਼ 'ਚ ਕਈ ਨਵੀਆਂ ਕਾਰਾਂ ਬਾਜ਼ਾਰ 'ਚ ਦਸਤਕ ਦੇਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਮਹਿੰਦਰਾ, ਟੋਇਟਾ ਅਤੇ ਐਮਜੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ। ਜੇਕਰ ਤੁਸੀਂ ਵੀ ਨਵੀਂ SUV ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਯਕੀਨੀ ਤੌਰ 'ਤੇ ਆਉਣ ਵਾਲੀਆਂ ਕੁਝ ਕਾਰਾਂ 'ਤੇ ਵੀ ਵਿਚਾਰ ਕਰ ਸਕਦੇ ਹੋ। ਇਹਨਾਂ ਕਾਰਾਂ ਦੀ ਪੂਰੀ ਸੂਚੀ ਵੇਖੋ
Toyota Innova Hycross - Toyota Motors ਜਲਦ ਹੀ ਦੇਸ਼ ਵਿੱਚ ਆਪਣੀ ਨਵੀਂ MPV ਕਾਰ ਇਨੋਵਾ ਹਾਈ ਕਰਾਸ ਨੂੰ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਇਸ ਨਵੀਂ ਕਾਰ ਦਾ ਸਿਲੂਏਟ ਲੁੱਕ ਪੇਸ਼ ਕੀਤਾ ਹੈ। ਟੋਇਟਾ ਇਸ ਨਵੀਂ MPV ਨੂੰ ਆਪਣੇ ਗਲੋਬਲ TNGA-C ਪਲੇਟਫਾਰਮ 'ਤੇ ਬਣਾਏਗੀ।
Force Gurkha 5 Door- ਫੋਰਸ ਮੋਟਰਸ ਜਲਦੀ ਹੀ ਆਪਣੇ ਮੌਜੂਦਾ 3-ਦਰਵਾਜ਼ੇ ਵਾਲੇ ਮਾਡਲ ਗੋਰਖਾ ਦਾ 5-ਦਰਵਾਜ਼ੇ ਵਾਲਾ ਸੰਸਕਰਣ ਦੇਸ਼ ਵਿੱਚ ਲਿਆ ਸਕਦੀ ਹੈ। ਇਸ ਦਾ ਡਿਜ਼ਾਈਨ ਮੌਜੂਦਾ SUV ਵਰਗਾ ਹੀ ਹੋਣ ਦੀ ਉਮੀਦ ਹੈ। ਇਸ ਕਾਰ 'ਚ 2.6-ਲੀਟਰ ਦਾ ਕਾਮਨ ਰੇਲ ਟਰਬੋ ਇੰਜਣ ਮਿਲੇਗਾ, ਜੋ 90 bhp ਪਾਵਰ ਅਤੇ 250 Nm ਪੀਕ ਟਾਰਕ ਜਨਰੇਟ ਕਰਨ 'ਚ ਸਮਰੱਥ ਹੋਵੇਗਾ। ਇਸ ਦੇ ਨਾਲ ਹੀ ਇਸ ਕਾਰ 'ਚ 5 ਸਪੀਡ ਗਿਅਰਬਾਕਸ ਵੀ ਮਿਲੇਗਾ।
Mahindra Bolero Neo Plus- ਮਹਿੰਦਰਾ ਐਂਡ ਮਹਿੰਦਰਾ ਆਪਣੀ ਨਵੀਂ ਬੋਲੇਰੋ ਨਿਓ ਪਲੱਸ SUV ਨੂੰ 7 ਅਤੇ 9 ਸੀਟਰ ਵਾਲੇ ਸੰਸਕਰਣਾਂ ਵਿੱਚ ਬਹੁਤ ਜਲਦੀ ਲਾਂਚ ਕਰ ਸਕਦੀ ਹੈ। ਕਾਰ ਮੌਜੂਦਾ 2.2L mHawk ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੋਵੇਗੀ, ਜੋ ਕਿ ਮੈਨੂਅਲ ਅਤੇ ਆਟੋਮੈਟਿਕ ਗੀਅਰਬਾਕਸ ਦੋਵਾਂ ਨਾਲ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ 'ਚ ਕਈ ਫੀਚਰਸ ਅਪਡੇਟ ਮਿਲਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ: Driving License: ਘਰ ਬੈਠੇ ਲਰਨਰ ਲਾਇਸੈਂਸ ਲਈ ਦੇ ਸਕਦੇ ਹੋ ਅਰਜ਼ੀ, ਇੱਥੇ ਦੇਖੋ ਪੂਰੀ ਪ੍ਰਕਿਰਿਆ
Citroen C3-7-seater MPV- Citron ਦੀ ਇਸ ਨਵੀਂ MPV ਨੂੰ ਦੇਸ਼ 'ਚ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਨਵੀਂ 7-ਸੀਟਰ MPV ਨੂੰ 16-ਇੰਚ ਦੇ ਅਲੌਏ ਵ੍ਹੀਲ ਮਿਲਣਗੇ, ਜਿਸ ਨਾਲ ਹੋਰ ਗਰਾਊਂਡ ਕਲੀਅਰੈਂਸ ਮਿਲਣ ਦੀ ਉਮੀਦ ਹੈ। ਇਸ ਕਾਰ ਦਾ ਲੁੱਕ ਅਤੇ ਇੰਟੀਰੀਅਰ ਮੌਜੂਦਾ Citroen C3 ਵਰਗਾ ਹੀ ਹੋਵੇਗਾ।
Car loan Information:
Calculate Car Loan EMI