ਨਵੀਂ ਦਿੱਲੀ: ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (FADA) ਨੇ ਅਕਤੂਬਰ 2020 'ਚ ਨਵੇਂ ਵਾਹਨਾਂ ਦਾ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। FADA ਮੁਤਾਬਕ ਫੈਸਟਿਵ ਸੀਜ਼ਨ ਹੋਣ ਦੇ ਬਾਵਜੂਦ ਅਕਤੂਬਰ 2020 'ਚ ਨਵੇਂ ਵਾਹਨਾਂ ਦੇ ਰਜਿਸਟਰੇਸ਼ਨ 'ਚ 24 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।


ਅਕਤੂਬਰ ਮਹੀਨੇ 'ਚ ਰਜਿਸਟਰ ਹੋਏ ਕੁੱਲ ਵਾਹਨਾਂ ਦੀ ਸੰਖਿਆ 14 ਲੱਖ, 13 ਹਜ਼ਾਰ ਰਹੀ। ਜਦਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਇਹ ਸੰਖਿਆਂ 18 ਲੱਖ, 59 ਹਜ਼ਾਰ ਰਹੀ। ਹਾਲਾਂਕਿ ਸਤੰਬਰ 2020 ਦੇ ਮੁਕਾਬਲੇ 13,44,866 ਵਾਹਨ ਰਜਿਸਟਰ ਕੀਤੇ ਗਏ, ਆਟੋ ਉਦਯੋਗ 'ਚ 5.11 ਫੀਸਦ ਮਹੀਨਾ ਦਰ ਮਹੀਨਾ ਵਾਧਾ ਵੀ ਦੇਖਿਆ ਗਿਆ ਹੈ। ਫਾਡਾ ਮੁਤਾਬਕ ਗਿਰਾਵਟ ਦਾ ਇੱਕ ਕਾਰਨ ਇਹ ਵੀ ਹੈ ਕਿ ਅਕਤੂਬਰ 2020 'ਚ ਸਿਰਫ ਨਰਾਤਿਆਂ ਦਾ ਤਿਉਹਾਰ ਸੀ ਜਦਕਿ ਅਕਤੂਬਰ 2019 'ਚ ਨਰਾਤੇ ਤੇ ਦੀਵਾਲੀ ਦੋ ਹੀ ਤਿਉਹਾਰ ਸਨ।

ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਪਿਛਲੇ ਸਾਲ ਦੇ ਮੁਕਾਬਲੇ ਘੱਟ

ਅਕਤੂਬਰ 2020 ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ 'ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ' FADA ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ, 'ਅਕਤੂਬਰ 'ਚ ਮਹੀਨੇ ਦੇ ਆਧਾਰ 'ਤੇ ਸਾਕਾਰਾਤਮਕ ਬੜ੍ਹਤ ਦੇਖੀ ਜਾ ਰਹੀ ਹੈ। ਪਰ ਸਲਾਨਾ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਨਾਕਾਰਾਤਮਕ ਨਤੀਜੇ ਮਿਲੇ ਹਨ। 9 ਦਿਨਾਂ ਦੇ ਨਰਾਤਿਆਂ 'ਚ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਤਾਂ ਬਹੁਤ ਹੋਈ ਪਰ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਦੀ ਸੰਖਿਆਂ ਘੱਟ ਹੀ ਰਹੀ।

ਟ੍ਰੈਕਟਰਾਂ ਦੀ ਮੰਗ ਵਧੀ

ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਦਾ ਅੰਕੜਾ 2 ਲੱਖ, 49 ਹਜ਼ਾਰ, 860 ਯੂਨਿਟ ਰਿਹਾ ਜੋ 9 ਪ੍ਰਤੀਸ਼ਤ ਦਾ ਵਾਧਾ ਹੈ ਜਦਕਿ ਅਕਤੂਬਰ 'ਚ ਐਂਟਰੀ ਲੈਵਲ ਮੋਟਰਸਾਈਕਲ ਦੀ ਡਿਮਾਂਡ 10 ਲੱਖ, 41 ਹਜ਼ਾਰ ਰਹੀ ਜੋ 29 ਪ੍ਰਤੀਸ਼ਤ ਦੀ ਗਿਰਾਵਟ ਦਰਸਾਉਂਦੀ ਹੈ। ਇਸ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਡਿਮਾਂਡ 'ਚ ਵੀ ਕਮੀ ਨਜ਼ਰ ਆ ਰਹੀ ਹੈ।
ਹਾਲਾਂਕਿ ਟਰੈਕਟਰ ਦੀ ਡਿਮਾਂਡ 'ਚ ਕਾਫੀ ਇਜ਼ਾਫਾ ਹੋਇਆ ਹੈ ਤੇ ਇਸ ਕਾਰਨ ਇਨ੍ਹਾਂ ਦੀ ਰਜਿਸਟਰੇਸ਼ਨ 'ਚ 55 ਪ੍ਰਤੀਸ਼ਤ ਦਾ ਉਛਾਲ ਆਇਆ ਹੈ।

Car loan Information:

Calculate Car Loan EMI