WhatsApp tips And Tricks : ਵੱਟਸਐਪ 'ਤੇ ਉਂਜ ਤਾਂ ਢੇਰ ਸਾਰੀਆਂ ਸੈਟਿੰਗਾਂ ਅਤੇ ਵੱਖ-ਵੱਖ ਆਪਸ਼ਨ ਦਿੱਤੇ ਗਏ ਹਨ। ਵੱਟਸਐਪ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਈ ਸਰਕਾਰੀ ਸੇਵਾਵਾਂ ਨੂੰ ਵੀ ਵੱਟਸਐਪ 'ਤੇ ਹੀ ਐਕਸੈਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਟਸਐਪ ਦੀ ਮਦਦ ਨਾਲ ਯੂਜ਼ਰਸ ਆਪਣਾ ਚਲਾਨ ਕੱਟੇ ਜਾਣ ਤੋਂ ਵੀ ਬਚਾ ਸਕਦੇ ਹਨ।


ਦਰਅਸਲ ਜੇਕਰ ਬਾਈਕ ਜਾਂ ਕਾਰ ਦੀ ਆਰ.ਸੀ., ਇੰਸ਼ੋਰੈਂਸ ਅਤੇ ਪੋਲਿਊਸ਼ਨ ਤੁਹਾਡੇ ਕੋਲ ਨਹੀਂ ਹਨ ਤਾਂ ਟ੍ਰੈਫ਼ਿਕ ਪੁਲਿਸ ਵੱਲੋਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਵਟਸਐਪ 'ਤੇ ਡਿਜੀਲੌਕਰ ਨੂੰ ਐਕਸੈਸ ਕਰਕੇ ਚਲਾਨ ਕੱਟੇ ਜਾਣ ਤੋਂ ਬਚਾਇਆ ਜਾ ਸਕਦਾ ਹੈ। ਅਸਲ 'ਚ ਬਹੁਤ ਸਾਰੇ ਕਾਰ ਅਤੇ ਬਾਈਕ ਡਰਾਈਵਰ ਘਰ 'ਚ ਆਰਸੀ ਅਤੇ ਬੀਮਾ ਭੁੱਲ ਜਾਂਦੇ ਹਨ। ਅਜਿਹੇ ਲੋਕਾਂ ਲਈ ਡਿਜੀਲੌਕਰ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।


ਕਿਵੇਂ ਕਰ ਸਕਦੇ ਹਨ ਐਕਸੈਸ


ਵੱਟਸਐਪ ਯੂਜ਼ਰਸ +91 9013151515 ਇਸ ਨੰਬਰ ਨੂੰ ਸੇਵ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਗਰੇਜ਼ੀ 'ਚ ਹੈਲੋ ਜਾਂ ਹਾਏ ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਚੈਟਬੋਟ ਤੋਂ ਇਕ ਮੈਸੇਜ ਆਵੇਗਾ। ਇਸ 'ਚ ਤੁਸੀਂ ਕੋਵਿਨ ਸਰਵਿਸ ਅਤੇ ਡਿਜੀਲੌਕਰ ਸਰਵਿਸ ਨੂੰ ਐਕਸੈਸ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਜਵਾਬ ਦੇ ਕੇ ਕੋਈ ਵੀ ਇੱਕ ਸੇਵਾ ਚੁਣ ਸਕਦੇ ਹੋ। ਡਿਜੀਲੌਕਰ ਸਰਵਿਸਿਜ਼ ਦੇ ਆਪਸ਼ਨ ਨੂੰ ਚੁਣ ਕੇ ਤੁਸੀਂ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਵਰਗੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰ ਸਕਦੇ ਹੋ। ਨਾਲ ਹੀ ਤੁਸੀਂ ਪੈਨ ਕਾਰਡ ਆਦਿ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੀ ਮਦਦ ਨਾਲ ਯੂਜਰਸ ਟ੍ਰੈਫ਼ਿਕ ਪੁਲਿਸ ਨੂੰ ਆਰਸੀ ਅਤੇ ਲਾਇਸੈਂਸ ਆਦਿ ਦਿਖਾ ਸਕਦੇ ਹਨ।


ਇਨ੍ਹਾਂ ਦਸਤਾਵੇਜ਼ਾਂ ਨੂੰ ਵੱਟਸਐਪ 'ਤੇ ਕੀਤਾ ਜਾ ਸਕਦਾ ਹੈ ਡਾਊਨਲੋਡ


ਪੈਨ ਕਾਰਡ


ਡਰਾਈਵਿੰਗ ਲਾਈਸੰਸ


ਸੀਬੀਐਸਈ ਦਸਵੀਂ ਜਮਾਤ ਪਾਸ ਕਰਨ ਦਾ ਸਰਟੀਫ਼ਿਕੇਟ


ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ)


ਬੀਮਾ ਪਾਲਿਸੀ ਦੋਪਹੀਆ ਵਾਹਨ


10ਵੀਂ ਜਮਾਤ ਦੀ ਮਾਰਕਸ਼ੀਟ


12ਵੀਂ ਜਮਾਤ ਦੀ ਮਾਰਕਸ਼ੀਟ


ਬੀਮਾ ਪਾਲਿਸੀ ਦਸਤਾਵੇਜ਼ (ਡਿਜੀਲੌਕਰ 'ਤੇ ਉਪਲੱਬਧ ਲਾਈਫ਼ ਅਤੇ ਨਾਨ-ਲਾਈਫ਼)


ਵੱਟਸਐਪ 'ਤੇ ਸਾਲ 2020 'ਚ ਆਇਆ ਸੀ ਕੋਵਿਨ ਦਾ ਆਪਸ਼ਨ


ਸਾਲ 2020 'ਚ ਵੱਟਸਐਪ 'ਤੇ MyGov ਹੈਲਪਡੈਸਕ ਨੇ ਕੋਵਿਡ ਨਾਲ ਸਬੰਧਤ ਜਾਣਕਾਰੀ ਦੇ ਪ੍ਰਮਾਣਿਕ ਸਰੋਤਾਂ ਦੇ ਨਾਲ-ਨਾਲ ਵੈਕਸੀਨ ਟਾਈਮ ਟੇਬਲ ਸੈੱਟ ਕਰਨ ਅਤੇ ਵੈਕਸੀਨ ਸਰਟੀਫ਼ਿਕੇਟ ਨੂੰ ਡਾਊਨਲੋਡ ਕਰਨ ਦਾ ਆਪਸ਼ਨ ਪੇਸ਼ ਕੀਤਾ ਹੈ। ਹੁਣ ਇਸ ਪਲੇਟਫ਼ਾਰਮ 'ਤੇ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਉਪਲੱਬਧ ਹੋਵੇਗੀ।


Car loan Information:

Calculate Car Loan EMI