Yamaha New Bike: ਬਹੁਤ ਲੰਬੇ ਸਮੇਂ ਤੋਂ ਇਹ ਚਰਚਾ ਹੋ ਰਹੀ ਹੈ ਕਿ ਯਾਮਾਹਾ ਕੰਪਨੀ ਆਪਣੀ ਬੇਹੱਦ ਮਸ਼ਹੂਰ ਬਾਈਕ RX100 ਨੂੰ ਬਾਜ਼ਾਰ 'ਚ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਨਵੇਂ ਮਾਡਲ ਲਈ ਉਸੇ ਭਰੋਸੇਯੋਗਤਾ ਨਾਲ ਦੁਬਾਰਾ ਇਸ ਦੀ ਬ੍ਰਾਂਡ ਵੈਲਿਊ ਨੂੰ ਬਰਕਰਾਰ ਰੱਖਣਾ ਇੱਕ ਔਖਾ ਕੰਮ ਜਾਪਦਾ ਹੈ। ਵੱਡਾ ਸਵਾਲ ਇਹ ਹੈ ਕਿ ਯਾਮਾਹਾ 4-ਸਟ੍ਰੋਕ ਇੰਜਣ ਨਾਲ ਮੂਲ ਦੋ-ਸਟ੍ਰੋਕ RX100 ਦੀ ਪ੍ਰਫੌਰਮੈਂਸ ਨੂੰ ਕਿਵੇਂ ਹਾਸਲ ਕਰ ਪਾਏਗੀ।


ਇਹੀ ਸਵਾਲ ਯਾਮਾਹਾ ਇੰਡੀਆ ਦੇ ਚੇਅਰਮੈਨ ਇਸ਼ੀਨ ਚਿਹਾਨਾ ਨੂੰ ਵੀ ਪੁੱਛਿਆ ਗਿਆ ਸੀ ਤੇ ਉਨ੍ਹਾਂ ਦੇ ਜਵਾਬ ਨਾਲ ਕਈਆਂ ਦੇ ਸ਼ੰਕੇ ਦੂਰ ਹੋ ਸਕਦੇ ਹਨ। ਚਿਹਾਨਾ ਨੇ ਦੱਸਿਆ ਕਿ ਕਿਵੇਂ ਉਹ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ RX100 ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਸੀ, ਪਰ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਭਾਰਤ ਵਿੱਚ ਇਹ ਬਾਈਕ ਹਰ ਉਮਰ ਦੇ ਰਾਈਡਰਜ਼ ਲਈ ਕਿੰਨੀ ਮਸ਼ਹੂਰ ਸੀ।


ਕੰਪਨੀ ਨੇ ਕੀ ਕਿਹਾ?- ਇਸ਼ਿਨ ਚਿਹਾਨਾ ਨੇ ਕਿਹਾ ਕਿ "ਯਾਮਾਹਾ ਆਰਐਕਸ 100 ਭਾਰਤ ਲਈ ਇੱਕ ਬਹੁਤ ਹੀ ਖਾਸ ਮਾਡਲ ਹੈ ਤੇ ਇਸ ਦੀ ਸਟਾਈਲਿੰਗ, ਹਲਕੇ ਭਾਰ, ਪਾਵਰ ਤੇ ਆਵਾਜ਼ ਨੇ ਇਸ ਨੂੰ ਅਜਿਹਾ ਬਣਾਇਆ ਹੈ। ਚਾਰ-ਸਟ੍ਰੋਕ ਮਾਡਲ ਵਿੱਚ ਉਨ੍ਹਾਂ ਮਾਪਦੰਡਾਂ ਨੂੰ ਦੁਬਾਰਾ ਬਣਾਉਣ ਲਈ, ਇਸ ਨੂੰ ਘੱਟ ਤੋਂ ਘੱਟ 200cc ਦਾ ਹੋਣਾ ਪਵੇਗਾ ਪਰ ਫਿਰ ਅਜਿਹੀ ਸ਼ਾਨਦਾਰ ਆਵਾਜ਼ ਪ੍ਰਾਪਤ ਕਰਨਾ ਸੰਭਵ ਨਹੀਂ ਹੈ।"


ਵੱਡਾ ਇੰਜਣ ਮਿਲੇਗਾ- ਇਸ਼ਿਨ ਚਿਹਾਨਾ ਅਨੁਸਾਰ, ਕੰਪਨੀ RX100 ਨਾਮ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਇਸ ਲਈ ਅਸੀਂ ਇਸ ਨੂੰ ਉਦੋਂ ਤੱਕ ਲਾਂਚ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਯਕੀਨ ਨਹੀਂ ਹੁੰਦਾ ਕਿ ਅਸੀਂ ਨਵੇਂ ਮਾਡਲ ਵਿੱਚ ਉੱਚ ਪ੍ਰਦਰਸ਼ਨ ਦੇ ਨਾਲ ਇੱਕ ਹਲਕੀ ਬਾਈਕ ਤਿਆਰ ਕਰ ਸਕਦੇ ਹਾਂ। ਇਸ ਲਈ, ਮੌਜੂਦਾ ਲਾਈਨ-ਅੱਪ ਦੇ ਨਾਲ ਉਪਲਬਧ 155cc ਇੰਜਣ ਕਾਫ਼ੀ ਨਹੀਂ ਹੈ।


ਇਹ ਵੀ ਪੜ੍ਹੋ: ਗੋਲਗੱਪੇ ਖਾਣ ਵਾਲੇ ਸਾਵਧਾਨ! ਬਰਸਾਤ ਦੇ ਸੀਜ਼ਨ 'ਚ ਮੌਤ ਦਾ ਕਾਰਨ ਬਣ ਸਕਦੇ ਗੋਲਗੱਪੇ


ਲਾਂਚ ਹੋਣ ਵਿੱਚ ਸਮਾਂ ਲੱਗੇਗਾ- ਫਿਲਹਾਲ, ਯਾਮਾਹਾ ਆਰਐਕਸ ਨਾਮ ਦੀ ਬਾਈਕ ਦੀ ਭਾਰਤ ਵਿੱਚ ਕਿਸੇ ਵੀ ਸਮੇਂ ਵਾਪਸੀ ਦੀ ਉਮੀਦ ਨਹੀਂ ਕੀਤੀ ਸਕਦਾ ਹੈ, ਪਰ ਯਾਮਾਹਾ ਇਸ 'ਤੇ ਕੰਮ ਕਰ ਰਿਹਾ ਹੈ ਤੇ ਜਦੋਂ ਬਾਈਕ ਆਵੇਗੀ, ਤਾਂ ਇਸ ਵਿੱਚ ਪ੍ਰਦਰਸ਼ਨ-ਕੇਂਦਰਿਤ ਇੰਜਣ ਮਿਲੇਗਾ ਜੋ 200cc ਤੋਂ ਵੱਧ ਸਮਰਥਾ ਵਾਲਾ ਹੋਵੇਗਾ।


ਇਹ ਵੀ ਪੜ੍ਹੋ: Nasa Warns: ਭਵਿੱਖਬਾਣੀ ਤੋਂ ਜਲਦੀ ਹੀ ਤਬਾਹ ਹੋ ਜਾਵੇਗੀ ਧਰਤੀ, ਸਮੇਂ ਤੋਂ ਪਹਿਲਾਂ ਸਪੇਸ ਬਦਲ ਰਿਹਾ ਰੰਗ, ਹੋ ਰਹੀ ਹੈ ਮੌਤ ਦੀ ਤਿਆਰੀ!


Car loan Information:

Calculate Car Loan EMI