ਕੁਲਫੀ ਨਾਲ ਸਿਕੰਦਰ ਨੇ ਗੁਰਦੁਆਰੇ ਟੇਕਿਆ ਮੱਥਾ, ਕੀਤਾ ਸ਼ੁਕਰਾਨਾ
ਮੋਹਿਤ ਤੇ ਕੁਲਫੀ ਨੇ ਕਾਫੀ ਖੂਬਸੂਰਤ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਸ਼ੇਅਰ ਕੀਤਾ ਹੈ ਜਿਨ੍ਹਾਂ ਨੂੰ ਫੈਨਸ ਨੇ ਕਾਫੀ ਪਸੰਦ ਵੀ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਮੈਂ ਅਕਸਰ ਗੁਰਦੁਆਰੇ ਆ ਕੇ ਮੈਨੂੰ ਮਿਲੀ ਹਰ ਚੀਜ਼ ਲਈ ਰੱਬ ਦਾ ਧੰਨਵਾਦ ਕਰਦਾ ਹਾਂ। ਮੇਰੇ ਕੋਲ ਗੁਰਦੁਆਰੇ ਨਾਲ ਜੁੜੀਆਂ ਬਚਪਨ ਦੀਆਂ ਕਾਫੀ ਯਾਦਾਂ ਹਨ ਤੇ ਮੈਂ ਆਕ੍ਰਿਤੀ ਲਈ ਕੁਝ ਯਾਦਾਂ ਬਣਾਉਣਾ ਚਾਹੁੰਦਾ ਸੀ।
ਮੋਹਿਤ ਨੇ ਆਪਣੇ ਬਿਆਨ ‘ਚ ਕਿਹਾ, “ਇਹ ਮੇਰੀ ਆਪਣੀ ਇੱਛਾ ਹੈ ਕਿ ਅਜਿਹਾ ਹੋਵੇ ਤੇ ਮੈਂ ਆਕ੍ਰਿਤੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਵੀ ਲੈ ਕੇ ਜਾਣਾ ਚਾਹੁੰਦਾ ਸੀ, ਇਹ ਹੀ ਅਜਿਹੀ ਥਾਂ ਹੈ ਜਿੱਥੇ ਮੈਂ ਆਪਣੇ ਆਪ ਨਾਲ ਬੈਠਦਾ ਹਾਂ ਤੇ ਰੱਬ ਦਾ ਧੰਨਵਾਦ ਕਰਦਾ ਹਾਂ।”
ਦੋਵੇਂ ਕਲਾਕਾਰ ਸਟਾਰਪਲੱਸ ਦੇ ਸ਼ੋਅ ‘ਕੁਲਫੀ ਕੁਮਾਰ ਬਾਜੇਵਾਲਾ’ ‘ਚ ਪਿਓ-ਧੀ ਦਾ ਕਿਰਦਾਰ ਨਿਭਾਅ ਰਹੇ ਹਨ। ਸ਼ੋਅ ‘ਚ ਦੋਵੇਂ ਇੱਕ ਵਾਰ ਫੇਰ ਤੋਂ ਮਿਲਦੇ ਹਨ ਜਿਸ ਕਰਕੇ ਉਹ ਰੱਬ ਦਾ ਆਸ਼ੀਰਵਾਦ ਲੈਣ ਗੁਰਦੁਆਰੇ ਜਾਂਦੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਇਕਲੌਤੀ ਅਜਿਹੀ ਥਾਂ ਹੈ ਜਿੱਥੇ ਉਹ ਖੁਦ ਨਾਲ ਬੈਠਦੇ ਹਨ ਤੇ ਰੱਬ ਪ੍ਰਤੀ ਆਪਣੀ ਸ਼ਰਧਾ ਜ਼ਾਹਿਰ ਕਰਦੇ ਹਨ।
ਟੀਵੀ ਐਕਟਰ ਮੋਹਿਤ ਮਲਿਕ ਹਾਲ ਹੀ ‘ਚ ਆਪਣੀ ਆਨਸਕਰੀਨ ਧੀ ਆਕ੍ਰਿਤੀ ਸ਼ਰਮਾ ਨੂੰ ਗੁਰਦੁਆਰਾ ਸਾਹਿਬ ਲੈ ਗਏ ਜਿੱਥੋਂ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।