ਤਸਵੀਰਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਆਲਿਆ ਨੇ ਝਿੜਕਿਆ
ਉਨ੍ਹਾਂ ਆਪਣੇ ਬਲੌਗ 'ਚ ਲਿਖਿਆ ਸੀ ਕਿ ਜੇਕਰ ਉਨ੍ਹਾਂ ਕੋਈ ਡ੍ਰੈਸ ਪਹਿਨੀ ਹੈ ਜਿਸ 'ਚ ਉਸ ਦਾ ਕੋਈ ਅੰਗ ਦਿਖ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੁਝ ਐਕਸਪੋਜ਼ ਕਰ ਰਹੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਸੈਕਸੂਅਲ ਅਪੀਲ ਕਰ ਰਹੀ ਹੈ।
ਤਹਾਨੂੰ ਦੱਸ ਦਈਏ ਕਿ ਆਲਿਆ ਆਪਣੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦੇਣਾ ਨਹੀਂ ਭੁੱਲਦੀ। ਜੇਕਰ ਕਿਸੇ ਨੇ ਕੁਝ ਗਲਤ ਕਿਹਾ ਤਾਂ ਉਹ ਜਵਾਬ ਦੇਣ ਤੋਂ ਘਬਰਾਉਂਦੀ ਨਹੀਂ।
ਆਲਿਆ ਅਕਸਰ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਉਹ ਸੋਸ਼ਲ ਮੀਡੀਆ ਦੀ ਸਟਾਰ ਟੀਨ ਸੈਂਸੇਸ਼ਨ ਵੀ ਬਣ ਚੁੱਕੀ ਹੈ।
ਆਲਿਆ ਨੂੰ ਕੁਝ ਦਿਨ ਪਹਿਲਾਂ ਹੀ ਅਨਿਲ ਕਪੂਰ ਦੇ ਛੋਟੇ ਬੇਟੇ ਹਰਸ਼ਵਰਧਨ ਨਾਲ ਸਪੌਟ ਕੀਤਾ ਗਿਆ ਸੀ।
ਉਨ੍ਹਾਂ ਨਿਊਯਾਰਕ ਫਿਲਮ ਅਕਾਦਮੀ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ ਹੈ।
ਆਲਿਆ ਦਾ ਜਨਮ ਮੁੰਬਈ 'ਚ ਸਾਲ 1997 ਨੂੰ ਹੋਇਆ ਸੀ।
ਆਲਿਆ ਦੀ ਮਾਂ ਪੂਜਾ ਬੇਦੀ ਤੇ ਪਿਤਾ ਫਰਹਾਨ ਇਬਰਾਹਿਮ ਫਰਨੀਚਰਵਾਲਾ ਹਨ। ਆਲਿਆ ਦੇ ਮਾਤਾ-ਪਿਤਾ ਦਾ ਸਾਲ 2003 'ਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਆਲਿਆ ਆਪਣੀ ਮਾਂ ਪੂਜਾ ਬੇਦੀ ਕੋਲ ਹੀ ਰਹਿੰਦੀ ਹੈ।
ਆਲਿਆ ਦੀ ਇਹ ਦੀਵਾਨਗੀ ਉਨ੍ਹਾਂ ਦੇ ਇੰਸਟਾ ਤੋਂ ਪਤਾ ਲੱਗਦੀ ਹੈ। ਦੱਸ ਦਈਏ ਕਿ ਉਨ੍ਹਾਂ ਦੇ ਇੰਸਟਾ 'ਤੇ 35 ਲੱਖ ਤੋਂ ਵੱਧ ਫੌਲੋਅਰਸ ਹਨ।
ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਬਾਰਸ਼ 'ਚ ਮਸਤੀ ਕਰਦਿਆਂ ਤਸਵੀਰਾਂ ਅਪਲੋਡ ਕੀਤੀਆਂ ਸਨ।
ਮਸ਼ਹੂਰ ਅਦਾਕਾਰ ਕਬੀਰ ਬੇਦੀ ਦੀ ਦੋਹਤੀ ਤੇ ਪੂਜਾ ਬੇਦੀ ਦੀ ਧੀ ਆਲਿਆ ਫਰਨੀਚਰਵਾਲਾ ਨੇ ਹਾਲ ਹੀ 'ਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਲਿਆ ਨੇ ਕਾਲੀ ਡ੍ਰੈਸ ਪਹਿਨੀ ਹੋਈ ਹੈ।