ਅਦਾਕਾਰ ਅਰਿਜੀਤ ਤੇ ਗਗਨ ਕੰਗ ਦੀ ਕਾਰ ਹਾਦਸੇ 'ਚ ਮੌਤ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਰਿਜੀਤ ਸਾਵਧਾਨ ਇੰਡਿਆ ਵਿੱਚ ਵੀ ਕੰਮ ਕਰ ਚੁੱਕੇ ਹਨ। (All Pictures Credit-FilmyMonkey)
ਅਰਿਜੀਤ ਨੇ ਮੌਤ ਤੋਂ ਦੋ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, ਕਾਮਯਾਬੀ ਦੀ ਸਭ ਤੋਂ ਵੱਡੀ ਕੀਮਤ ਸਖ਼ਤ ਮਿਹਨਤ ਹੀ ਹੈ।
ਦੋਵੇਂ ਕਲਾਕਾਰ ਉਮਰਗਾਂਓਂ ਤੋਂ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਆ ਰਹੇ ਸਨ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਕਾਰ ਵਿੱਚ ਮੌਜੂਦ ਇੱਕ ਹੋਰ ਸ਼ਖਸ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ।
ਮੀਡਿਆ ਰਿਪੋਰਟਜ਼ ਮੁਤਾਬਕ ਕਾਰ ਗਗਨ ਕੰਗ ਚਲਾ ਰਿਹਾ ਸੀ। ਇਹ ਹਾਦਸਾ ਬੀਤੇ ਦਿਨੀਂ ਸਵੇਰੇ ਸਵੇਰੇ 11:30 ਵਜੇ ਹੋਇਆ।
ਦੱਸ ਦੇਈਏ ਕਿ ਇਹ ਦੋਵੇਂ ਅਦਾਕਾਰ 'ਮਹਾਕਾਲੀ ਅੰਤ ਹੀ ਆਰੰਭ' ਵਿੱਚ ਕੰਮ ਕਰ ਰਹੇ ਸਨ। ਇਸ ਸ਼ੋਅ ਵਿੱਚ ਗਗਨ ਇੰਦਰ ਦੀ ਭੂਮਿਕਾ ਨਿਭਾਅ ਰਹੇ ਸਨ ਜਦਕਿ ਅਰਿਜੀਤ ਨੰਦੀ ਦੀ ਭੂਮਿਕਾ ਵਿੱਚ ਵਿਖਾਈ ਦੇ ਰਹੇ ਸਨ।
ਮਸ਼ਹੂਰ ਟੀ.ਵੀ. ਅਦਾਕਾਰ ਗਗਨ ਕੰਗ ਤੇ ਅਰਿਜੀਤ ਲਵਾਨਿਆ ਦੀ ਅਚਾਨਕ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਟੀ.ਵੀ. ਇੰਡਸਟਰੀ ਸਦਮੇ ਵਿੱਚ ਹੈ। ਦੱਸਦੇ ਚੱਲੀਏ ਕਿ ਅਰਿਜੀਤ ਤੇ ਗਗਨ ਸ਼ੋਅ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਮੁੰਬਈ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।