ਕੀ ਸਿੱਧੂ ਤੇ ਕਪਿਲ ਸ਼ਰਮਾ ਦੀਆਂ ਦੂਰੀਆਂ ਵਧ ਗਈਆਂ ਨੇ..?
ਤੁਹਾਨੂੰ ਦੱਸ ਦੇਈਏ ਕਿ ਸੁਨੀਲ ਗ੍ਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਜਦੋਂ ਕਪਿਲ ਸ਼ਰਮਾ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਸਨ ਤਾਂ ਸਿੱਧੂ ਨੇ ਹੀ ਉਨ੍ਹਾਂ ਦਾ ਸਾਥ ਦਿੱਤਾ ਸੀ। ਹਾਲਾਂਕਿ, ਅਰਚਨਾ ਨੇ ਵੀ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਕਪਿਲ ਦੇ ਸ਼ੋਅ ਉੱਤੇ ਕੁੱਝ ਐਪੀਸੋਡ ਸ਼ੂਟ ਕਰਨ ਲਈ ਹੀ ਆਈ ਹੈ।
ਨਾਲ ਹੀ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਿੱਧੂ ਸ਼ੋਅ ਵਿੱਚ ਵਿਖਾਈ ਨਹੀਂ ਦੇ ਰਹੇ। ਉਹ ਪਹਿਲਾਂ ਵੀ ਕਈ ਵਾਰ ਸ਼ੋਅ ਤੋਂ ਬਾਹਰ ਗਏ ਸੀ।
ਕਪਿਲ ਸ਼ਰਮਾ ਨੇ ਇੰਟਰਵਿਊ ਵਿੱਚ ਕਿਹਾ ਹੈ,ਅਰਚਨਾ ਸ਼ੋਅ ਵਿੱਚ ਸਿੱਧੂ ਨੂੰ ਰਿਪਲੇਸ ਨਹੀਂ ਕਰ ਰਹੀ ਹੈ। ਸਿੱਧੂ ਕੁੱਝ ਦਿਨਾਂ ਲਈ ਸ਼ੋਅ ਤੋਂ ਬਾਹਰ ਗਏ ਹਨ, ਇਸ ਲਈ ਅਰਚਨਾ ਨੇ ਸ਼ੋਅ ਵਿੱਚ ਉਨ੍ਹਾਂ ਦੀ ਥਾਂ 'ਤੇ ਬੈਠੇ ਹੋਏ ਵਿਖਾਈ ਦੇ ਰਹੀ ਹੈ। ਉਹ ਛੇਤੀ ਹੀ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਹਨ।
ਨਵਜੋਤ ਸਿੰਘ ਸਿੱਧੂ ਦੇ ਬਦਲ ਦੀਆਂ ਖ਼ਬਰਾਂ ਉੱਤੇ ਚੁੱਪੀ ਤੋੜਦੇ ਹੋਏ ਕਪਿਲ ਸ਼ਰਮਾ ਹੁਣ ਆਪਣੇ ਆਪ ਸਾਮ੍ਹਣੇ ਆਇਆ ਹੈ। ਐਂਟਰਟੇਨਮੈਂਟ ਨਿਊਜ਼ ਪੋਰਟਲ ਪਿੰਕਵਿਲਾ ਨੂੰ ਦਿੱਤੇ ਤਾਜ਼ਾ ਇੰਟਰਵਿਊ ਵਿੱਚ ਕਪਿਲ ਸ਼ਰਮਾ ਨੇ ਸਿੱਧੂ ਨੂੰ ਰਿਪਲੇਸ ਕਰਨ ਦੀਆਂ ਖ਼ਬਰਾਂ 'ਤੇ ਵੱਡਾ ਬਿਆਨ ਦਿੱਤਾ ਹੈ।
ਦੱਸ ਦੇਈਏ ਕਿ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਚੰਗੀ ਦੋਸਤ ਹੈ। ਦ ਕਪਿਲ ਸ਼ਰਮਾ ਸ਼ੋਅ ਵਿੱਚ ਹਾਲ ਹੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਸੀਟ 'ਤੇ ਅਰਚਨਾ ਬੈਠੀ ਹੋਈ ਵਿਖਾਈ ਦੇ ਰਹੀ ਸੀ, ਅਜਿਹੇ ਵਿੱਚ ਮੀਡਿਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾਣ ਲੱਗਾ ਸੀ ਕਿ ਅਰਚਨਾ ਨੇ ਸ਼ੋਅ ਵਿੱਚ ਸਿੱਧੂ ਦੀ ਥਾਂ ਮੱਲ ਲਈ ਹੈ।
ਕਮੇਡੀਅਨ ਸੁਨੀਲ ਗ੍ਰੋਵਰ ਨਾਲ ਹੋਏ ਝਗੜੇ ਤੋਂ ਬਾਅਦ ਤੋਂ ਕਪਿਲ ਸ਼ਰਮਾ ਲਈ ਸ਼ੁਰੂ ਹੋਇਆ ਵਿਵਾਦਾਂ ਦਾ ਸਿਲਸਿਲਾ ਹੁਣ ਤੱਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਦਿਨ ਕਪਿਲ ਸ਼ਰਮਾ ਨਾਲ ਕੋਈ ਨਾ ਕੋਈ ਨਵਾਂ ਵਿਵਾਦ ਜੁੜ ਜਾਂਦਾ ਹੈ। ਹਾਲ ਹੀ ਵਿੱਚ ਖ਼ਬਰਾਂ ਆਈਆਂ ਸਨ ਕਿ ਇਨ੍ਹੀਂ ਦਿਨੀਂ ਸ਼ੋਅ ਦੀ ਡਿੱਗਦੀ ਟੀ.ਆਰ.ਪੀ. ਤੋਂ ਫਿਕਰਮੰਦ ਕਪਿਲ ਨੇ ਨਵਜੋਤ ਸਿੱਧੂ ਦੀ ਥਾਂ ਸ਼ੋਅ ਵਿੱਚ ਅਰਚਨਾ ਪੂਰਨ ਸਿੰਘ ਨੂੰ ਦੇ ਦਿੱਤੀ ਹੈ। ਪਰ ਇਨ੍ਹਾਂ ਖਬਰਾਂ 'ਤੇ ਪਹਿਲੀ ਵਾਰ ਕਪਿਲ ਸ਼ਰਮਾ ਆਪਣੇ ਆਪ ਸਾਮ੍ਹਣੇ ਆਏ ਹਨ ਅਤੇ ਸਿੱਧੂ ਨੂੰ 'ਰਿਪਲੇਸ' ਕਰਨ ਦੀ ਗੱਲ ਉੱਤੇ ਵੱਡਾ ਬਿਆਨ ਦਿੱਤਾ ਹੈ।