ਗੂਗਲ 'ਤੇ ਲੋਕਾਂ ਨੇ ਇਸ ਮੁਟਿਆਰ ਦੀ ਕੀਤੀ ਸਭ ਤੋਂ ਵੱਧ ਤਲਾਸ਼
ਅੰਵੇਸ਼ੀ ਜੈਨ ਹੁਣ ਸੋਸ਼ਲ ਮੀਡੀਆ ‘ਤੇ ਸਨਸਨੀ ਬਣ ਚੁੱਕੀ ਹੈ ਇੱਕ ਮਹੀਨੇ ‘ਚ ਉਸ ਦੇ ਫੌਲੋਅਰ 18 ਹਜ਼ਾਰ ਤੋਂ ਵਧ ਕੇ 190 ਹਜ਼ਾਰ ਹੋ ਗਏ ਹਨ। ਇਸ ਕਾਮਯਾਬੀ ਤੋਂ ਬਾਅਦ ਜੈਨ ਰੁੱਕਣ ਦੇ ਮੂਡ ‘ਚ ਨਹੀਂ ਹੈ ਅਤੇ ਜਲਦੀ ਹੀ ਉਹ ਇੱਕ-ਦੋ ਵੀਡੀਓ ਸੌਂਗਸ ‘ਚ ਵੀ ਨਜ਼ਰ ਆਉਣ ਵਾਲੀ ਹੈ।
ਅੰਵੇਸ਼ੀ ਨੇ ਪਿਛਲੇ 25 ਦਿਨਾਂ ‘ਚ ਡੈਸਕਟੌਪ ‘ਤੇ 20 ਮਿਲੀਅਨ ਸਰਚ ਇੰਸਪ੍ਰੈਸ਼ਨ ਹਾਸਲ ਕੀਤੇ ਹਨ ਜਦਕਿ ਉਸ ਨੂੰ 10 ਮਿਲੀਅਨ ਵਾਰ ਮੋਬਾਈਲ ਫੋਨ ‘ਤੇ ਸਰਚ ਕੀਤਾ ਗਿਆ ਹੈ ਜੋ ਆਪਣੇ ਆਪ ‘ਚ ਵੱਡੀ ਗਿਣਤੀ ਹੈ।
ਹੁਣ ਰਿਪੋਟਰਾਂ ਮੁਤਾਬਕ ਇਸ ਡੇਟਾ ਐਨਾਲੀਸਟ ਏਜੰਸੀ ਵੱਲੋਂ ਸ਼ੇਅਰ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਅੰਵੇਸ਼ੀ ਪਿਛਲੇ ਮਹੀਨੇ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀ ਸਖ਼ਸ਼ੀਅਤ ਬਣ ਗਈ ਹੈ।
ਐਲਟ ਬਾਲਾਜੀ ਦੀ ਇਸ ਸੀਰੀਜ਼ ਦੇ ਆਨ-ਏਅਰ ਹੋਣ ਤੋਂ ਬਾਅਦ ਸੀਰੀਜ਼ ਕਾਫੀ ਸੁਰਖੀਆਂ ‘ਚ ਰਹੀ ਅਤੇ ਇਸ ‘ਚ ਐਕਟ ਕਰਨ ਵੲਲੀ ਅੰਵੇਸ਼ੀ ਰਾਤੋ-ਰਾਤ ਸਟਾਰ ਬਣ ਗਈ।
ਦੋ ਮਹੀਨੇ ਪਹਿਲਾਂ ਅੰਵੇਸ਼ੀ ਜੈਨ ਦਾ ਨਾਂਅ ਤਕ ਕਿਸੇ ਨੂੰ ਵੀ ਨਹੀਂ ਪਤਾ ਸੀ। ਪਰ ਉਸ ਦੇ ਆਖਰੀ ਪ੍ਰੋਜੈਕਟ ‘ਗੰਦੀ ਬਾਤ-2’ ਨੇ ਉਸ ਦੇ ਕਰੀਅਰ ਨੂੰ ਉਚਾਈਆਂ ‘ਤੇ ਪਹੁੰਚਾ ਦਿੱਤਾ ਹੈ।