ਮਾਸੂਮੀਅਤ ਤੇ ਸ਼ੋਖ਼ੀਅਤ ਨਾਲ ਭਰਪੂਰ ਅਦਾ ਸ਼ਰਮਾ ਦਾ Instagram 'ਤੇ ਜਲਵਾ
ਸ਼ੁਰੂਆਤੀ ਦੌਰ ਵਿੱਚ ਆਪਣੀਆਂ ਤਕਰੀਬਨ ਅੱਧਾ ਦਰਜਨ ਫ਼ਿਲਮਾਂ ਵਿੱਚ ਉਸ ਨੇ ਅਦਾਕਾਰੀ ਦੇ ਦਮ 'ਤੇ ਹੀ ਆਪਣੇ ਆਲੋਚਕਾਂ ਤੋਂ ਵੀ ਸ਼ਲਾਘਾ ਕਰਵਾਈ ਹੋਈ ਹੈ।
ਹੁਣੇ ਪਿੱਛੇ ਜਿਹੇ ਉਸ ਨੇ ਮੈਗ਼ਜ਼ੀਨ ਹੈਲੋ ਲਈ ਇੱਕ ਬੋਲਡ ਫ਼ੋਟੋਸ਼ੂਟ ਕਰਵਾਇਆ ਹੈ। ਵੇਖੋ ਅਦਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਕੁਝ ਹੋਰ ਤਸਵੀਰਾਂ-
ਹਿੰਦੀ ਸਿਨੇਮਾ ਦੇ ਨਾਲ-ਨਾਲ ਉਹ ਤੇਲਗੂ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੀ ਹੈ।
ਦੱਸ ਦੇਈਏ ਕਿ ਅਦਾ, ਕੈਟਰੀਨਾ ਕੈਫ ਤੇ ਰਣਬੀਰ ਕਪੂਰ ਦੀ ਫ਼ਿਲਮ ਜੱਗਾ ਜਾਸੂਸ ਵਿੱਚ ਨਜ਼ਰ ਆਈ ਸੀ। ਇਸ ਤੋਂ ਬਿਨਾ ਇਸੇ ਸਾਲ ਆਈ ਫ਼ਿਲਮ ਕਮਾਂਡੋ-2 ਵਿੱਚ ਵੇਖਿਆ ਗਿਆ ਸੀ।
ਅਦਾ ਦੇ ਇੰਸਟਾਗ੍ਰਾਮ 'ਤੇ 1.1 ਮਿਲੀਅਨ ਫਾਲੋਅਰਜ਼ ਹਨ। ਅਦਾ ਤਸਵੀਰਾਂ ਵਾਲੇ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖਾਸੀ ਸਰਗਰਮ ਰਹਿੰਦੀ ਹੈ।
ਤਸਵੀਰਾਂ ਵਿੱਚ ਤੁਸੀਂ ਕੁਝ ਸਮਾਂ ਪਹਿਲਾਂ ਆਈ ਭੂਤੀਆ ਫ਼ਿਲਮ 1920 ਦੀ ਅਦਾਕਾਰਾ ਅਦਾ ਸ਼ਰਮਾ ਨੂੰ ਵੇਖ ਸਕਦੇ ਹੋ। 25 ਸਾਲ ਦੀ ਅਦਾ ਦੀਆਂ ਇਹ ਤਸਵੀਰਾਂ ਉਸ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ। ਇਨ੍ਹਾਂ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੀ ਇੰਸਟਾ ਟਾਈਮਲਾਈਨ ਮਾਸੂਮੀਅਤ ਤੇ ਸ਼ੋਖੀਅਤ ਯਾਨੀ ਕਿ ਕਿਊਟਨੈੱਸ ਤੇ ਹੌਟਨੈੱਸ ਨਾਲ ਭਰਪੂਰ ਹੈ।