ਭਾਰਤ ਦੇ ਨਵੇਂ ਸੁਪਰਹੀਰੋ 'PadMan' ਦੇ ਰੂਪ 'ਚ ਅਕਸ਼ੈ ਦਾ ਅੰਦਾਜ਼
ਜ਼ਿਕਰਯੋਗ ਹੈ ਕਿ ਖੁੱਲ੍ਹੇ ਵਿੱਚ ਪਖ਼ਾਨੇ ਵਰਗੇ ਲੋਕ ਮੁੱਦੇ 'ਤੇ ਬਣੀ ਫ਼ਿਲਮ 'ਟਾਇਲੇਟ: ਇੱਕ ਪ੍ਰੇਮ ਕਥਾ' ਤੋਂ ਬਾਅਦ ਅਕਸ਼ੈ ਕੁਮਾਰ ਦੀ ਇੱਕ ਹੋਰ ਫ਼ਿਲਮ ਹੈ ਜੋ ਸਮਾਜ ਤੇ ਖ਼ਾਸ ਕਰ ਕੇ ਔਰਤਾਂ ਨਾਲ ਸਿੱਧਾ ਸਰੋਕਾਰ ਰੱਖਦੀ ਹੈ। ਇਹ ਫ਼ਿਲਮ ਆਉਣ ਵਾਲੇ ਗਣਤੰਤਰ ਦਿਵਸ ਵਾਲੇ ਦਿਨ ਰਿਲੀਜ਼ ਕੀਤੀ ਜਾਣੀ ਹੈ।
ਇਸ ਫ਼ਿਲਮ ਵਿੱਚ ਅਕਸ਼ੈ ਦੇ ਨਾਲ ਸੋਨਮ ਕਪੂਰ ਤੇ ਰਾਧਿਕਾ ਆਪਟੇ ਮੁੱਖ ਭੂਮਿਕਾਵਾਂ ਵਿੱਚ ਹਨ। ਅਮਿਤਾਭ ਬੱਚਨ ਵੀ ਇਸ ਫ਼ਿਲਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣਗੇ।
ਰਾਧਿਕਾ ਆਪਟੇ ਨਾਲ ਇੱਕ ਕਾਲ਼ੀ-ਚਿੱਟੀ ਤਸਵੀਰ ਪੋਸਟ ਕਰਦਿਆਂ ਅਕਸ਼ੈ ਨੇ ਲਿਖਿਆ,ਇਹੋ ਕਾਰਨ ਹਨ ਕਿ ਜਿਨ੍ਹਾਂ ਦੀ ਵਜ੍ਹਾ ਕਰ ਕੇ ਉਹ ਪੈਡਮੈਨ ਬਣਿਆ ਹੈ। 26 ਜਨਵਰੀ, 2018 ਨੂੰ ਇਸ ਬਾਰੇ ਜਾਣੋ।
ਸੋਨਮ ਕਪੂਰ ਨਾਲ ਤਸਵੀਰ ਸਾਂਝੀ ਕਰਦਿਆਂ ਅਕਸ਼ੈ ਨੇ ਲਿਖਿਆ ਸੀ,'The STRENGTH behind #PADMAN'
ਉਨ੍ਹਾਂ ਘੱਟ ਲਾਗਤ ਵਿੱਚ ਔਰਤਾਂ ਲਈ ਮਾਹਵਾਰੀ ਸਮੇਂ ਸੈਨੇਟਰੀ ਪੈਡ ਬਣਾਉਣ ਦੀ ਮਸ਼ੀਨ ਦੀ ਖੋਜ ਕੀਤੀ ਸੀ। ਉਨ੍ਹਾਂ ਦੀ ਇਸ ਖੋਜ ਬਦਲੇ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਤ ਵੀ ਕੀਤਾ ਗਿਆ ਸੀ।
'ਪੈਡਮੈਨ' ਇੱਕ ਹਾਰਸਰ ਤੇ ਡਰਾਮਾ ਵਾਲੀ ਫ਼ਿਲਮ ਹੈ, ਜੋ ਅਰੁਣਾਚਲਮ ਮੁਰੁਗਨੱਥਮ ਦੇ ਜੀਵਨ 'ਤੇ ਆਧਾਰਤ ਹੈ। ਅਸਲ ਵਿੱਚ ਮੁਰੁਗਨੱਥਮ ਤਮਿਲਨਾਡੂ ਵਿੱਚ 'ਪੈਡ ਮੈਨ' ਦੇ ਨਾਂ ਨਾਲ ਮਸ਼ਹੂਰ ਹਨ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਪੈਡਮੈਨ' ਦਾ ਪੋਸਟਰ ਜਾਰੀ ਹੋ ਗਿਆ ਹੈ। ਅਕਸ਼ੈ ਕੁਮਾਰ ਤੇ ਫ਼ਿਲਮ ਨਿਰਮਾਤਾਵਾਂ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ।