ਅਕਸ਼ੈ ਦੀਆਂ 5 ਫ਼ਿਲਮਾਂ ਨੇ ਬੌਕਸ ਆਫਿਸ 'ਤੇ ਮਚਾਈ ਧਮਾਲ
ਸਭ ਤੋਂ ਅਖੀਰ ਵਿੱਚ ਨਾਂ ਆਉਂਦਾ ਹੈ 'Housefull 3' ਨੇ ਵੀ ਬੌਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ। ਕਈ ਵੱਡੇ ਸਿਤਾਰਿਆ ਨਾਲ ਸਜੀ ਹੋਈ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ 109.14 ਕਰੋੜ ਰੁਪਏ ਦੀ ਕਮਾਈ ਕੀਤੀ।
2013 ਵਿੱਚ ਆਈ ਫ਼ਿਲਮ 'ਜੌਲੀ LLB' ਦੇ ਅਗਲੇ ਭਾਗ 'ਜੌਲੀ LLB 2' ਵਿੱਚ ਅਕਸ਼ੈ ਕੁਮਾਰ ਤੇ ਹੁਮਾ ਕੁਰੈਸ਼ੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਸਾਲ 2017 ਦੀਆਂ ਚੰਗੀਆਂ ਫ਼ਿਲਮਾਂ ਵਿੱਚ ਸ਼ਾਮਲ ਇਸ ਫ਼ਿਲਮ ਨੇ ਤਕਰੀਬਨ 117 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਅਕਸ਼ੈ ਕੁਮਾਰ ਦੀ ਫ਼ਿਲਮ 'ਰੁਸਤਮ' ਨੂੰ ਵੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਇਹ ਫ਼ਿਲਮ ਵੀ ਸੱਚੀ ਘਟਨਾ 'ਤੇ ਆਧਾਰਤ ਸੀ। ਫ਼ਿਲਮ ਬੌਕਸ ਆਫਿਸ 'ਤੇ ਕੁੱਲ 127.49 ਕਰੋੜ ਦੀ ਕਮਾਈ ਕੀਤੀ।
ਕਮਾਈ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹੈ ਅਕਸ਼ੈ ਕੁਮਾਰ ਦੀ ਫ਼ਿਲਮ 'ਏਅਰਲਿਫਟ'। 1990 ਵਿੱਚ ਵਾਪਰੀ ਇੱਕ ਸੱਚੀ ਘਟਨਾ ਜਿਸ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਦਿਖਾਈ ਸੂਰਮਗਤੀ 'ਤੇ ਆਧਾਰਤ ਇਸ ਫ਼ਿਲਮ ਨੇ 128 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 'ਏਅਰਲਿਫਟ' ਵਿੱਚ ਅਕਸ਼ੈ ਦੇ ਨਾਲ ਨਿਮਰਤ ਕੌਰ ਨੇ ਮੁੱਖ ਭੂਮਿਕਾ ਨਿਭਾਈ ਸੀ।
ਸ੍ਰੀ ਨਾਰਾਇਣ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ 'ਟੌਇਲਟ ਏਕ ਪ੍ਰੇਮ ਕਥਾ' ਦੀ ਗਿਣਤੀ 2017 ਦੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੀਤੀ ਜਾਂਦੀ ਹੈ। ਅਕਸ਼ੈ ਕੁਮਾਰ ਤੇ ਭੂਮੀ ਪੇਡਨੇਕਰ ਦੀ ਇਸ ਫ਼ਿਲਮ ਨੂੰ ਟਿਕਟ ਖਿੜਕੀ 'ਤੇ 134.22 ਕਰੋੜ ਰੁਪਏ ਦੀ ਕਮਾਈ ਕੀਤੀ।
ਅੱਜ ਅਕਸ਼ੈ ਕੁਮਾਰ ਦੀ ਫ਼ਿਲਮ 'ਪੈਡਮੈਨ' ਬੌਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ। ਫ਼ਿਲਮ ਕਿੰਨੀ ਕਮਾਈ ਕਰਦੀ ਹੈ, ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਕਸ਼ੈ ਦੀਆਂ ਪਿਛਲੀਆਂ 5 ਉਨ੍ਹਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ 100 ਕਰੋੜੀ ਕਲੱਬ ਵਿੱਚ ਦਾਖ਼ਲ ਹੋਈਆਂ।