✕
  • ਹੋਮ

ਵਿਰਾਟ ਦੀ ਪਤਨੀ ਅਨੁਸ਼ਕਾ ਸੱਚਮੁੱਚ ਗਰਭਵਤੀ? ਜਾਣੋ ਆਖਰ ਕੀ ਹੈ ਸਚਾਈ

ਏਬੀਪੀ ਸਾਂਝਾ   |  30 Jul 2019 01:19 PM (IST)
ਵਿਰਾਟ ਦੀ ਪਤਨੀ ਅਨੁਸ਼ਕਾ ਸੱਚਮੁੱਚ ਗਰਭਵਤੀ? ਜਾਣੋ ਆਖਰ ਕੀ ਹੈ ਸਚਾਈ
1

ਅਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਦੇ ਨਾਲ ਫ਼ਿਲਮ 'ਜ਼ੀਰੋ' 'ਚ ਦੇਖਿਆ ਗਿਆ ਸੀ। ਫ਼ਿਲਮ ਬਾਕਸਆਫਿਸ 'ਤੇ ਫਲੌਪ ਸਾਬਤ ਹੋਈ ਸੀ। ਉਸ ਤੋਂ ਬਾਅਦ ਅਨੁਸ਼ਕਾ ਨੇ ਅਜੇ ਤਕ ਕੋਈ ਪ੍ਰੋਜੈਕਟ ਸਾਈਨ ਨਹੀ ਕੀਤਾ।

2

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦਾ ਵਿਆਹ ਹੋ ਜਾਂਦਾ ਹੈ ਤਾਂ ਸਭ ਬਾਰੇ ਕੁਝ ਨਾ ਕੁਝ ਗੱਲਾਂ ਹੋਣਗੀਆਂ। ਜੇਕਰ ਢਿੱਲੇ ਕੱਪੜੇ ਟ੍ਰੈਂਡ ‘ਚ ਹਨ ਤੇ ਕਿਸੇ ਨੇ ਪਾ ਲਏ ਤਾਂ ਉਸ ਦੇ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀਆਂ ਗੱਲਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਬੱਸ ਇਗਨੌਰ ਕਰ ਸਕਦੇ ਹਾਂ।”

3

ਜਦੋਂ ਕੋਈ ਕਿਸੇ ਨੂੰ ਡੇਟ ਕਰਦਾ ਹੈ ਤਾਂ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਕਿ ਵਿਆਹ ਕਰਨ ਵਾਲੇ ਹੋ ਜਾਂ ਨਹੀ? ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਜਿਓਣ ਦੇਣਾ ਚਾਹੀਦਾ ਹੈ।

4

ਹਾਲ ਹੀ ‘ਚ ਇੱਕ ਮੈਗਜ਼ੀਨ ਨੇ ਅਨੁਸ਼ਕਾ ਨਾਲ ਗੱਲ ਕੀਤੀ। ਇਸ ਦੌਰਾਨ ਅਨੁਸ਼ਕਾ ਨੇ ਕਿਹਾ, ‘ਜਦੋਂ ਵੀ ਕਿਸੇ ਐਕਟਰਸ ਦਾ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਲੋਕ ਉਸ ਦੇ ਗਰਭਵਤੀ ਹੋਣ ਬਾਰੇ ਹੀ ਗੱਲ ਕਰਨ ਲੱਗ ਜਾਂਦੇ ਹਨ।”

5

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਵਿਆਹੁਤਾ ਹੋ ਤਾਂ ਲੋਕ ਅਕਸਰ ਅਜਿਹੇ ਸਵਾਲ ਪੁੱਛਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਦਿਲਚਸਪੀ ਹਮੇਸ਼ਾ ਅਜਿਹੀਆਂ ਖ਼ਬਰਾਂ ‘ਚ ਬਣੀ ਰਹਿੰਦੀ ਹੈ।

6

ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਅਨੁਸ਼ਕਾ ਨੇ ਅਜਿਹੀਆਂ ਖ਼ਬਰਾਂ ‘ਤੇ ਚੁੱਪੀ ਤੋੜੀ ਹੈ।

  • ਹੋਮ
  • ਬਾਲੀਵੁੱਡ
  • ਵਿਰਾਟ ਦੀ ਪਤਨੀ ਅਨੁਸ਼ਕਾ ਸੱਚਮੁੱਚ ਗਰਭਵਤੀ? ਜਾਣੋ ਆਖਰ ਕੀ ਹੈ ਸਚਾਈ
About us | Advertisement| Privacy policy
© Copyright@2026.ABP Network Private Limited. All rights reserved.