✕
  • ਹੋਮ

ਅਨੁਸ਼ਕਾ ਸ਼ਰਮਾ ਨੇ ਸਾਂਭਿਆ ਮੋਦੀ ਦਾ ਸਵੱਛ ਭਾਰਤ ਅਭਿਆਨ

ਏਬੀਪੀ ਸਾਂਝਾ   |  29 Sep 2017 05:26 PM (IST)
1

ਅਨੁਸ਼ਕਾ ਨੇ ਟਵਿੱਟਰ 'ਤੇ ਦੋ ਤਸਵੀਰਾਂ ਨੂੰ ਇਸ ਢੰਗ ਨਾਲ ਸਾਂਝਾ ਕੀਤਾ ਹੈ ਕਿ ਜਿਸ ਵਿੱਚ ਸਫ਼ਾਈ ਤੋਂ ਪਹਿਲਾਂ ਤੇ ਬਾਅਦ ਵਿੱਚ ਬੀਚ ਵਿਖਾਈ ਦੇ ਰਹੀ ਹੈ। ਵਰਸੋਵਾ ਬੀਚ ਸੱਚ ਹੀ ਸਫ਼ਾਈ ਤੋਂ ਬਾਅਦ ਸਾਫ਼ ਹੋ ਗਈ।

2

ਤਸਵੀਰਾਂ ਵਿੱਚ ਅਨੁਸ਼ਕਾ ਪੂਰੇ ਜ਼ੋਰ-ਸ਼ੋਰ ਨਾਲ ਸਮੁੰਦਰੀ ਕੰਢੇ 'ਬੀਚ' ਦੀ ਸਫ਼ਾਈ ਵਿੱਚ ਰੁੱਝੀ ਹੋਈ ਵਿਖਾਈ ਦੇ ਰਹੀ ਹੈ।

3

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਨੁਸ਼ਕਾ ਨੂੰ ਪੀ.ਐਮ. ਮੋਦੀ ਨੇ ਆਪਣੀ ਸਰਕਾਰ ਦੀ 'ਸਵੱਛਤਾ ਹੀ ਸੇਵਾ' ਪਹਿਲ ਲਈ ਸੱਦਾ ਦਿੱਤਾ ਸੀ। ਇਸ ਤੋਂ ਬਾਦ ਅਦਾਕਾਰਾ ਨੇ ਉਸ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ ਸੀ।

4

ਉਨ੍ਹਾਂ ਤਸਵੀਰ ਨਾਲ ਮਹਾਤਮਾ ਗਾਂਧੀ ਦੇ ਇੱਕ ਕਥਨ ਨੂੰ ਕੈਪਸ਼ਨ ਵਿੱਚ ਲਿਖਿਆ ਹੈ ਕਿ ਕੰਮ ਕਰਨ ਦਾ ਇੱਕ ਔਂਸ (ਤੋਲਾ) ਟਨ ਭਰ ਦੇ ਉਪਦੇਸ਼ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ-ਮਹਾਤਮਾ ਗਾਂਧੀ ਜੀ। ਸਵੱਛ ਭਾਰਤ.. ਸਫਾਈ ਹੀ ਸੇਵਾ।

5

ਅਨੁਸ਼ਕਾ ਨੇ ਅੱਜ ਆਪਣੇ ਟਵਿੱਟਰ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਉਹ ਮੁੰਬਈ ਦੀ ਵਰਸੋਵਾ ਬੀਚ ਦੀ ਸਫ਼ਾਈ ਕਰਦੀ ਹੋਈ ਨਜ਼ਰ ਆ ਰਹੀ ਹੈ।

6

ਸਵੱਛ ਭਾਰਤ ਮੁਹਿੰਮ ਦੇ ਨਾਂ ਹੇਠ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੇ ਬ੍ਰੈਂਡ ਅੰਬੈਸੇਡਰ ਬਣਨ ਲਈ ਸਟਾਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਚੋਣ ਹੋ ਕੀਤੀ ਗਈ ਹੈ। ਇਸ ਤੋਂ ਬਾਅਦ ਅੱਜ ਅਨੁਸ਼ਕਾ ਨੇ ਸਮੁੰਦਰੀ ਕੰਢੇ ਦੀ ਸਫਾਈ ਕਰ ਕੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ।

  • ਹੋਮ
  • ਬਾਲੀਵੁੱਡ
  • ਅਨੁਸ਼ਕਾ ਸ਼ਰਮਾ ਨੇ ਸਾਂਭਿਆ ਮੋਦੀ ਦਾ ਸਵੱਛ ਭਾਰਤ ਅਭਿਆਨ
About us | Advertisement| Privacy policy
© Copyright@2026.ABP Network Private Limited. All rights reserved.