ਸਿਰਫ਼ ਪਦਮਾਵਤੀ ਹੀ ਨਹੀਂ, ਬਾਲੀਵੁੱਡ ਦੀਆਂ ਇਹ ਫ਼ਿਲਮਾਂ ਵੀ ਹਨ 'ਬੈਨ'
ਕਾਮਸੂਤਰ- ਮੀਰਾ ਨਾਇਰ ਦੀ ਫ਼ਿਲਮ ਕਾਮਸੂਤਰ ਨੂੰ ਵੀ ਸੈਂਸਰ ਬੋਰਡ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਲਈ ਅਨੈਤਿਕ ਦੱਸ ਕੇ ਇਸ 'ਤੇ ਬੈਣ ਲਾ ਦਿੱਤਾ ਗਿਆ ਸੀ। ਇਸ ਫ਼ਿਲਮ 'ਚ 16ਵੀਂ ਸਦੀ ਦੇ ਚਾਰ ਪ੍ਰੇਮੀਆਂ ਦੀ ਕਹਾਣੀ ਨੂੰ ਵਿਖਾਇਆ ਗਿਆ ਸੀ।
ਗਾਂਡੂ- ਇਹ ਇੱਕ ਬੰਗਾਲੀ ਫ਼ਿਲਮ ਸੀ ਜਿਸ 'ਚ ਮੌਖਿਕ ਸੰਭੋਗ ਤੇ ਨੰਗੇਜ਼ ਵਿਖਾਇਆ ਗਿਆ ਸੀ, ਇਸ ਕਾਰਨ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ।
ਵਾਟਰ- ਫ਼ਿਲਮ ਵਾਟਰ ਨੂੰ ਭਾਰਤੀ ਵਿਧਵਾਵਾਂ ਦੀ ਜ਼ਿੰਦਗੀ 'ਤੇ ਬਣੀ ਦੀਪਾ ਮੇਹਤਾ ਦੀ ਸ਼ਾਨਦਾਰ ਫ਼ਿਲਮ ਵਜੋਂ ਜਾਣਿਆ ਜਾਂਦਾ ਹੈ ਪਰ ਸੈਂਸਰ ਨੇ ਇਸ ਨੂੰ ਵੀ ਪਾਸ ਨਹੀਂ ਸੀ ਕੀਤਾ।
ਪਰਜਾਨਿਆ- ਫ਼ਿਲਮ ਪਰਜਾਨਿਆ ਗੁਜਰਾਤ ਦੇ ਜ਼ਖਮਾਂ ਨੂੰ ਜ਼ਾਹਰ ਕਰਨ ਵਾਲੀ ਫ਼ਿਲਮ ਸੀ ਅਤੇ ਫ਼ਿਲਮ ਨੇ ਕਾਫੀ ਪ੍ਰਸ਼ੰਸ਼ਾ ਵੀ ਹਾਸਲ ਕੀਤੀ। ਇਹ ਫਿਲਮ ਅਜ਼ਹਰ ਨਾਂ ਦੇ ਮੁੰਡੇ ਦੇ ਚਾਰੇ ਪਾਸੇ ਘੁੰਮਦੀ ਹੈ, ਜੋ 2002 'ਚ ਹੋਏ ਗੁਜਰਾਤ ਦੰਗਿਆਂ ਦੌਰਾਨ ਗ਼ਾਇਬ ਹੋ ਗਿਆ ਸੀ। ਹਾਲਾਂਕਿ, ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਪਰ ਰਾਜਨੀਤਕ ਦਲਾਂ ਦੇ ਇਤਰਾਜ਼ ਤੋਂ ਬਾਅਦ ਇਸ 'ਤੇ ਬੈਣ ਲਾ ਦਿੱਤਾ ਗਿਆ।
ਬਲੈਕ ਫ੍ਰਾਈਡੇਅ- ਅਨੁਰਾਗ ਕਸ਼ਯਪ ਦੀ ਹੀ ਇੱਕ ਹੋਰ ਫ਼ਿਲਮ ਬਲੈਕ ਫ੍ਰਾਇਡੇ ਵੀ ਸੈਂਸਰ ਦੇ ਨਿਯਮਾਂ ਮੁਤਾਬਕ ਸਹੀ ਨਹੀਂ ਸੀ। ਇਸ ਫ਼ਿਲਮ ਨੂੰ ਵੀ ਬੈਣ ਝੱਲਣਾ ਪਿਆ।
ਪਾਂਚ- ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫ਼ਿਲਮ ਪਾਂਚ ਨੂੰ ਵੀ ਸੈਂਸਰ ਬੋਰਡ ਨੇ ਰਿਲੀਜ਼ ਹੋਣ ਤੋਂ ਰੋਕ ਦਿੱਤਾ ਸੀ। ਇਸ ਫ਼ਿਲਮ ਬਾਰੇ ਕਿਹਾ ਗਿਆ ਸੀ ਕਿ ਇਹ 1997 'ਚ ਹੋਏ ਜੋਸ਼ੀ-ਅਭਿਅੰਕਰ ਸੀਰੀਅਲ ਮਰਡਰ 'ਤੇ ਅਧਾਰਤ ਹੈ ਪਰ ਵਿਵਾਦਤ ਕੰਟੈਂਟ ਦੇ ਕਾਰਨ ਇਸ ਨੂੰ ਪਾਸ ਨਹੀਂ ਕੀਤਾ ਗਿਆ ਸੀ।
ਬੈਂਡਿਟ ਕੁਈਨ (1994)- ਫੂਲਨ ਦੇਵੀ ਦੀ ਜ਼ਿੰਦਗੀ 'ਤੇ ਬਣੀ ਸ਼ੇਖਰ ਗੁਪਤਾ ਦੀ ਇਸ ਫ਼ਿਲਮ 'ਚ ਕਾਮੁਕ ਸਮੱਗਰੀ ਅਤੇ ਗਾਲ਼ਾਂ ਨੂੰ ਵੀ ਫ਼ਿਲਮਾਇਆ ਗਿਆ ਸੀ। ਇਹ ਪੂਰੀ ਤਰ੍ਹਾਂ ਸੈਂਸਰ ਬੋਰਡ ਦੇ ਨਿਯਮਾਂ ਦੇ ਖਿਲਾਫ ਸੀ। ਇਸ ਲਈ ਫ਼ਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ।
ਨਵੀਂ ਦਿੱਲੀ: ਵਿਵਾਦਾਂ 'ਚ ਘਿਰੀ ਫ਼ਿਲਮ ਪਦਮਾਵਤੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਈ ਸੂਬਾ ਸਰਕਾਰਾਂ ਨੇ ਇਸ 'ਤੇ ਬੈਨ ਲਾ ਦਿੱਤਾ ਹੈ। ਫ਼ਿਲਮ ਪਦਮਾਵਤੀ ਨੂੰ ਸੈਂਸਰ ਬੋਰਡ ਵੀ ਇੱਕ ਵਾਰ ਵਾਪਸ ਮੋੜ ਚੁੱਕਿਆ ਹੈ। ਇਸ ਤੋਂ ਇਲਾਵਾ ਵੀ ਬਾਲੀਵੁੱਡ 'ਚ ਅਜਿਹੀਆਂ ਕਈ ਫ਼ਿਲਮਾਂ ਹਨ ਜਿਨ੍ਹਾਂ 'ਤੇ ਸੈਂਸਰ ਬੋਰਡ ਬੈਨ ਲਾ ਚੁੱਕਿਆ ਹੈ। ਪੜ੍ਹੋ ਕਿਹੜੀਆਂ ਫ਼ਿਲਮਾਂ ਪਹਿਲਾਂ ਵੀ ਵਿਵਾਦਾਂ 'ਚ ਰਹਿ ਚੁੱਕੀਆਂ ਹਨ।