83 ਦੇ ਹੋਏ ‘ਹੀਮੈਨ’ ਧਰਮਿੰਦਰ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇ
ਧਰਮ ਜੀ ਆਪਣੀ ਫ਼ਿਲਮਾਂ ਦੇ ਸਟੰਟ ਆ ਕਰਦੇ ਰਹੇ ਹਨ। ਉਨ੍ਹਾਂ ਨੇ ਚਿਨੰਪਾ ਦੇਵਰ ਦੀ ਫ਼ਿਲਮ ‘ਮਾਂ’ ’ਚ ਚੀਤੇ ਨਾਲ ਲੜਾਈ ਆਪ ਸੱਚ ‘ਚ ਕੀਤੀ ਸੀ।
ਧਰਮ ਜੀ ਨੇ ਸਕੂਲ ਤੋਂ ਬੰਕ ਮਾਰ ਕੇ 1949 ‘ਚ ਆਈ ‘ਦਿਲੱਗੀ’ ਫ਼ਿਲਮ 40 ਵਾਰ ਦੇਖੀ ਸੀ।
ਧਰਮ ਦਾ ਲੋਨਵਲਾ ਵਾਲਾ ਫਾਰਮ-ਹਾਉਸ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ। ਉਨ੍ਹਾਂ ਦੇ ਫਾਰਮ ਹਾਉਸ ਕੋਲ ਪਹਾੜ ਤੇ ਝਰਨੇ ਸਮੇਤ 1000 ਫੀਟ ਡੁੰਘੀ ਝੀਲ ਵੀ ਹੈ।
ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਐਕਟਰ ਧਰਮਿੰਦਰ ਅੱਜ ਯਾਨੀ 8 ਦਸੰਬਰ ਨੂੰ ਆਪਣਾ 83ਵਾਂ ਜਨਮ ਦਿਨ ਮਨਾ ਰਹੇ ਹਨ। ਧਰਮ ਜੀ ਇੰਡਸਟਰੀ ਦਾ ਅਜਿਹਾ ਚਿਹਰਾ ਹਨ ਜਿਨ੍ਹਾਂ ਨੇ ਬਲੈਕ ਐਂਡ ਵ੍ਹਾਈਟ ਦੇ ਦੌਰ ਮਗਰੋਂ ਕਲਰਡ ਫ਼ਿਲਮਾਂ ਕੀਤੀਆਂ। ਹੁਣ ਐਚਡੀ ਤੇ ਥ੍ਰੀ ਡੀ ਸਿਨੇਮਾ ‘ਚ ਆਪਣੇ ਜਲਵੇ ਬਿਖੇਰ ਰਹੇ ਹਨ।
ਉਨ੍ਹਾਂ ਨੇ ਪਹਿਲਾਂ ਵਿਆਹ ਪ੍ਰਕਾਸ ਕੌਰ ਨਾਲ 19 ਸਾਲ ਦੀ ਉਮਰ ‘ਚ 1954 ‘ਚ ਕੀਤਾ ਸੀ। ਪ੍ਰਕਾਸ਼ ਤੇ ਧਰਮ ਦੇ ਦੋ ਬੇਟੇ ਬੌਬੀ ਦਿਓਲ ਤੇ ਸਨੀ ਦਿਓਲ ਹਨ ਜੋ ਫ਼ਿਲਮਾਂ ‘ਚ ਆਪਣੀ ਐਕਟਿੰਗ ਨਾਲ ਚੰਗਾ ਨਾਂ ਕਮਾ ਚੁੱਕੇ ਹਨ।
ਹੀਮੈਨ ਧਰਮ ਭਾਜੀ ਕਾਮਯਾਬੀ ਦੀਆਂ ਸਿਖਰਾਂ ‘ਤੇ ਪਹੁੰਚਣ ਤੋਂ ਬਾਅਦ ਵੀ ਸਾਦਾ ਜਿਹਾ ਜੀਵਨ ਜਿਉਂਦੇ ਹਨ। ਉਨ੍ਹਾਂ ਦਾ ਜ਼ਿਆਦਾ ਸਮਾਂ ਮੁੰਬਈ ਤੋਂ ਦੂਰ ਲੋਨਾਵਲਾ ‘ਚ ਬਣੇ ਫਾਰਮ ਹਾਉਸ ‘ਤੇ ਬੀਤਦਾ ਹੈ।
ਧਰਮ ਜੀ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ‘ਚ 8 ਦਸੰਬਰ, 1935 ‘ਚ ਹੋਇਆ। ਉਨ੍ਹਾਂ ਦੀ ਪਹਿਲੀ ਨੌਕਰੀ ਅਮਰੀਕਨ ਟਿਊਬਲ ‘ਚ ਲੱਗੀ, ਜਿਸ ਨੂੰ ਛੱਡ ਕੇ ਉਹ ਮੁੰਬਈ ਭੱਜ ਕੇ ਆ ਗਏ ਸੀ।
ਫ਼ਿਲਮ-ਫੇਅਰ ‘ਚ ਇੱਕ ਪ੍ਰਤੀਯੋਗਤਾ ਦੌਰਾਨ ਅਰਜੁਨ ਹਿੰਗੋਰਾਨੀ ਨੂੰ ਧਰਮ ਪਸੰਦ ਆਏ ਤੇ ਉਨ੍ਹਾਂ ਦੇ ਧਰਮ ਜੀ ਨੂੰ 51 ਰੁਪਏ ਦਾ ਸਾਈਨਿੰਗ ਅਮਾਉਂਟ ਦੇ ਕੇ ਸਾਈਨ ਕੀਤਾ। ਬੇਸ਼ੱਕ ਧਰਮ ਦੀ ਪਹਿਲੀ ਫ਼ਿਲਮ ਕੁਝ ਖਾਸ ਕਮਾਲ ਨਹੀਂ ਕਰ ਸਕੀ।
ਧਰਮ ਦਾ ਦੂਜਾ ਵਿਆਹ ਐਕਟਰ ਹੇਮਾ ਮਾਲਿਨੀ ਨਾਲ ਹੋਇਆ ਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਇਨ੍ਹਾਂ ਵਿੱਚੋਂ ਏਸ਼ਾ ਦਿਓਲ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਹੁਣ ਜਲਦੀ ਹੀ ਧਰਮ ਦੇ ਪੋਤੇ ਵੀ ਫ਼ਿਲਮਾਂ ‘ਚ ਡੈਬਿਊ ਕਰਨ ਜਾ ਰਹੇ ਹਨ।