✕
  • ਹੋਮ

Year Ender 2017: ਬੋਲਡ ਸੀਨ ਦੇ ਬਾਵਜੂਦ ਵੀ ਫਲਾਪ ਰਹੀਆਂ ਇਹ ਬਾਲੀਵੁੱਡ ਫ਼ਿਲਮਾਂ

ਏਬੀਪੀ ਸਾਂਝਾ   |  30 Dec 2017 01:24 PM (IST)
Year Ender 2017: ਬੋਲਡ ਸੀਨ ਦੇ ਬਾਵਜੂਦ ਵੀ ਫਲਾਪ ਰਹੀਆਂ ਇਹ ਬਾਲੀਵੁੱਡ ਫ਼ਿਲਮਾਂ
1

ਫ਼ਿਲਮ ਦੀ ਲੀਡ ਐਕਟਰੈਸ ਕਰਿਸ਼ਮਾ ਸ਼ਰਮਾ ਨੇ ਵੈਬ ਸੀਰੀਜ਼ ਵਿੱਚ ਤਾਂ ਜੰਮ ਕੇ ਬੋਲਡ ਅੰਦਾਜ਼ ਦਿਖਾਇਆ ਹੀ ਹੈ ਪਰ ਵੈਬ ਸੀਰੀਜ਼ ਦੀ ਰਿਲੀਜ਼ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਜੰਮ ਕੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ,ਇਸ ਦੇ ਬਾਵਜੂਦ ਵੈਬ ਸੀਰੀਜ਼ ਨੂੰ ਕੋਈ ਖ਼ਾਸ ਰਿਸਪੌਂਸ ਨਹੀਂ ਮਿਲਿਆ।

2

ਫ਼ਿਲਮਾਂ ਤੋਂ ਹੱਟ ਕੇ ਵੈਬ ਸੀਰੀਜ਼ ਦੀ ਗੱਲ ਕਰੀਏ ਤਾਂ ਰਾਗਿਨੀ 2.2 ਵੀ ਬੋਲਡਨੈੱਸ ਦੇ ਚਲਦਿਆਂ ਕਾਫੀ ਚਰਚਾਵਾਂ ਵਿੱਚ ਰਹੀ। ਸੰਨੀ ਲਿਓਨੀ ਦੀ ਫ਼ਿਲਮ ਰਾਗਿਨੀ ਐੱਮ.ਐੱਮ.ਐੱਸ. 2'' ਤੋਂ ਬਾਅਦ ਏਕਤਾ ਕਪੂਰ ਨੇ ਇਸ ਵੈਬ ਸੀਰੀਜ਼ ਦਾ ਨਿਰਮਾਣ ਕੀਤਾ।

3

ਸੰਨੀ ਲਿਓਨੀ ਦੀ ਅਰਬਾਜ਼ ਖ਼ਾਨ ਦੇ ਨਾਲ ਇਹ ਪਹਿਲੀ ਫ਼ਿਲਮ ਸੀ ਅਤੇ ਫ਼ਿਲਮ ਵਿੱਚ ਸੰਨੀ ਨੇ ਅਰਬਾਜ਼ ਨਾਲ ਜੰਮ ਕੇ ਬੋਲਡ ਸੀਨ ਦਿੱਤੇ ਹਨ। ਕਮਾਈ ਤੋਂ ਹੱਟਕੇ ਗੱਲ ਕਰੀਏ ਤਾਂ ਫਿਲਮ ਨੂੰ ਦਰਸ਼ਕਾਂ ਦੇ ਰਿਵਿਊਜ਼ ਵੀ ਕੁਝ ਖ਼ਾਸ ਨਹੀਂ ਮਿਲੇ ਸਨ।

4

ਬੋਲਡ ਫ਼ਿਲਮਾਂ ਦੀ ਗੱਲ ਹੋਵੇ ਤਾਂ ਭਲਾ ਇੱਕ ਦਸੰਬਰ 2017 ਨੂੰ ਰਿਲੀਜ਼ ਹੋਈ ਸੰਨੀ ਲਿਓਨੀ ਅਤੇ ਅਰਬਾਜ਼ ਖ਼ਾਨ ਦੀ ਫ਼ਿਲਮ ਤੇਰਾ ਇੰਤਜ਼ਾਰ ਦਾ ਨਾਂਅ ਨਾ ਆਵੇ, ਇਹ ਨਹੀਂ ਹੋ ਸਕਦਾ। 10 ਕਰੋੜ ਦੇ ਬਜਟ ਵਿੱਚ ਬਣੀ ਇਸ ਫ਼ਿਲਮ ਨੇ 28 ਕਰੋੜ ਦੀ ਕਮਾਈ ਕੀਤੀ ਸੀ। ਹਾਲਾਂਕਿ, ਕਿਸੇ ਵੀ ਬੋਲਡ ਫ਼ਿਲਮ ਦੇ ਲਹਿਜ਼ੇ ਨਾਲ ਇਹ ਕਮਾਈ ਘੱਟ ਹੈ।

5

ਇਸ ਫ਼ਿਲਮ ਵਿੱਚ ਜ਼ਰੀਨ ਖ਼ਾਨ ਨੇ ਨਾ ਸਿਰਫ ਰੋਡੇ ਦੇ ਨਾਲ ਇੰਟੀਮੇਟ ਸੀਨ ਦਿੱਤੇ ਹਨ ਬਲਕਿ ਅਭਿਨਵ ਸ਼ੁਕਲ ਦੇ ਨਾਲ ਵੀ ਬੇਹੱਦ ਬੋਲਡ ਸੀਨ ਫ਼ਿਲਮਾਏ ਹਨ। ਇਸ ਦੇ ਬਾਵਜੂਦ ਫ਼ਿਲਮ ਵਿੱਚ ਦਰਸ਼ਕਾਂ ਨੇ ਖ਼ਾਸ ਰੁਚੀ ਨਹੀਂ ਦਿਖਾਈ। ਫ਼ਿਲਮ ਨੇ ਤਕਰੀਬਨ ਹਫਤੇ ਭਰ ਵਿੱਚ ਕਰੀਬ 8 ਕਰੋੜ ਦਾ ਕਾਰੋਬਾਰ ਕੀਤਾ ਸੀ।

6

ਬੋਲਡਨੈੱਸ ਨਾਲ ਲਬਰੇਜ਼, ਕਮਾਈ ਕਰਨ ਵਿੱਚ ਨਾਕਾਮ 2017 ਦੀ ਦੂਜੀ ਫ਼ਿਲਮ ਹੈ ਅਕਸਰ-2। ਜ਼ਰੀਨ ਖ਼ਾਨ ਦੇ ਨਾਲ ਇਸ ਫ਼ਿਲਮ ਵਿੱਚ ਗੌਤਮ ਰੋਡੇ,ਅਭਿਨਵ ਸ਼ੁਕਲ ਅਤੇ ਮੋਹਿਤ ਮੈਦਾਨ ਅਹਿਮ ਰੋਲ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ 17 ਨਵੰਬਰ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਸਾਲ 2006 ਵਿੱਚ ਆਈ ਅਕਸਰ ਦਾ ਅਗਲਾ ਭਾਗ ਸੀ।

7

ਸਾਬਕਾ ਸੈਂਸਰ ਮੁਖੀ ਪਹਿਲਾਜ ਨਹਿਲਾਨੀ ਨੇ ਜੂਲੀ-2 ਦੇ ਡਿਸਟ੍ਰੀਬਿਊਸ਼ਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਬਾਕਸ ਆਫਿਸ ਰਿਪੋਰਟਸ ਦੇ ਅਨੁਸਾਰ ਇਸ ਫ਼ਿਲਮ ਨੇ ਪਹਿਲੇ ਹਫਤੇ ਸਿਰਫ 2.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਹ ਫ਼ਿਲਮ ਸਾਲ 2004 ਵਿੱਚ ਆਈ ਫ਼ਿਲਮ ਜੂਲੀ ਦਾ ਸੀਕੂਅਲ ਸੀ।

8

ਬੋਲਡਨੈੱਸ ਨਾਲ ਭਰੀ ਫ਼ਿਲਮ ਜੂਲੀ-2 ਵਿੱਚ ਰਾਏ ਲਕਸ਼ਮੀ ਨੇ ਬਾਲੀਵੁੱਡ ਡੈਬਿਊ ਕੀਤਾ ਸੀ। ਫ਼ਿਲਮ ਦੇ ਪੋਸਟਰ,,ਟੀਜ਼ਰ ਅਤੇ ਟਰੇਲਰ ਵਿੱਚ ਹੀ ਫ਼ਿਲਮ 'ਚ ਦਿਖਾਏ ਜਾਣ ਵਾਲੇ ਬੋਲਡ ਸੀਨਜ਼ ਦੀ ਪੋਲ ਖੋਲ੍ਹ ਦਿੱਤੀ ਸੀ। ਇਸ ਦੇ ਬਾਵਜੂਦ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਿੱਚ ਨਾਕਾਮ ਸਾਬਿਤ ਹੋਈ।

9

ਖ਼ੈਰ ਇਨ੍ਹਾਂ ਸਭ ਤੋਂ ਇਹ ਤਾਂ ਸਾਫ ਹੈ ਕਿ ਅੱਜ ਦਾ ਦਰਸ਼ਕ ਫ਼ਿਲਮਾਂ ਵਿੱਚ ਬੋਲਡਨੈੱਸ ਤੋਂ ਹੱਟ ਕੇ ਕੁਝ ਹੋਰ ਰੋਮਾਂਚਕ ਦੇਖਣਾ ਪਸੰਦ ਕਰਦਾ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਸਾਲ 2017 ਦੀਆਂ ਫ਼ਿਲਮਾਂ ਦੇ ਅੰਕੜੇ ਬਿਆਨ ਕਰ ਰਹੇ ਹਨ।

10

ਸਾਲ 2017 ਵਿੱਚ ਜਿੱਥੇ ਰੀਮੇਕ,ਐਕਸ਼ਨ ਅਤੇ ਵੱਡੇ ਬੱਜਟ ਦੀਆਂ ਫ਼ਿਲਮਾਂ ਕਮਾਈ ਦੇ ਮਾਮਲੇ 'ਚ ਕਾਫੀ ਪਿੱਛੇ ਰਹੀਆਂ, ਉੱਥੇ ਹੀ ਬੋਲਡਨੈੱਸ ਨਾਲ ਭਰਪੂਰ ਫ਼ਿਲਮਾਂ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਵਿੱਚ ਨਾਕਾਮ ਰਹੀਆਂ। ਅੱਗੇ ਦੀ ਸਲਾਈਡਜ਼ ਵਿੱਚ ਦੇਖੋ ਸਾਲ 2017 ਦੀਆਂ ਉਹ ਬੋਲਡ ਫ਼ਿਲਮਾਂ ਜਿਨ੍ਹਾਂ ਦੀਆਂ ਅਦਾਕਾਰਾਵਾਂ ਨੇ ਬੋਲਡ ਪੋਜ਼ ਦੇ ਜ਼ਰੀਏ ਲਾਇਮਲਾਇਟ ਤਾਂ ਖ਼ੂਬ ਬਟੋਰੀ ਪਰ ਇਹ ਫ਼ਿਲਮਾਂ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ ਵਿੱਚ ਕਾਫੀ ਪਿੱਛੇ ਰਹੀਆਂ।

  • ਹੋਮ
  • ਬਾਲੀਵੁੱਡ
  • Year Ender 2017: ਬੋਲਡ ਸੀਨ ਦੇ ਬਾਵਜੂਦ ਵੀ ਫਲਾਪ ਰਹੀਆਂ ਇਹ ਬਾਲੀਵੁੱਡ ਫ਼ਿਲਮਾਂ
About us | Advertisement| Privacy policy
© Copyright@2026.ABP Network Private Limited. All rights reserved.