ਫਿਲਮੀ ਸਿਤਾਰਿਆਂ ਨੇ ਪਰਿਵਾਰਾਂ ਨਾਲ ਇੰਝ ਮਨਾਇਆ ਸਮਾਂ

ਹੇਜਲ ਕੀਚ ਨੇ ਆਪਣੇ ਪਤੀ ਕ੍ਰਿਕਟਰ ਯੁਵਰਾਜ ਸਿੰਘ ਨਾਲ ਸੈਲਫੀ ਪੋਸਟ ਕੀਤੀ ਕੁਝ ਇਸ ਅੰਦਾਜ਼ 'ਚ।
ਯਾਮੀ ਗੌਤਮ ਵੀਕੈਂਡ 'ਤੇ ਚਾਕਲੇਟ ਦਾ ਮਜ਼ਾ ਲੈਂਦਿਆਂ ਦਿਖੀ।
20 ਸਾਲ ਦੇ ਵਿਆਹ ਤੋਂ ਬਾਅਦ ਵੱਖ ਹੋਏ ਅਰਜੁਨ ਰਾਮਪਾਲ ਨੇ ਆਪਣੀ ਪਤਨੀ ਤੇ ਬੇਟੀਆਂ ਨਾਲ ਤਸਵੀਰ ਸਾਂਝੀ ਕੀਤੀ ਹੈ।
ਸ਼ਰਧਾ ਕਪੂਰ ਨੇ ਆਪਣੇ ਭਾਈ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਇਹ ਤਸਵੀਰ ਸਾਂਝੀ ਕੀਤੀ।
ਕਰੀਨਾ ਕਪੂਰ ਆਪਣੇ ਪਰਿਵਾਰ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ।
ਐਸ਼ਵਰਿਆ ਰਾਏ ਬੱਚਨ ਨੇ ਬੇਟੀ ਆਰਾਧਿਆ ਨਾਲ ਪੈਰਿਸ 'ਚ ਇਵੈਂਟ ਦੌਰਾਨ ਦੀ ਤਸਵੀਰ ਸਾਂਝੀ ਕੀਤੀ।
ਨੀਤੂ ਕਪੂਰ ਨੇ ਆਪਣੇ ਬੇਟੇ ਰਣਬੀਰ ਕਪੂਰ ਤੇ ਆਯਾਨ ਮੁਖਰਜੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਮੇਰੇ ਦੋ ਬੇਟੇ।
ਲੰਦਨ ਦੀਆਂ ਸੜਕਾਂ ਤੇ ਕੰਗਨਾ ਰਾਣੌਤ ਕੁਝ ਇਸ ਅੰਦਾਜ਼ 'ਚ ਨਜ਼ਰ ਆਈ। ਕੰਗਨਾ ਆਪਣੀ ਆਉਣ ਵਾਲੀ ਫਿਲਮ 'ਚ ਪਾਗਲ ਦੇ ਕਿਰਦਾਰ 'ਚ ਨਜ਼ਰ ਆਵੇਗੀ।
ਗੌਰੀ ਖਾਨ ਨੇ ਆਪਣੇ ਬੱਚਿਆਂ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।
ਬਾਲੀਵੁੱਡ ਸਿਤਾਰੇ ਅਕਸਰ ਆਪਣੇ ਫੋਟੋਸ਼ੂਟ, ਫਿਲਮ ਤੇ ਸੈਲਫੀਆਂ ਪੋਸਟ ਕਰਦੇ ਰਹਿੰਦੇ ਹਨ। ਬੀਤੇ ਹਫਤੇ ਜ਼ਿਆਦਾਤਰ ਸਿਤਾਰੇ ਆਪਣੇ ਪਰਿਵਾਰ ਨਾਲ ਹੀ ਰਹੇ। ਉਨ੍ਹਾਂ ਆਪਣੇ ਪਰਿਵਾਰਾਂ ਨਾਲ ਤਸਵੀਰਾਂ ਪੋਸਟ ਕਰਦਿਆਂ ਕਿਹਾ ਕੁਝ ਅਜਿਹਾ।