2018 ‘ਚ ਵੱਡੀਆਂ ਹਸਤੀਆਂ ਦੇ ਵੱਸੇ ਘਰ, ਇਨ੍ਹਾਂ-ਇਨ੍ਹਾਂ ਦੇ ਘਰ ਵੱਡੀ ਸ਼ਹਿਨਾਈ
ਟੀਵੀ ਸੀਰੀਅਲ ਤੋਂ ਫ਼ਿਲਮਾਂ ਤਕ ਦਾ ਸਫਰ ਕਰਨ ਵਾਲੇ ਐਕਟਰ ਸੁਮੀਤ ਵਿਆਸ ਤਾਂ ਸਭ ਨੂੰ ਯਾਦ ਹੀ ਹੋਣੇ ਹਨ। ਜਿਨ੍ਹਾਂ ਕਰੀਨਾ ਨਾਲ ‘ਵੀਰੇ ਦੀ ਵੈਡਿੰਗ’ ‘ਚ ਸਕਰੀਨ ਸ਼ੇਅਰ ਕੀਤੀ ਸੀ, ਨੇ ਵੀ ਇਸ ਸਾਲ 15 ਸਤੰਬਰ ਨੂੰ ਟੀਵੀ ਐਕਟਰਸ ਏਕਤਾ ਕੌਲ ਨਾਲ ਜੰਮੂ ‘ਚ ਵਿਆਹ ਕੀਤਾ ਹੈ।
Download ABP Live App and Watch All Latest Videos
View In Appਹੁਣ ਗੱਲ ਕਰਦੇ ਹਾਂ ਅਨਿਲ ਕਪੂਰ ਦੀ ਧੀ ਤੇ ਬਾਲੀਵੁੱਡ ਦੀ ਫੈਸ਼ਨ ਦੀਵਾ ਸੋਨਮ ਕਪੂਰ ਦੀ। ਉਸ ਨੇ 10 ਮਈ ਨੂੰ ਸ਼ਾਹੀ ਅੰਦਾਜ਼ ‘ਚ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕੀਤਾ। ਦੋਨੋਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ।
33 ਸਾਲ ਦੀ ਉਮਰ ‘ਚ ਸ਼ਵੇਤਾ ਤ੍ਰਿਪਾਠੀ ਨੇ ਰੈਪਰ ਚੇਤਨਿਆ ਸ਼ਰਮਾ ਨਾਲ ਸੱਤ ਫੇਰੇ ਲਈ। ਦੋਨਾਂ ਨੇ ਆਪਣਾ ਵਿਆਹ ਗੋਆ ‘ਚ ਕੀਤਾ।
ਸਾਉਥ ਦੀ ਫੇਮਸ ਐਕਟਰਸ ਸ਼੍ਰੀਆ ਸਰਨ ਨੇ ਵੀ ਇਸੇ ਸਾਲ ਆਪਣਾ ਘਰ ਵਸਾਇਆ ਹੈ। ਉਸ ਨੇ ਆਪਣੇ ਬੁਆਏਫ੍ਰੈਂਡ ਆਂਦਰੇ ਕੋਸ਼ਚੀਵ ਨਾਲ 12 ਮਾਰਚ ਨੂੰ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ।
ਇਸ ਸਾਲ ਜੇਕਰ ਕਿਸੇ ਦੇ ਵਿਆਹ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਸੀ ਤਾਂ ਉਹ ਸੀ ਦੀਪਿਕਾ ਤੇ ਰਣਵੀਰ ਸਿੰਘ ਦਾ ਵਿਆਹ। ਦੋਨਾਂ ਨੇ ਇੱਕ ਦੂਜੇ ਨੂੰ ਲੰਬਾ ਸਮਾਂ ਡੇਟ ਕਰਨ ਤੋਂ ਬਾਅਦ 14 ਤੇ 15 ਨਵੰਬਰ ਨੂੰ ਇਟਲੀ ‘ਚ ਵਿਆਹ ਕੀਤਾ।
14 ਨਵੰਬਰ ਨੂੰ ਦੀਪਿਕਾ ਤੇ ਰਣਵੀਰ ਨੇ ਕੋਂਕਣੀ ਤੇ 15 ਨਵੰਬਰ ਨੂੰ ਸਿੰਧੀ ਰੀਤਾਂ ਮੁਤਾਬਕ ਵਿਆਹ ਕੀਤਾ। ਜਿਸ ‘ਚ ਦੋਨਾਂ ਪਰਿਵਾਰਾਂ ਦੇ ਨਾਲ ਕੁਝ ਖਾਸ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ।
ਇਸ ਤੋਂ ਬਾਅਦ ਜੋ 1 ਦਸੰਬਰ ਤੇ 1 ਦਸੰਬਰ ਨੂੰ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਪੋਪ ਸਿੰਗਰ ਨਿੱਕ ਜੋਨਸ ਵੀ ਵਿਆਹ ਦੇ ਬੰਧਨ ‘ਚ ਬੰਨ੍ਹੇ ਗਏ।
ਨਿੱਕ ਤੇ ਪ੍ਰਿਅੰਕਾ ਨੇ ਰਾਜਸਥਾਨ ਦੇ ਜੋਧਪੁਰ ਦੇ ਉਮੈਦ ਭਵਨ ‘ਚ ਸ਼ਾਹੀ ਅੰਦਾਜ਼ ਵਿਆਹ ਕੀਤਾ ਸੀ। ਇਸ ਤੋਂ ਬਾਅਦ ਹੁਣ ਦੋਨੋਂ ਆਪਣੇ ਵਿਆਹ ਦੀ ਪਾਰਟੀਜ਼ ਏਂਜੁਆਏ ਕਰ ਰਹੇ ਹਨ।
ਐਕਟਰਸ ਨੇਹਾ ਧੁਪੀਆ ਤੇ ਅੰਗਦ ਬੇਦੀ ਨੇ ਵੀ ਮਈ ‘ਚ ਹੀ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਿਆ। ਦੋਨਾਂ ਦਾ ਵਿਆਹ ਬੇਹੱਦ ਸੀਕ੍ਰੇਟ ਤਰੀਕੇ ਨਾਲ ਦਿੱਲੀ ‘ਚ ਸਿੱਖ ਰੀਤਾਂ ਮੁਤਾਬਕ ਹੋਇਆ। ਹੁਣ ਤਾਂ ਦੋਨਾਂ ਕੋਲ ਇੱਕ ਬੇਟੀ ਮਹਿਰ ਧੁਪੀਆ ਵੀ ਹੈ।
ਸਾਲ 2018 ‘ਚ ਅਸੀਂ ਸੋਨਮ ਕਪੂਰ, ਦੀਪਿਕਾ, ਪ੍ਰਿਅੰਕਾ ਤੇ ਕਪਿਲ ਜਿਹੇ ਕਈ ਸਟਾਰਸ ਦਾ ਵਿਆਹ ਦੇਖਿਆ ਜਿਨ੍ਹਾਂ ਦਾ ਲਿਸਟ ਅੱਗੇ ਹੈ। ਐਕਟਰ ਤੇ ਮਾਡਲ ਮੋਹਿਤ ਮਾਰਵਾਹ ਨੇ ਫੈਸ਼ਨ ਸਟਾਈਲਿਸਟ ਅੰਤਰਾ ਮੋਤੀਵਾਲਾ ਨਾਲ 21 ਫਰਵਰੀ ਨੂੰ ਯੂਏਈ ‘ਚ ਵਿਆਹ ਕੀਤਾ ਸੀ। ਇਸ ‘ਚ ਬੋਨੀ ਕਪੂਰ, ਮਰਹੂਮ ਪਤਨੀ ਸ਼੍ਰੀਦੇਵੀ ਤੇ ਧੀਆਂ ਨਾਲ ਗਏ ਸੀ।
ਫੇਮਸ ਮਾਡਲ-ਐਕਟਰ ਮਿਲੰਦ ਸੋਮਨ ਨੇ ਆਪਣੀ ਤੋਂ ਦੁੱਗਣੀ ਛੋਟੀ ਗਰਲਫ੍ਰੈਂਡ ਨਾਲ ਅਲੀਬਾਗ ‘ਚ ਵਿਆਹ ਕੀਤਾ। ਮਿਲੰਦ 53 ਸਾਲ ਦੇ ਹਨ ਤੇ ਉਨ੍ਹਾਂ ਦੀ ਪਤਨੀ ਅੰਕਿਤਾ ਕੰਵਰ 28 ਸਾਲ ਦੀ ਹੈ ਜੋ ਇਸ ਏਅਰਹੋਸਟੈੱਸ ਹੈ।
ਮਿਥੁਨ ਚਕਰਵਰਤੀ ਦੇ ਬੇਟੇ ਮਹਾਕਸ਼ੈ ਚੱਕਰਵਰਤੀ ਨੇ ਐਕਟਰਸ ਮਦਾਲਸਾ ਸ਼ਰਮਾ ਨਾਲ 10 ਜੁਲਾਈ ਨੂੰ ਵਿਆਹ ਕੀਤਾ। ਮਦਾਲਸਾ ਹਿੰਦੀ, ਪੰਜਾਬੀ, ਤਮਿਲ ਤੇ ਤੇਲਗੂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।
ਸਾਲ 2018 ਦੇ ਮਈ ਮਹੀਨੇ ‘ਚ ਉਂਝ ਤਾਂ ਕਈ ਵਿਆਹ ਹੋਏ ਜਿਸ ‘ਚ ਇੱਕ ਹਿਮੇਸ਼ ਰੇਸ਼ਮੀਆ ਤੇ ਸੋਨੀਆ ਕਪੂਰ ਦਾ ਵਿਆਹ ਵੀ ਹੈ। ਦੋਨਾਂ ਨੇ 12 ਮਈ ਨੂੰ ਇੱਕ ਦੂਜੇ ਦਾ ਹੱਥ ਫੜਿਆ।
‘ਤੇਰੀ ਗਲੀਆਂ’, ‘ਸੁਨ ਰਹਾ ਹੈ ਨਾ ਤੂੰ’ ਜਿਹੇ ਵਧੀਆ ਗੀਤ ਗਾਉਣ ਵਾਲੇ ਸਿੰਗਰ ਅੰਕਿਤ ਤਿਵਾੜੀ ਨੇ ਪਰਿਵਾਰਕ ਢੰਗ ਨਾਲ 23 ਫਰਵਰੀ ਨੂੰ ਪੱਲਵੀ ਸ਼ੁਕਲਾ ਨਾਲ ਵਿਆਹ ਕੀਤਾ। ਪਲੱਵੀ ਮਕੈਨੀਕਲ ਇੰਜਨੀਅਰ ਹੈ।
- - - - - - - - - Advertisement - - - - - - - - -