ਦਿਮਾਗੀ ਇਲਾਜ ਕਰਵਾ ਰਹੀ ਬ੍ਰਿਟਨੀ ਵੱਲੋਂ ਯੋਗ ਦਾ ਸਹਾਰਾ, ਸੋਸ਼ਲ ਮੀਡੀਆ ‘ਤੇ ਫੋਟੋਆਂ ਪੋਸਟ
ਦਿਮਾਗੀ ਇਲਾਜ ਕਰਵਾ ਰਹੀ ਸਿੰਗਰ ਬ੍ਰਿਟਨੀ ਸਪੀਅਰਸ ਆਪਣੀ ਨੌਰਮਲ ਲਾਈਫ ‘ਚ ਵਾਪਸੀ ਕਰ ਰਹੀ ਹੈ। ਇਸ ਲਈ ਉਹ ਹੋਰ ਚੀਜ਼ਾਂ ਦੇ ਨਾਲ ਯੋਗ ਵੀ ਕਰ ਰਹੀ ਹੈ।
37 ਸਾਲਾ ਪੌਪ ਸਟਾਰ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਰੈਪਰ ਕਾਰਡ ਬੀ ਦੇ ਗਾਣੇ ‘ਆਈ ਲਾਈਕ ਈਟ’ ਦੇ ਮਿਊਜ਼ਿਕ ‘ਤੇ ਬਿਕਨੀ ਪਾ ਕੇ ਤਪਦੀ ਧੁੱਪ ‘ਚ ਯੋਗ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਦੇ ਕੈਪਸ਼ਨ ‘ਚ ਸਪੀਅਰਸ ਨੇ ਲਿਖਿਆ ਕਿ ਹਰਿਆਲੀ ‘ਚ ਯੋਗ, ਮੈਨੂੰ ਇਸ ਤਰ੍ਹਾਂ ਕਰਨਾ ਬੇਹੱਦ ਪਸੰਦ ਹੈ।
ਇਸ ਵੀਡੀਓ ‘ਚ ਉਹ ਵੱਖ-ਵੱਖ ਯੋਗ ਪੋਜ਼ ਕਰਦੀ ਨਜ਼ਰ ਆ ਰਹੀ ਹੈ। ਬ੍ਰਿਟਨੀ ਸਨਬਾਥ ਤੇ ਯੋਗ ਦੇ ਮਜ਼ਾ ਇਕੱਠੇ ਲੈ ਰਹੀ ਹੈ।
ਜਦਕਿ ਇਸ ਵੀਡੀਓ ‘ਚ ਬ੍ਰਿਟਨੀ ਕਾਫੀ ਹੌਟ ਲੱਗ ਰਹੀ ਹੈ।
ਸਾਲਾਂ ਤੋਂ ਮਿਊਜ਼ੀਕਲ ਡਾਂਸ ਤੇ ਵਰਕਆਊਟ ਵੀਡੀਓ ਸ਼ੇਅਰ ਕਰਨ ਵਾਲੀ ਇਸ ਸਿੰਗਰ ਨੇ ਆਪਣੇ ਟ੍ਰੀਟਮੈਂਟ ‘ਚ ਕੁਝ ਹਫਤੇ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲਿਆ ਸੀ।
ਬ੍ਰਿਟਨੀ ਸਪੀਅਰਸ ਨੂੰ ਇੰਸਟਾਗ੍ਰਾਮ ‘ਤੇ 21.7 ਮਿਲੀਅਨ ਲੋਕ ਫੌਲੋ ਕਰਦੇ ਹਨ। ਉਸ ਦੀ ਵੀਡੀਓ ਨੂੰ 52 ਲੱਖ ਲੋਕ ਲਾਈਕ ਕਰ ਚੁੱਕੇ ਹਨ ਤੇ 1 ਲੱਖ ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ।