ਸੈਕਸੀ ਦਿੱਖਣ ਦੇ ਚੱਕਰ ਚ ਆ ਕੀ ਕਰਾ ਲਿਆ ਆਇਸ਼ਾ ਟਾਕੀਆ ਨੇ..
ਅਜਿਹੀਆਂ ਖ਼ਬਰਾਂ ਵੀ ਹਨ ਕਿ ਸੱਤ ਸਾਲ ਦੇ ਗੈਪ ਤੋਂ ਬਾਅਦ ਆਇਸ਼ਾ ਟਾਕੀਆ ਇੱਕ ਵਾਰ ਫਿਰ ਗਲੈਮਰਸ ਦੁਨੀਆ ਵਿੱਚ ਵਾਪਸੀ ਲਈ ਤਿਆਰ ਹੈ। ਆਪਣੇ ਰੋਲ ਲਈ ਫ਼ਿਲਹਾਲ ਉਨ੍ਹਾਂ ਦੀ ਦੋ ਪ੍ਰੋਡਕਸ਼ਨ ਹਾਊਸ ਨਾਲ ਗੱਲਬਾਤ ਚੱਲ ਰਹੀ ਹੈ । ਹਾਲਾਂਕਿ , ਪਿਛਲੇ ਸਾਲ ਦਸੰਬਰ ਵਿੱਚ ਅਮਿੱਤ ਮਿਸ਼ਰਾ ਦਾ ਇੱਕ ਮਿਊਜ਼ਿਕ ਵੀਡੀਓ ਉਨ੍ਹਾਂ ਨੇ ਸ਼ੂਟ ਕੀਤਾ ਸੀ , ਜਿਸ ਦੀ ਰਿਲੀਜ਼ ਡੇਟ ਫ਼ਿਲਹਾਲ ਤੈਅ ਨਹੀਂ ਹੋਈ।
ਸੋਸ਼ਲ ਮੀਡੀਆ ਉੱਤੇ ਆਇਸ਼ਾ ਦੀ ਲੇਟੈਸਟ ਲੁੱਕ ਵਾਲੀ ਇਹ ਤਸਵੀਰਾਂ ਵਾਇਰਲ ਹੋ ਰਹੀ ਹਨ। ਤਸਵੀਰਾਂ ਵਿੱਚ ਆਇਸ਼ਾ ਦੇ ਬੁੱਲ੍ਹ ਪਹਿਲਾਂ ਦੇ ਮੁਕਾਬਲੇ ਕਾਫ਼ੀ ਉੱਭਰੇ ਹੋਏ ਨਜ਼ਰ ਆ ਰਹੇ ਹਨ । ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਐਕਟਰ ਨੇ ਲਿੱਪ ਸਰਜਰੀ ਕਰਾਈ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਕਈ ਅਭਿਨੇਤਰੀਆਂ ਦੇ ਸਰਜਰੀ ਕਰਾਉਣ ਨਾਲ ਜੁੜੀਆਂ ਖ਼ਬਰਾਂ ਆ ਚੁੱਕੀਆਂ ਹਨ । ਇਹਨਾਂ ਵਿੱਚ ਅਨੁਸ਼ਕਾ ਸ਼ਰਮਾ ਵੀ ਸ਼ਾਮਿਲ ਹਨ।
ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਐਕਟ੍ਰੈੱਸ ਆਇਸ਼ਾ ਟਾਕੀਆ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਇਸ ਵਾਰ ਉਹ ਐਕਟਿੰਗ ਨੂੰ ਲੈ ਕੇ ਨਹੀਂ , ਸਗੋਂ ਆਪਣੇ ਲੁਕਸ ਨੂੰ ਲੈ ਕੇ ਖ਼ਬਰਾਂ ਵਿੱਚ ਬਣੀ ਹੋਈ ਹੈ। ਮੀਡੀਆ ਰਿਪੋਰਟ ਦੀਆਂ ਮੰਨੀਏ ਤਾਂ ਆਇਸ਼ਾ ਨੇ ਲਿਪ ਸਰਜਰੀ ਕਰਾਈ ਹੈ, ਜਿਸ ਤੋਂ ਬਾਅਦ ਉਹ ਇਕਦਮ ਬਦਲੀ ਜਿਹੀ ਦਿਖਾਈ ਦੇਣ ਲੱਗੀ ਹੈ। ਜਦੋਂ ਇਹ ਟਾਰਜਨ ਗਰਲ ਹਾਲ ਹੀ ਇੱਕ ਈਵੈਂਟ ਵਿੱਚ ਨਜ਼ਰ ਆਈ ਤਾਂ ਕਈ ਲੋਕਾਂ ਲਈ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਲ ਹੋ ਗਿਆ ।