ਇਨ੍ਹਾਂ ਹਸਤੀਆਂ ਨੇ ਇਸ ਸਾਲ ਗੰਭੀਰ ਬਿਮਾਰੀਆਂ ਨਾਲ ਲੜੀ ਜੰਗ
ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਨੂੰ ਇਸ ਸਾਲ ਹਾਈਗ੍ਰੇਡ ਮੈਟਾਸਟੈਟਿਸ ਕੈਂਸਰ ਦਾ ਸਾਹਮਣਾ ਕਰਨਾ ਪਿਆ। ਇਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਸੋਨਾਲੀ ਹਾਲ ਹੀ ‘ਚ ਕੈਂਸਰ ਦਾ ਇਲਾਜ ਕਰਵਾ ਭਾਰਤ ਪਰਤੀ ਹੈ।
Download ABP Live App and Watch All Latest Videos
View In Appਆਪਣੇ ਹੁਸਨ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਐਕਰਸ ਨਸੀਫਾ ਅਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰ ਦੱਸਿਆ ਸੀ ਕਿ ਉਹ ਕੈਂਸਰ ਦੇ ਤੀਜੇ ਸਟੇਜ ‘ਤੇ ਹੈ। ਉਸ ਵੱਲੋਂ ਪੋਸਟ ਤਸਵੀਰ ‘ਚ ਨਸੀਫਾ ਸੋਨੀਆ ਗਾਂਧੀ ਨਾਲ ਨਜ਼ਰ ਆਈ ਸੀ।
ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਗੰਭੀਰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਦੇ ਇਲਾਜ ਲਈ ਕਪਿਲ ਸ਼ਰਮਾ ਬੈਂਗਲੌਰ ਦੇ ਆਸ਼ਰਮ ਵੀ ਗਏ ਸੀ। ਫਿਲਹਾਲ ਕਪਿਲ ਨੇ ਹਾਲ ਹੀ ‘ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।
ਇਰਫਾਨ ਖ਼ਾਨ ਨੂੰ ਵੀ ਨਿਊਰੋ ਐਂਡੋਕਾਈਨ ਟਿਊਮਰ ਨੇ ਇਸੇ ਸਾਲ ਘੇਰਿਆ। ਇਰਫਾਨ ਨੇ ਵੀ ਆਪਣੀ ਬਿਮਾਰੀ ਬਾਰੇ ਆਪ ਹੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦੱਸਿਆ ਸੀ। ਇਹ ਕੈਂਸਰ ਸ਼ਰੀਰ ‘ਚ ਹੈਲਦੀ ਸੈੱਲਸ ਜ਼ਿਆਦਾ ਹੋ ਜਾਣ ਕਾਰਨ ਹੋ ਜਾਂਦਾ ਹੈ। ਇਸ ਨੂੰ ਕੈਂਸਰ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਜੇਕਰ ਸਮੇਂ ‘ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ।
ਬਾਲੀਵੁੱਡ ਦੇ ਲੈਜੈਂਡ ਐਕਟਰ ਦਿਲੀਪ ਕੁਮਾਰ ਨੂੰ ਇਸ ਸਾਲ ਨਿਮੋਨੀਆ ਦੇ ਇਲਾਜ ਲਈ ਹਸਪਤਾਲ ‘ਚ ਦਾਖਲ ਹੋਣਾ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਵਾਰ-ਵਾਰ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ।
ਸਿੰਘਮ ਅਜੈ ਦੇਵਗਨ ਨੂੰ ਇਸ ਸਾਲ ਟੈਨਿਸ ਐਲਬੋ ਨਾਲ ਦੋ-ਦੋ ਹੱਥ ਕਰਨੇ ਪਏ। ਟੈਨਿਸ ਐਲਬੋ ਕਰਕੇ ਕਿਸੇ ਇਨਸਾਨ ਦੀ ਕੂਹਣੀ ‘ਤੇ ਜ਼ਿਆਦਾ ਦਬਾਅ ਆ ਜਾਂਦਾ ਹੈ ਜਿਸ ਕਰਕੇ ਇਨਸਾਨ ਚਾਹ ਦਾ ਕੱਪ ਤਕ ਨਹੀਂ ਚੁੱਕ ਪਾਉਂਦਾ। ਇਸ ਕਰਕੇ ਅਜੈ ਨੂੰ ‘ਟੋਟਲ ਧਮਾਲ’ ਫ਼ਿਲਮ ਦੇ ਸੈੱਟ ‘ਤੇ ਕਈ ਵਾਰ ਦਰਦ ਸਹਿਣ ਕਰਨਾ ਪਿਆ।
- - - - - - - - - Advertisement - - - - - - - - -