ਸਾਲ 2018 ‘ਚ ਇਨ੍ਹਾਂ ਸਿਤਾਰਿਆਂ ਘਰ ਗੂੰਜੀਆਂ ਕਿਲਕਾਰੀਆਂ
ਐਕਟਰ ਨੀਲ ਨੀਤੀਨ ਮੁਕੇਸ਼ ਤੇ ਰੁਕਮਣੀ ਨੇ ਸਾਲ 2017 ‘ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਦੋਨਾਂ ਨੂੰ 20 ਸਤੰਬਰ, 2018 ‘ਚ ਮਾਪੇ ਬਣਨ ਦੀ ਖੁਸ਼ੀ ਮਿਲੀ। ਰੁਕਮਣੀ ਨੇ ਕੈਂਡੀ ਬ੍ਰੀਚ ਹਸਪਤਾਲ ‘ਚ ਬੇਟੀ ਨੂੰ ਜਨਮ ਦਿੱਤਾ।
ਫ਼ਿਲਮ ‘ਕੇਦਾਰਨਾਥ’ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਲਈ 2018 ਕਾਫੀ ਲੱਕੀ ਰਿਹਾ। ਇੱਕ ਤਾਂ ਉਨ੍ਹਾਂ ਦੀ ਫ਼ਿਲਮ ਲੋਕਾਂ ਨੂੰ ਪਸੰਦ ਆਈ ਦੂਜਾ ਉਨ੍ਹਾਂ ਨੂੰ ਦੂਜੀ ਸੰਤਾਨ ਦਾ ਸੁੱਖ ਜਿਸ ਦਾ ਨਾਂ ਉਨ੍ਹਾਂ ਨੇ ਸ਼ਮਸ਼ੇਰ ਰੱਖਿਆ ਹੈ।
ਵਰੁਣ ਧਵਨ ਦੇ ਭਰਾ ਰੋਹਿਤ ਧਵਨ ਲਈ ਵੀ ਸਾਲ 2018 ਖੁਸ਼ੀਆਂ ਲੈ ਕੇ ਆਇਆ ਸੀ ਕਿਉਂਕਿ ਉਸ ਦੀ ਪਤਨੀ ਨੇ ਬੀਤੇ ਸਾਲ ਇੱਕ ਪਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ।
ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੀ ਸਿੰਗਰ ਸੁਨਿਧੀ ਚੌਹਾਨ ਵੀ ਬੇਟੇ ਦੀ ਮਾਂ ਬਣੀ। ਵਿਆਹ ਦੇ ਪੰਜ ਸਾਲ ਬਾਅਦ ਇਸ ਕੱਪਲ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ।
ਸ਼੍ਰੇਅਸ ਤਲਪੜੇ ਤੇ ਦੀਪਤੀ ਤਲਪੜੇ ਦੇ ਘਰ ਵੀ 2018 ‘ਚ ਕਿਲਕਾਰੀਆਂ ਗੂੰਜੀਆਂ। ਦੋਵਾਂ ਨੇ 4 ਮਈ ਨੂੰ ਸੈਰੋਗੇਸੀ ਨਾਲ ਇੱਕ ਬੱਚੀ ਨੂੰ ਆਪਣੀ ਜ਼ਿੰਦਗੀ ‘ਚ ਥਾਂ ਦਿੱਤੀ।
ਬਾਲੀਵੁੱਡ ਦੀ ਫੇਮਸ ਐਕਟਰ ਸਨੀ ਲਿਓਨ ਵੀ ਸਾਲ 2018 ‘ਚ ਸੈਰੋਗੇਸੀ ਨਾਲ ਜੁੜਵਾ ਬੱਚਿਆਂ ਦੀ ਮਾਂ ਬਣੀ। ਉਸ ਨੇ ਬੱਚਿਆਂ ਦੇ ਨਾਂ ਅਸ਼ਰ ਸਿੰਘ ਵੈਬਰ ਤੇ ਨੋਆ ਸਿੰਘ ਵੈਬਰ ਰੱਖਿਆ ਹੈ।
ਬਾਲੀਵੁੱਡ ਐਕਟਰਸ ਨੇਹਾ ਧੂਪੀਆ ਨੂੰ ਵੀ 2018 ਵਿਆਹ ਤੇ ਫੇਰ ਮਾਂ ਬਣਨ ਦਾ ਸੁੱਖ ਮਿਲਿਆ। 18 ਨਵੰਬਰ ‘ਚ ਨੇਹਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਮਿਹਰ ਧੂਪੀਆ ਰੱਖਿਆ ਗਿਆ।
ਇਸ ਲਿਸਟ ‘ਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੀ। ਇਨ੍ਹਾਂ ਦੇ ਘਰ ਮੀਸ਼ਾ ਤੋਂ ਬਾਅਦ ਬੇਟੇ ਜੈਨ ਨੇ ਇਸੇ ਸਾਲ ਦਸਤਕ ਦਿੱਤੀ। ਜੀ ਹਾਂ, ਮੀਰਾ ਨੇ 5 ਸਤੰਬਰ ਨੂੰ ਬੇਟੇ ਜੈਨ ਨੂੰ ਜਨਮ ਦੇ ਸ਼ਾਹਿਦ ਦਾ ਪਰਿਵਾਰ ਪੂਰਾ ਕਰ ਦਿੱਤਾ।