ਰਣਵੀਰ ਤੇ ਦੀਪਿਕਾ ਨੇ ਕਰਵਾਇਆ 'ਦੂਜਾ ਵਿਆਹ'
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਅੱਜ ਦੂਜਾ ਵਿਆਹ ਵੀ ਹੋ ਗਿਆ ਹੈ।
ਬਾਲੀਵੁੱਡ ਦੇ 'ਰਾਮ' ਰਣਵੀਰ ਸਿੰਘ ਅਤੇ 'ਲੀਲਾ' ਯਾਨੀ ਦੀਪਿਕਾ ਪਾਦੂਕੋਣ ਨੇ ਬੀਤੇ ਕੱਲ੍ਹ ਯਾਨੀ 14 ਨਵੰਬਰ 2018 ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ ਸਨ।
ਬੀਤੇ ਕੱਲ੍ਹ ਕੋਂਕਣੀ ਰਵਾਇਤਾਂ ਮੁਤਾਬਕ ਵਿਆਹ ਹੋਇਆ ਸੀ ਅਤੇ ਅੱਜ ਸਿੰਧੀ ਰਿਤੀ ਰਿਵਾਜ਼ਾਂ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਹਨ।
ਰਣਵੀਰ ਸਿੰਘ ਸਿੰਧੀ ਹੈ ਅਤੇ ਦੀਪਿਕਾ ਕੋਂਕਣੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ।
ਰਣਵੀਰ ਅਤੇ ਦੀਪਿਕਾ 21 ਨਵੰਬਰ ਨੂੰ ਬੇਂਗਲੁਰੂ ਅਤੇ 28 ਨਵੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਣਗੇ। ਦੇਖੋ ਉਨ੍ਹਾਂ ਦੇ ਵਿਆਹ ਅਤੇ ਪਹਿਲਾਂ ਹੋਏ ਸਮਾਗਮਾਂ ਦੀਆਂ ਕੁਝ ਹੋਰ ਤਸਵੀਰਾਂ।
ਤਕਰੀਬਨ 40 ਲੋਕ ਇਸ ਵਿਆਹ ਦੇ ਗਵਾਹ ਬਣੇ ਹਨ ਅਤੇ ਕੋਮੋ ਝੀਲ ਨੇੜੇ ਬਣੇ ਹੋਏ ਕਾਸਟਾ ਦੀਵਾ ਰਿਜ਼ੌਰਸ ਤੇ ਸਪਾ (CastaDiva Resort & SPA) ਵਿੱਚ ਮਹਿਮਾਨਾਂ ਦੇ ਰੁਕਣ ਦਾ ਬੰਦੋਬਸਤ ਕੀਤਾ ਹੋਇਆ ਹੈ।
ਇਹ ਤਸਵੀਰਾਂ ਉਸੇ ਸਮੇਂ ਦੀਆਂ ਹਨ, ਜਦ ਦੋਵੇਂ ਸਿਤਾਰੇ ਆਪਣੇ ਵਿਆਹ ਦੀਆਂ ਰਸਮਾਂ ਅਦਾ ਕਰ ਰਹੇ ਸਨ।
ਇਟਲੀ ਦੀ ਝੀਲ ਕੋਮੋ ਕੰਢੇ ਬਣੇ ਹੋਏ ਖ਼ੂਬਸੂਰਤ ਵਿਲਾ ਦੇਲ ਬਲਬਿਯਾਨੇਲੋ (villa del balbianello) ਵਿੱਚ ਦੋਵਾਂ ਦੇ ਵਿਆਹ ਹੋ ਗਿਆ ਹੈ।