ਦੁਲਹਨ ਦੇ ਲਿਬਾਸ ‘ਚ ਰੈਂਪ ‘ਤੇ ਉੱਤਰੀ ਦੀਪਿਕਾ ਪਾਦੁਕੋਨ, ਵੇਖ ਹੈਰਾਨ ਹੋਏ ਲੋਕ
ਜਲਦੀ ਹੀ ਦੀਪਿਕਾ, ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਛਪਾਕ’ ‘ਚ ਐਸੀਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਸ ਸ਼ੋਅ ‘ਚ ਦੀਪਿਕਾ ਰੈਂਪ ‘ਤੇ ਆਫ਼-ਵ੍ਹਾਈਟ ੳਤੇ ਗੋਲਡ ਕਲਰ ਦੇ ਲਹਿੰਗੇ ‘ਚ ਨਜ਼ਰ ਆਰੀ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੱਸ ਦਈਏ ਕਿ ਆਬੂ ਜਾਨੀ, ਸੰਦੀਪ ਖੋਸਲਾ, ਦੀਪਿਕਾ ਦੇ ਪਸੰਦੀਦਾ ਡਿਜ਼ਾਇਨਰਸ ‘ਚ ਸ਼ਾਮਲ ਹਨ। ਰਿਸੈਪਸ਼ਨ ਸਣੇ ਦੀਪਿਕਾ ਨੇ ਕਈ ਵੱਡੇ ਇਵੈਂਟਸ ਦੇ ਲਈ ਇਨ੍ਹਾਂ ਡਿਜ਼ਾਇਨਰਸ ਦੀ ਚੋਣ ਕੀਤੀ ਹੈ।
ਇਸ ਫੈਸ਼ਨ ਸ਼ੋਅ ਦੀ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਇੱਕ ਵਾਰ ਫੇਰ ਤੋਂ ਦੀਪਿਕਾ ਦੇ ਰਿਸੇਪਸ਼ਨ ਦੀ ਯਾਦ ਫੈਨਸ ਨੂੰ ਜ਼ਰੂਰ ਆਈ ਹੋਵੇਗੀ।
ਇਸ ਫੈਸ਼ਨ ਸ਼ੋਅ ‘ਚ ਐਕਟਰਸ ਦੀਪਿਕਾ ਪਾਦੁਕੋਣ ਇੱਕ ਵਾਰ ਫੇਰ ਇਸ ਜੋੜੀ ਲਈ ਰੈਂਪ ‘ਤੇ ਜਲਵੇ ਬਿਖੇਰਦੀ ਨਜ਼ਰ ਆਈ। ਇਸ ਦੌਰਾਨ ਦੀਪਿਕਾ ਦਾ ਲੁੱਕ ਕਾਫੀ ਹੱਦ ਤਕ ਉਸ ਦੀ ਵੈਡਿੰਗ ਰਿਸੈਪਸ਼ਨ ਲੁੱਕ ਜਿਹਾ ਨਜ਼ਰ ਆ ਰਿਹਾ ਸੀ।
ਫੈਸ਼ਨ ਡਿਜ਼ਾਇਨਰ ਅਬੂ ਜਾਨੀ, ਸੰਦੀਪ ਖੋਸਲਾ ਨੇ ਫੈਸ਼ਨ ਇੰਡਸਟਰੀ ਦੀ ਦੁਨੀਆ ‘ਚ 33 ਸਾਲ ਪੂਰੇ ਕੀਤੇ ਹਨ। ਅਜਿਹੇ ‘ਚ ਉਨ੍ਹਾਂ ਨੇ ਇਸਨੂੰ ਸੈਲ਼ੀਬ੍ਰੈਟ ਕਰਨ ਦੇ ਲਈ ਇੱਕ ਫੈਸ਼ਨ ਸ਼ੋਅ ਦਾ ਪ੍ਰਬੰਧ ਕੀਤਾ।
ਇਸ ਦੇ ਨਾਲ ਹੀ ਦੀਪਿਕਾ ਇੱਕ ਵਾਰ ਫੇਰ ਸਕਰੀਨ ‘ਤੇ ਫ਼ਿਲਮ ‘83’ ‘ਚ ਰਣਵੀਰ ਸਿੰਘ ਦੀ ਪਤਨੀ ਦਾ ਰੋਲ ਪਲੇਅ ਕਰੇਗੀ। ਜਿਸ ਦੀ ਸ਼ੂਟਿੰਗ ਗਾਲ ਹੀ ‘ਚ ਲੰਦਨ ‘ਚ ਖ਼ਤਮ ਕੀਤੀ ਗਈ ਹੈ।