✕
  • ਹੋਮ

ਤੌਬਾ-ਤੌਬਾ ਬੌਲੀਵੁੱਡ ਹੁਸੀਨਾਵਾਂ ਦੇ ਨਖ਼ਰੇ, ਜਾਣ ਕੇ ਹੋ ਜਾਓਗੇ ਹੈਰਾਨ!

ਏਬੀਪੀ ਸਾਂਝਾ   |  18 May 2018 07:10 PM (IST)
ਤੌਬਾ-ਤੌਬਾ ਬੌਲੀਵੁੱਡ ਹੁਸੀਨਾਵਾਂ ਦੇ ਨਖ਼ਰੇ, ਜਾਣ ਕੇ ਹੋ ਜਾਓਗੇ ਹੈਰਾਨ!
1

ਰੇਖਾ- ਰੇਖਾ ਨੇ ਫਿਤੂਰ ਫ਼ਿਲਮ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ ਸੀ। ਰੇਖਾ ਦਾ ਕਹਿਣਾ ਸੀ ਕਿ ਫ਼ਿਲਮ ਵਿੱਚ ਉਨ੍ਹਾਂ ਦੀ ਦਿੱਖ ਸਹੀ ਉਨ੍ਹਾਂ ਮੁਤਾਬਕ ਨਹੀਂ। ਇਸ ਕਰਕੇ ਫ਼ਿਲਮਕਾਰਾਂ ਨੇ ਤੱਬੂ ਨਾਲ ਫ਼ਿਲਮ ਪੂਰੀ ਕੀਤੀ।

2

ਸੰਨੀ ਲਿਓਨੀ- ਪੜ੍ਹ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਸੰਨੀ ਲਿਓਨੀ ਨੇ ਆਪਣੇ ਇਕਰਾਰਮੇ ਵਿੱਚ 'ਨੋ ਕਿਸਿੰਗ' ਦੀ ਸ਼ਰਤ ਰੱਖੀ ਹੋਈ ਹੈ।

3

ਸੋਨਾਕਸ਼ੀ ਸਿਨ੍ਹਾ- ਸੋਨਾਕਸ਼ੀ ਨੇ ਇਹ ਨਿਯਮ ਬਣਾਇਆ ਹੋਇਆ ਹੈ ਕਿ ਉਹ ਆਪਣੇ ਸਾਥੀ ਅਦਾਕਾਰਾਂ ਨਾਲ ਆਨ-ਸਕ੍ਰੀਨ ਚੁੰਮਣ ਨਹੀਂ ਕਰੇਗੀ। ਇਸ ਸ਼ਰਤ ਕਾਰਨ ਉਹ ਆਪਣੇ ਹੱਥੋਂ ਕਈ ਫ਼ਿਲਮਾਂ ਵੀ ਗੁਆ ਚੁੱਕੀ ਹੈ।

4

ਐਸ਼ਵਰਿਆ ਰਾਏ ਬੱਚਨ- ਕਿਹਾ ਜਾਂਦਾ ਹੈ ਕਿ ਐਸ਼ਵਰਿਆ ਕਾਫੀ ਡਿਮਾਂਡਿੰਗ ਹੈ। ਉਨ੍ਹਾਂ ਕੁਝ ਸਮਾਂ ਪਹਿਲਾਂ ਜਹਾਜ਼ ਵਿੱਚ ਫਲਾਈਟ ਅਟੈਂਡੈਂਟ ਨੂੰ ਕਿਹਾ ਕਿ ਉਹ ਸਾਰੇ ਪਕਵਾਨ ਉਸ ਦੇ ਸਾਹਮਣੇ ਪੇਸ਼ ਕਰੇ, ਜਿਹੜੀ ਉਸ ਨੂੰ ਆਕਰਸ਼ਕ ਲੱਗੇਗੀ ਉਹ ਉਹੀ ਖਾਵੇਗੀ।

5

ਕਰੀਨਾ ਕਪੂਰ ਖ਼ਾਨ- ਖ਼ਬਰਾਂ ਮੁਤਾਬਕ ਕਰੀਨਾ ਕਪੂਰ ਨੇ ਫ਼ਿਲਮਕਾਰਾਂ ਨੂੰ ਪਹਿਲਾਂ ਤੋਂ ਹੀ ਕਿਹਾ ਹੋਇਆ ਹੈ ਕਿ ਉਹ ਸਿਰਫ ਏ-ਲਿਸਟਿਡ ਅਦਾਕਾਰਾਂ ਨਾਲ ਹੀ ਕੰਮ ਕਰੇਗੀ।

6

ਪ੍ਰਿਅੰਕਾ ਚੋਪੜਾ- ਪ੍ਰਿਅੰਕਾ ਨੇ 'ਨੋ ਨਿਊਡਿਟੀ' ਦੀ ਸ਼ਰਤ ਨੂੰ ਫ਼ਿਲਮ ਵਿੱਚ ਕੰਮ ਕਰਨ ਵਾਲੇ ਆਪਣੇ ਇਕਰਾਰਨਾਮੇ ਵਿੱਚ ਦਰਜ ਕੀਤਾ ਹੋਇਆ ਹੈ।

7

ਦੀਪਿਕਾ ਪਾਦੂਕੋਣ- ਦੀਪਿਕਾ ਨੇ ਇੱਕ ਵਾਰ ਵਿੱਕੀ ਕੌਸ਼ਲ (ਰਾਜ਼ੀ ਵਿੱਚ ਇਕਬਾਲ ਦਾ ਕਿਰਦਾਰ ਨਿਭਾਉਣ ਕਰਕੇ ਅੱਜ ਕੱਲ੍ਹ ਚਰਚਾ ਵਿੱਚ ਹੈ) ਨਾਲ ਸਕ੍ਰੀਨ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਕੌਸ਼ਲ ਅੱਵਲ ਦਰਜੇ ਦਾ ਕਲਾਕਾਰ ਨਹੀਂ ਹੈ।

8

ਕੈਟਰੀਨਾ ਕੈਫ- ਫਿਤੂਰ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਕੈਟਰੀਨਾ ਕੈਫ ਨੇ ਆਪਣਾ ਵਜ਼ਨ ਕਾਫੀ ਘੱਟ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੇ ਨਿਰਦੇਸ਼ਕ 'ਤੇ ਦਬਾਅ ਬਣਾਇਆ ਕਿ ਫ਼ਿਲਮ ਦੇ ਕੁਝ ਸੀਨ ਮੁੜ ਤੋਂ ਫ਼ਿਲਮਾਏ ਜਾਣ। ਕੈਟਰੀਨਾ ਦੀ ਇਹ ਵੀ ਮੰਗ ਸੀ ਕਿ ਉਸ ਦਾ ਮਨਪਸੰਦ ਫ਼ੋਟੋਗ੍ਰਾਫ਼ਰ ਹੀ ਤਸਵੀਰਾਂ ਦੀ ਜ਼ਿੰਮੇਵਾਰੀ ਲਵੇਗਾ।

9

ਬਾਲੀਵੁੱਡ ਸਿਤਾਰਿਆਂ ਦਾ ਨੱਕ ਕਾਫੀ ਉੱਚਾ ਹੈ। ਤੁਹਾਡੇ ਪਸੰਦੀਦਾ ਸਟਾਰਜ਼ ਕਦੇ-ਕਦੇ ਅਜਿਹੀ ਮੰਗ ਕਰਦੇ ਹਨ ਕਿ ਜਿਸ ਨੂੰ ਪੂਰਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਸਿਤਾਰੇ ਨੇ ਕੀ-ਕੀ ਡਿਮਾਂਡ ਕੀਤੀ ਹੋਈ ਹੈ।

  • ਹੋਮ
  • ਬਾਲੀਵੁੱਡ
  • ਤੌਬਾ-ਤੌਬਾ ਬੌਲੀਵੁੱਡ ਹੁਸੀਨਾਵਾਂ ਦੇ ਨਖ਼ਰੇ, ਜਾਣ ਕੇ ਹੋ ਜਾਓਗੇ ਹੈਰਾਨ!
About us | Advertisement| Privacy policy
© Copyright@2026.ABP Network Private Limited. All rights reserved.