ਦੀਆ ਮਿਰਜ਼ਾ ਦੀ ਅਨੋਖੀ ਪਹਿਲ, ਨਹੀਂ ਵਰਤੇਗੀ ਸੈਨੇਟਰੀ ਪੈਡ
ਫ਼ਿਲਮ ਦੀ ਗੱਲ ਕਰੀਏ ਤਾਂ ਦੀਆ ਮਿਰਜ਼ਾ ਜਲਦ ਹੀ ਸੰਜੇ ਦੱਤ ਦੀ ਬਾਇਓਪਿਕ ਫਿਲਮ ਵਿੱਚ ਉਨ੍ਹਾਂ ਦੀ ਪਤਨੀ ਮਾਨਿਅਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।
ਇਸ ਦੇ ਨਾਲ ਹੀ ਦੀਆ ਮਿਰਜ਼ਾ ਨੇ ਪਲਾਸਟਿਕ ਦੇ ਸੈਨੇਟਰੀ ਨੈਪਕਿਨਸ ਦੇ ਬਦਲੇ ਬਾਇਓ-ਡਿਗ੍ਰੀਡੇਬਲ ਪੈਡ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਵਾਤਾਵਰਣ ਨੂੰ ਨੁਕਸਾਨ ਨਾ ਹੋਵੇ।
ਦੀਆ ਨੇ ਇਹ ਵੀ ਕਿਹਾ ਕਿ ਕਈ ਵਾਰ ਉਨ੍ਹਾਂ ਕੋਲ ਸੈਨੇਟਰੀ ਨੈਪਕੀਨ ਦੇ ਐਡ ਦੇ ਆਫ਼ਰ ਵੀ ਆਉਂਦੇ ਹਨ ਪਰ ਉਹ ਜਿਸ ਚੀਜ਼ ਦੀ ਵਰਤੋਂ ਛੱਡ ਚੁੱਕੀ ਹੋਵੇ ਉਸ ਦਾ ਪ੍ਰਚਾਰ ਵੀ ਉਹ ਨਹੀਂ ਕਰ ਸਕਦੀ।
ਦੀਆ ਮਿਰਜ਼ਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸੈਨੇਟਰੀ ਨੈਪਕਿਨ ਤੇ ਡਾਈਪਰਜ਼ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। ਇਸ ਨੂੰ ਅਸੀਂ ਲੋਕ ਵੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਾਂ।
ਸੈਨੇਟਰੀ ਨੈਪਕਿਨ ਤੋਂ ਇਲਾਵਾ ਉਨ੍ਹਾਂ ਨੇ ਪਲਾਸਟਿਕ ਦੇ ਟੁਥਬਰਸ਼ ਤੇ ਪਾਣੀ ਲਈ ਲਈ ਪਲਾਸਟਿਕ ਦੀ ਬੋਤਲ ਦੀ ਵਰਤੋਂ ਵੀ ਬੰਦ ਕਰ ਦਿੱਤੀ ਹੈ।
ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਲਾਸਟਿਕ ਦੀ ਵਰਤੋਂ ਕਰਨਾ ਬਹੁਤ ਘੱਟ ਕਰ ਦਿੱਤਾ ਹੈ।
ਦੀਆ ਮਿਰਜ਼ਾ ਦਾ ਮੰਨਣਾ ਹੈ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਕਦਮ-ਕਦਮ 'ਤੇ ਇਸ ਦਾ ਧਿਆਨ ਰੱਖਦੀ ਹੈ।
ਇਸ ਦੇ ਚੱਲਦਿਆਂ ਦੀਆ ਮਿਰਜ਼ਾ ਨੇ ਆਪਣੇ ਜੀਵਨ ਵਿੱਚ 80 ਫੀਸਦੀ ਪਲਾਸਟਿਕ ਦੀ ਵਰਤੋਂ ਘੱਟ ਕਰ ਦਿੱਤੀ ਹੈ। ਇਸ ਵਿੱਚ ਪਲਾਸਟਿਕ ਦੇ ਸੈਨੇਟਰੀ ਪੈਡ ਵੀ ਸ਼ਾਮਲ ਹਨ।
ਦੀਆ ਮਿਰਜ਼ਾ ਨੂੰ ਭਾਰਤ ਵੱਲ਼ੋਂ ਯੂ.ਐਨ.ਓ. ਦੀ ਇਨਵਾਇਰਮੈਂਟ ਗੁੱਡਵਿੱਲ ਅੰਬੈਸਡਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਦੀਆ ਮਿਰਜ਼ਾ ਆਪਣੀ ਪਰਸਨਲ ਲਾਈਫ ਵਿੱਚ ਵੀ ਕਾਫੀ ਈਕੋ ਫਰੈਂਡਲੀ ਹੈ।