✕
  • ਹੋਮ

'ਗੋਲਮਾਲ ਅਗੇਨ' ਦੀ ਡਬਲ ਸੈਂਚੁਰੀ, ਜਾਣੋ ਕੁਲੈਕਸ਼ਨ

ਏਬੀਪੀ ਸਾਂਝਾ   |  13 Nov 2017 06:06 PM (IST)
1

ਰੋਹਿਤ ਸ਼ੈੱਟੀ ਦੀ ਇਹ ਦੂਜੀ, ਜਦਕਿ ਅਜੈ ਦੇਵਗਨ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਨੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

2

ਫ਼ਿਲਮ ਦੀ ਕਮਾਈ ਤੋਂ ਜਿੱਥੇ ਪੂਰੀ ਟੀਮ ਖੁਸ਼ ਹੈ, ਉੱਥੇ ਰੋਹਿਤ ਸ਼ੈੱਟੀ ਤੇ ਅਜੈ ਦੇਵਗਨ ਜ਼ਿਆਦਾ ਖੁਸ਼ ਹਨ।

3

ਫ਼ਿਲਮ ਨੇ ਰਿਲੀਜ਼ ਹੋਈ ਨੂੰ ਇੱਕ ਮਹੀਨਾ ਹੋਣ ਤੋਂ ਪਹਿਲਾਂ ਹੀ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫ਼ਿਲਮ ਦਾ ਬਜਟ 80 ਕਰੋੜ ਰੁਪਏ ਦਾ ਸੀ।

4

ਇਸ ਫ਼ਿਲਮ ਵਿੱਚ ਤੱਬੂ, ਪਰਿਣੀਤੀ ਚੋਪੜਾ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ ਤੇ ਸ਼੍ਰੇਅਸ ਤਲਪੜੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

5

ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕਰਦਿਆਂ ਟ੍ਰੇਡ ਵਿਸ਼ਲੇਸ਼ਕ ਤਰਣ ਆਦਰਸ਼ ਨੇ ਟਵੀਟ ਕੀਤਾ ਹੈ ਕਿ ਬੀਤੇ ਐਤਵੀਰ ਨੂੰ 1.69 ਕਰੋੜ ਰੁਪਏ ਦੀ ਕਮਾਈ ਕਰਦਿਆਂ ਇਸ ਫ਼ਿਲਮ ਨੇ ਕੁੱਲ 201.43 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

6

20 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਦਾ ਖ਼ੁਮਾਰ ਲੋਕਾਂ 'ਤੇ ਹਾਲੇ ਤਕ ਵੀ ਚੜ੍ਹਿਆ ਹੋਇਆ ਹੈ।

7

ਬੀਤੇ ਦਿਨ ਫ਼ਿਲਮ ਨੇ 200 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।

8

ਨਵੀਂ ਦਿੱਲੀ: 'ਗੋਲਮਾਲ ਅਗੇਨ' ਦੀ ਕਮਾਈ ਦਾ ਸਾਰਿਆਂ ਨੂੰ ਕਾਫੀ ਸਮੇਂ ਤੋਂ ਦੋਹਰਾ ਸੈਂਕੜਾ ਪਾਰ ਕਰਨ ਦਾ ਇੰਤਜ਼ਾਰ ਸੀ। ਐਤਵਾਰ ਨੂੰ ਫੈਨਜ਼ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ।

  • ਹੋਮ
  • ਬਾਲੀਵੁੱਡ
  • 'ਗੋਲਮਾਲ ਅਗੇਨ' ਦੀ ਡਬਲ ਸੈਂਚੁਰੀ, ਜਾਣੋ ਕੁਲੈਕਸ਼ਨ
About us | Advertisement| Privacy policy
© Copyright@2026.ABP Network Private Limited. All rights reserved.