ਬਾਲੀਵੁੱਡ ਦੇ ਭੈਣ-ਭਰਾਵਾਂ ਦੀਆਂ ਜੋੜੀਆਂ, ਅਸਲ ਜ਼ਿੰਦਗੀ 'ਚ ਇੰਝ ਆਉਂਦੇ ਨਜ਼ਰ
ਇਸ ਦੇ ਨਾਲ ਹੀ ਸੋਨਮ ਕਪੂਰ ਤੇ ਭਰਾ ਹਰਸ਼ਵਰਧਨ ਕਪੂਰ ਦੀ ਜੋੜੀ ਵੀ ਜ਼ਬਰਦਸਤ ਹੈ। ਹਰਸ਼ ਨੇ ਆਪਣੇ ਮੋਢੇ ‘ਤੇ ਆਪਣੀਆਂ ਦੋਵਾਂ ਭੈਣਾਂ ਰੀਆ ਤੇ ਸੋਨਮ ਦੇ ਨਾਂ ਦਾ ਟੈਟੂ ਵੀ ਕਰਵਾਇਆ ਹੋਇਆ ਹੈ।
ਅਰਜੁਨ ਕਪੂਰ ਆਪਣੀ ਕਜ਼ਨ ਸੋਨਮ ਕਪੂਰ ਤੇ ਰੀਆ ਕਪੂਰ ਦੇ ਵੀ ਕਾਫੀ ਕਲੋਜ਼ ਹੈ। ਅਰਜੁਨ ਤੇ ਸੋਨਮ ਦੋਵਾਂ ਪਰਿਵਾਰਾਂ ‘ਚ ਸਭ ਤੋਂ ਵੱਡੇ ਹਨ।
ਬੀ-ਟਾਉਨ ਦਾ ਮੌਸਟ ਵਾਂਟੇਡ ਮੁੰਡਾ ਅਰਜੁਨ ਕਪੂਰ ਆਪਣੀਆਂ ਭੈਣਾਂ ‘ਚ ਕਾਫੀ ਫੇਮਸ ਹੈ। ਅਰਜੁਨ ਕਪੂਰ ਰੀਅਲ ਲਾਈਫ ‘ਚ ਅੰਸ਼ੁਲਾ ਦੇ ਕਾਫੀ ਕਲੋਜ਼ ਹੈ ਪਰ ਸ੍ਰੀਦੇਵੀ ਦੇ ਮੌਤ ਤੋਂ ਬਾਅਦ ਉਹ ਜਾਨ੍ਹਵੀ ਤੇ ਖੁਸ਼ੀ ਕਪੂਰ ਦੇ ਵੀ ਕਾਫੀ ਨਜ਼ਦੀਕ ਹੈ।
ਟਾਈਗਰ ਸ਼ਰੌਫ ਤੇ ਕ੍ਰਿਸ਼ਨਾ ਸ਼ਰੌਫ ਇੱਕੋ ਤਰ੍ਹਾਂ ਦਾ ਫੈਸ਼ਨ ਫੌਲੋ ਕਰਦੇ ਹਨ। ਦੋਵੇਂ ਭੈਣ-ਭਰਾ ਫਿਟਨੈੱਸ ਫਰੀਕ ਹਨ ਤੇ ਅਕਸਰ ਇੱਕ ਦੂਜੇ ਨਾਲ ਨਜ਼ਰ ਆ ਜਾਂਦੇ ਹਨ।
ਸੋਹਾ ਅਲੀ ਖ਼ਾਨ ਤੇ ਸੈਫ ਅਲੀ ਖ਼ਾਨ ਬਾਲੀਵੁੱਡ ਦੇ ਭੈਣ-ਭਰਾ ਦੀ ਅਜਿਹੀ ਜੋੜੀ ਹੈ ਜੋ ਇੱਕ-ਦੂਜੇ ਨਾਲ ਮੁਸ਼ਕਲ ਦੌਰ ‘ਚ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਤੇ ਇੱਕ ਦੂਜੇ ਨਾਲ ਮਸਤੀ ਕਰਦੇ ਵੀ ਖੂਬ ਨਜ਼ਰ ਆਉਂਦੇ ਹਨ।
ਰਿਤੀਕ ਰੋਸ਼ਨ ਤੇ ਸੁਨੈਨਾ ਰੋਸ਼ਨ ਵੀ ਇੱਕ ਦੂਜੇ ਦੇ ਕਾਫੀ ਕਰੀਬ ਹਨ। ਦੋਵੇਂ ਇੱਕ ਦੂਜੇ ਨਾਲ ਹਰ ਮੁਸ਼ਕਲ ਸਮੇਂ ‘ਚ ਨਾਲ ਖੜ੍ਹੇ ਰਹਿੰਦੇ ਹਨ।
ਬਾਲੀਵੁੱਡ ਦੀ ਗੌਸਿਪ ਜੋੜੀ ਦਾ ਖਿਤਾਬ ਰਣਬੀਰ ਕਪੂਰ ਤੇ ਕਰੀਨਾ ਕਪੂਰ ਨੂੰ ਕਿਹਾ ਜਾਂਦਾ ਹੈ। ਦੋਵਾਂ ਦੀ ਕੈਮਿਸਟ੍ਰੀ ਕਮਾਲ ਦੀ ਹੈ।
ਜ਼ੋਯਾ ਅਖ਼ਤਰ ਤੇ ਫਰਹਾਨ ਅਖ਼ਤਰ ਬਾਲੀਵੁੱਡ ਦੇ ਅਜਿਹੇ ਭੈਣ-ਭਰਾ ਹਨ ਜੋ ਫ਼ਿਲਮਾਂ ‘ਚ ਆਪਣੀ ਵੱਖਰੀ ਹੀ ਪਛਾਣ ਰੱਖਦੇ ਹਨ। ਦੋਵਾਂ ਨੇ ਹੀ ਡਾਇਰੈਕਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਆਪਣੀਆਂ ਭੈਣਾਂ ਨੂੰ ਬੇਹੱਦ ਪਿਆਰ ਕਰਦੇ ਹਨ। ਇੰਨਾ ਹੀ ਪਿਆਰ ਸਲਮਾਨ ਨੂੰ ਉਸ ਦੀਆਂ ਭੈਣਾਂ ਵੀ ਕਰਦੀਆਂ ਹਨ। ਅਰਪਿਤਾ ਤੇ ਅਲਵੀਰਾ ਦੋਵੇਂ ਸਲਮਾਨ ਨਾਲ ਖੜ੍ਹੀਆਂ ਰਹਿੰਦੀਆਂ ਹਨ।
ਅਮਿਤਾਭ ਬੱਚਨ ਦੀ ਧੀ ਤੇ ਅਭਿਸ਼ੇਕ ਬੱਚਨ ਦੀ ਭੈਣ ਸ਼ਵੇਤਾ ਬੱਚਨ ਕੈਮਰੇ ‘ਤੇ ਘੱਟ ਹੀ ਨਜ਼ਰ ਆਉਂਦੀ ਹੈ ਪਰ ਆਪਣੀ ਲਾਈਫ ‘ਚ ਉਹ ਕਾਫੀ ਕੁਝ ਕਰਦੀ ਨਜ਼ਰ ਆਉਂਦੀ ਹੈ। ਸ਼ਵੇਤਾ ਇੱਕ ਰਾਈਟਰ ਤੇ ਮਾਡਲ ਹੈ ਜਿਸ ਨੇ ਹਾਲ ਹੀ ‘ਚ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਿਆ ਹੈ। ਸ਼ਵੇਤਾ ਤੇ ਅਭਿਸ਼ੇਕ ਅਕਸਰ ਇੱਕ ਦੂਜੇ ਨਾਲ ਨਜ਼ਰ ਆਉਂਦੇ ਹਨ।