ਕਾਨਸ ਫੈਸਟੀਵਲ ਤੋਂ ਸਾਹਮਣੇ ਆਇਆ ਹਿਨਾ ਖ਼ਾਨ ਦਾ ਦੂਜਾ ਰੂਪ
ਹਾਲ ਹੀ ‘ਚ ਹਿਨਾ ਨੇ ਟੀਵੀ ਦੀ ਦੁਨੀਆ ਤੋਂ ਫ਼ਿਲਮਾਂ ‘ਚ ਐਂਟਰੀ ਕੀਤੀ ਹੈ। ਉਸ ਨੇ ਪਹਿਲੀ ਫ਼ਿਲਮ ਵਿਕਰਮ ਭੱਟ ਨਾਲ ਸਾਈਨ ਕੀਤੀ ਹੈ। ਇਸ ਦੇ ਨਾਲ ਹੀ ਹਿਨਾ ਨੇ ਹਾਲ ਹੀ ‘ਚ ਆਪਣੇ ਦੋਸਤ ਪ੍ਰਿਅੰਕ ਚੋਪੜਾ ਦੇ ਨਾਲ ਇੱਕ ਵੀਡੀਓ ਸੌਂਗ ਵੀ ਸ਼ੂਟ ਕੀਤਾ ਹੈ ਜਿਸ ਨੂੰ ਅਰੀਜੀਤ ਨੇ ਗਾਇਆ ਹੈ।
ਹਿਨਾ ਦੇ ਫੈਨਸ ਨੂੰ ਉਸ ਦੀ ਕਾਨਸ ਫੈਸਟ ਦੀ ਇਹ ਲੁੱਕ ਵੀ ਬੇਹੱਦ ਪਸੰਦ ਆਈ ਹੈ। ਉਹ ਅਕਸਰ ਆਪਣੀ ਲੁੱਕਸ ਤੇ ਸਟਾਇਲ ਕਰਕੇ ਵੀ ਸੁਰਖੀਆਂ ‘ਚ ਰਹਿੰਦੀ ਹੈ।
ਆਪਣੇ ਇਸ ਲੁੱਕ ਨੂੰ ਕੰਪਲੀਟ ਕਰਨ ਲਈ ਹਿਨਾ ਨੇ ਹਾਈਲਾਈਟਿਡ ਚੀਕਡ ਨਾਲ ਨਿਊਡ ਲਿਪਸਟਿਕ ਲਾਈ ਹੋਈ ਹੈ। ਹਿਨਾ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ।
ਇਸ ਤੋਂ ਬਾਅਦ ਹੁਣ ਹਿਨਾ ਨੇ ਆਪਣਾ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਇਸ ‘ਚ ਉਸ ਨੇ ਲੇਵੈਂਡਰ ਕੱਲਰ ਦੀ ਸਟਾਈਲਿਸ਼ ਮੈਕਸੀ ਪਾਈ ਹੈ। ਹਿਨਾ ਦੀ ਇਸ ਪੂਰੀ ਡ੍ਰੈੱਸ ‘ਤੇ ਚੈਕਡ ਡਿਟੇਲਿੰਗ ਹੈ ਤੇ ਡ੍ਰੈੱਸ ‘ਤੇ ਸਿਲਵਰ ਕਲਰ ਦੀ ਬੈਲਟ ਹੈ।
ਟੀਵੀ ਐਕਟਰਸ ਹਿਨਾ ਖ਼ਾਨ ਇਨ੍ਹਾਂ ਦਿਨੀਂ 7ਵੇਂ ਅਸਮਾਨ ‘ਤੇ ਹੈ। ਉਹ ਪਹਿਲੀ ਟੀਵੀ ਐਕਟਰਸ ਹੈ ਜਿਸ ਨੇ ਕਾਨਸ ਫ਼ਿਲਮ ਫੈਸਟ ਦੇ ਰੈੱਡ ਕਾਰਪੈਟ ‘ਤੇ ਆਪਣਾ ਜਲਵਾ ਬਿਖੇਰਿਆ ਹੈ। ਪਹਿਲੇ ਦਿਨ ਹਿਨਾ ਨੇ ਸ਼ਿਮਰੀ ਗਾਉਨ ‘ਚ ਆਪਣਾ ਕਾਨਫੀਡੈਂਟ ਲੁੱਕ ਦਿਖਾ ਸਭ ਨੂੰ ਹੈਰਾਨ ਕੀਤਾ ਸੀ।