ਹਿਨਾ ਖ਼ਾਨ ਦਾ ਰੈੱਡ ਕਾਰਪਟ 'ਤੇ ਜਲਵਾ, ਵੇਖ ਕੇ ਫੈਨਸ ਹੋਏ ਖੁਸ਼
ਹਿਨਾ ਜਲਦੀ ਹੀ ਬਾਲੀਵੁੱਡ ‘ਚ ਵੀ ਆਪਣੀ ਕਿਸਮਤ ਅਜ਼ਮਾਉਂਦੀ ਨਜ਼ਰ ਆਵੇਗੀ। ਇਸ ਦਾ ਪ੍ਰਮੋਸ਼ਨ ਕਰਨ ਵੀ ਉਹ ਕਾਂਸ ਗਈ ਹੈ।
ਆਪਣੀ ਲੁੱਕ ਨੂੰ ਹਿਨਾ ਨੇ ਨਿਊਡ ਪਿੰਕ ਲਿਪਸਟਿਕ ਤੇ ਨਿਊਡ ਮੇਕਅੱਪ ਨਾਲ ਕੰਪਲੀਟ ਕੀਤਾ। ਜੇਕਰ ਉਸ ਦੇ ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਸ ਨੇ ਮੈਸੀ ਬਨ ਬਣਾਇਆ ਸੀ ਜਿਸ ਵਿੱਚੋਂ ਇੱਕ ਲਿਟ ਅੱਗੇ ਕੱਢੀ ਹੋਈ ਹੈ।
ਇਸ ਡ੍ਰੈੱਸ ਨਾਲ ਹਿਨਾ ਨੇ ਲਾਈਟ ਮੇਕਅੱਪ ਕੀਤਾ ਸੀ। ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਉਸ ਨੇ ਖੁਦ ਸ਼ੇਅਰ ਕੀਤਾ ਤੇ ਲਿਖਿਆ ਕਿ ਇਹ ਸਿਰਫ ਤਸਵੀਰ ਨਹੀਂ।
ਹਿਨਾ ਖ਼ਾਨ ਨੇ ਕਾਂਸ 2019 ਲਈ ਜ਼ੈਦ ਨਕੜ ਦਾ ਡਿਜ਼ਾਇਨ ਕੀਤਾ ਗਾਉਨ ਪਾਇਆ ਸੀ। ਇਸ ਮੌਕੇ ਉਹ ਬੇਹੱਦ ਖੁਸ਼ ਨਜ਼ਰ ਆਈ। ਹਿਨਾ ਨੇ ਇਸ ਦੌਰਾਨ ਆਪਣੇ ਫੈਨਸ ਦਾ ਧੰਨਵਾਦ ਕੀਤਾ ਤੇ ਉਸ ਨੇ ਕਾਫੀ ਇੰਜੂਆਏ ਕੀਤਾ।
ਹਿਨਾ ਖ਼ਾਨ ਇਸ ਦੌਰਾਨ ਡੀਪ ਨੈੱਕ ਗਾਉਨ ‘ਚ ਨਜ਼ਰ ਆਈ। ਉਸ ਨੇ ਗ੍ਰੇਅ ਕੱਲਰ ਗਾਉਨ ਪਾਇਆ ਸੀ ਜਿਸ ‘ਚ ਬਿਹਤਰੀਨ ਐਂਬ੍ਰਾਈਡਰੀ ਵਰਕ ਹੋਇਆ ਹੈ।
ਟੀਵੀ ਦੀ ਦੁਨੀਆ ‘ਚ ਆਪਣੀ ਕਿਸਮਤ ਅਜ਼ਮਾ ਚੁੱਕੀ ਹਿਨਾ ਖ਼ਾਨ ਕਾਂਸ 2019 ਦੇ ਰੈੱਡ ਕਾਰਪਟ ‘ਤੇ ਡੈਬਿਊ ਕਰ ਚੁੱਕੀ ਹੈ। ਸਭ ਨੂੰ ਹਿਨਾ ਦੀ ਪਹਿਲੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਹੁਣ ਹਿਨਾ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।