ਭਾਰਤੀ ਕ੍ਰਿਕਟ ਖਿਡਾਰੀਆਂ ਨਾਲ ਇਨ੍ਹਾਂ ਦੀ ਪਤਨੀਆਂ ਵੀ ਮਸ਼ਹੂਰ
ਜ਼ਹੀਰ ਖ਼ਾਨ ਇੱਕ ਸਮੇਂ ‘ਚ ਭਾਰਤੀ ਟੀਮ ਦੀ ਗੇਂਦਬਾਜ਼ੀ ‘ਚ ਰੀਡ ਦੀ ਹੱਡੀ ਹੁੰਦੇ ਸੀ। 2011 ਦੇ ਵਰਲਡ ਕੱਪ ‘ਚ ਉਨ੍ਹਾਂ ਦੀ ਗੇਂਦਬਾਜ਼ੀ ਨੇ ਟੀਮ ਦਾ ਕਾਫੀ ਸਾਥ ਦਿੱਤਾ ਸੀ। ਉਨ੍ਹਾਂ ਨੇ ਟੀਵੀ ਅਦਾਕਾਰਾ ਨਾਲ ਵਿਆਹ ਕੀਤਾ ਹੈ।
ਅਜਿੰਕੀਆ ਰਹਾਣੇ ਨੇ ਆਪਣੀ ਬਚਪਨ ਦੀ ਦੋਸਤ ਨਾਲ ਵਿਆਹ ਕੀਤਾ ਹੈ। ਰਹਾਣੇ ਨੂੰ ਵੀ ਵਰਲਡ ਕੱਪ ਟੀਮ ‘ਚ ਥਾਂ ਨਹੀਂ ਮਿਲੀ।
ਬੇਸ਼ੱਕ ਰੈਨਾ ਦੀ ਇਸ ਵਾਰ ਵਰਲਡ ਕੱਪ ‘ਚ ਚੋਣ ਨਹੀਂ ਹੋਈ ਪਰ ਉਨ੍ਹਾਂ ਦੀ ਪਤਨੀ ਨਾਲ ਜੋੜੀ ਕਾਫੀ ਸ਼ਾਨਦਾਰ ਹੈ।
ਸੁਰੇਸ਼ ਰੈਨਾ ਨੇ ਹਾਲ ਹੀ ‘ਚ ਖ਼ਤਮ ਹੋਏ ਆਈਪੀਐਲ ‘ਚ ਚੇਨਈ ਲਈ ਵਧੀਆ ਪ੍ਰਦਰਸ਼ਨ ਕੀਤਾ ਹੈ। ਫੋਟੋ ‘ਚ ਉਹ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ।
ਉਧਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਇੱਕ ਐਕਟਰਸ ਰਹਿ ਚੁੱਕੀ ਹੈ। ਭੱਜੀ ਤੇ ਗੀਤਾ ਦੀ ਲਵ ਸਟੋਰੀ ਲੰਬੀ ਚਲੀ ਸੀ।
ਯੁਵਰਾਜ ਸਿੰਘ ਦੀ ਪਤਨੀ ਬ੍ਰਿਟਿਸ਼ ਮਾਡਲ ਹੇਜਲ ਕੀਚ ਹੈ, ਜਿਸ ਨੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ।
ਰੋਹਿਤ ਸ਼ਰਮਾ ਦੀ ਪਤਨੀ ਵੀ ਅਕਸਰ ਮੈਦਾਨ ‘ਚ ਪਤੀ ਦਾ ਹੌਸਲਾ ਵਧਾਉਂਦੀ ਨਜ਼ਰ ਆਉਂਦੀ ਹੈ। ਕਦੇ-ਕਦੇ ਉਸ ਨੂੰ ਮੈਚ ਦੌਰਾਨ ਇਮੋਸ਼ਨਲ ਹੁੰਦੇ ਵੀ ਦੇਖਿਆ ਗਿਆ ਹੈ।
ਰੋਹਿਤ ਸ਼ਰਮਾ ਭਾਰਤੀ ਟੀਮ ਦੇ ਧੁਰੰਧਰ ਬੱਲੇਬਾਜ਼ ਹਨ।
ਸਾਕਸ਼ੀ ਤੇ ਧੋਨੀ ਦੀ ਜੋੜੀ ਕਾਫੀ ਕੂਲ ਹੈ। ਹਾਲ ਹੀ ‘ਚ ਚੇਨਈ ਸੁਪਰਕਿੰਗਸ ਦੇ ਖਿਡਾਰੀ ਏਅਰਪੋਰਟ ‘ਤੇ ਫਲਾਈਟ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਦੋਵਾਂ ਨੂੰ ਫਰਸ਼ ‘ਤੇ ਸੌਂਦੇ ਦੇਖਿਆ ਗਿਆ।
ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਮੰਨੇ ਜਾਣ ਵਾਲੇ ਕ੍ਰਿਕੇਟਰ ਵਿਰਾਟ ਕੋਹਲੀ ਜਿੰਨੇ ਪਿੱਚ ‘ਤੇ ਅਗ੍ਰੈਸਿਵ ਹਨ ਪਰਸਨਲ ਲਾਈਫ ‘ਚ ਓਨੇ ਹੀ ਸ਼ਾਂਤ ਹਨ। ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਕ੍ਰਿਕਟ ਤੇ ਬਾਲੀਵੁੱਡ ਦੀ ਸਭ ਤੋਂ ਅਹਿਮ ਜੋੜੀ ਕਿਹਾ ਜਾਂਦਾ ਹੈ।
ਕੈਪਟਨ ਕੂਲ ਰਹੇ ਮਹਿੰਦਰ ਸਿੰਘ ਧੋਨੀ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਨਾਲ ਪਤਨੀ ਸਾਕਸ਼ੀ ਨੂੰ ਵੀ ਦੇਖਿਆ ਜਾਂਦਾ ਹੈ।