ਹਸਾ-ਹਸਾ ਢਿੱਡੀਂ ਪੀੜਾਂ ਪਾਏਗੀ ‘ਹਾਉਸਫੁੱਲ-4’, ਵੇਖੋ ਕ੍ਰੇਜ਼ੀ ਕਿਰਦਾਰਾਂ ਦੀ ਪਹਿਲੀ ਝਲਕ
ਹਾਉਸਫੁੱਲ-4 ਸਿਨੇਮਾਘਰਾਂ ‘ਚ ਦੀਵਾਲੀ ਮੌਕੇ ਰਿਲੀਜ਼ ਹੋ ਰਹੀ ਹੈ।
‘ਹਾਉਸਫੁੱਲ-4’ ਦਾ ਟ੍ਰੇਲਰ 27 ਸਤੰਬਰ ਨੂੰ ਰਿਲੀਜ਼ ਹੋਵੇਗੀ।
ਜਦਕਿ ਫ਼ਿਲਮ ‘ਚ ਰਿਤੇਸ਼ ਦੇ ਦੂਜੇ ਕਿਰਦਾਰ ਦਾ ਨਾਂ ਹੈ ਰਾਏ। ਅਕਸੈ ਨੇ ਇਸ ਕਿਰਦਾਰ ਨਾਲ ਮਿਲਵਾਉਂਦੇ ਹੋਏ ਲਿਖਿਆ, ‘ਬੰਗਡੂ ਤੇ ਰਾਏ ਦੋਵੇਂ ਮਿਲ ਕੇ ਤੁਹਾਨੂੰ ਕ੍ਰੇਜ਼ੀ ਕਰ ਦੇਣਗੇ।”
ਰਿਤੇਸ਼ ਦੇਸ਼ਮੁੱਖ ਦਾ ਪਹਿਲਾ ਕਿਰਦਾਰ ਹੈ ਬੰਗਡੂ ਦਾ।
ਅਕਸ਼ੈ ਨੇ ਬੌਬੀ ਦਿਓਲ ਦੇ ਕਿਰਦਾਰ ਤੋਂ ਜਾਣੂ ਕਰਵਾਉਂਦੇ ਹੋਏ ਲਿਖਿਆ, “ਮਿਲੋ ਬਹਾਦੁਰੀ ਤੇ ਸਾਹਸ ਦੀ ਮਿਸਾਲ ਧਰਮ ਪੁੱਤਰ ਨੂੰ। ਉਸ ਦਾ ਦੂਜਾ ਕਿਰਦਾਰ ਬੇਹੱਦ ਦਿਲਚਸਪ ਰਿਹਾ ਹੈ।”
ਫ਼ਿਲਮ ‘ਚ ਬੌਬੀ ਦਿਓਲ ਵੀ ਹਨ ਜੋ ਇਸ ‘ਚ ਧਰਮ ਪੁੱਤਰ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਦੂਜੇ ਅੰਦਾਜ਼ ‘ਚ ਕ੍ਰਿਤੀ ਕਿਰਤੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਬਾਰੇ ਅਕਸ਼ੇ ਨੇ ਲਿਖਿਆ ਇੱਕ ਨੇ ਕਹਾਣੀ ਸ਼ੁਰੂ ਕੀਤੀ ਤੇ ਦੂਜੀ ਖ਼ਤਮ ਕਰੇਗੀ।”
ਇਸ ‘ਚ ਕ੍ਰਿਤੀ ਸੈਨਨ ਦਾ ਪਹਿਲਾ ਅੰਦਾਜ਼ ਸਿਤਮਗੜ੍ਹ ਦੀ ਰਾਜਕੁਮਾਰੀ ਮਧੂ ਦਾ ਹੋਵੇਗਾ।
ਆਪਣੇ ਪੋਸਟਰਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ, ‘ਮਿਲੋ 1419 ਦੇ ਰਾਜਕੁਮਾਰ ਬਾਲਾ ਤੇ 2019 ਦੇ ਹੈਰੀ ਨੂੰ”।
ਕਾਮੇਡੀ ਫ਼ਿਲਮ ‘ਹਾਉਸਫੁੱਲ-4’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਫ਼ਿਲਮ ‘ਚ ਅੱਕੀ ਦੋ ਕਿਰਦਾਰਾਂ ‘ਚ ਨਜ਼ਰ ਆਉਣਗੇ। ਅਕਸ਼ੇ ਦੇ ਇੱਕ ਕਿਰਦਾਰ ਨੂੰ ਹੈਰੀ ਦਾ ਨਾਂ ਦਿੱਤਾ ਗਿਆ ਹੈ ਜੋ ਲੰਦਨ ਰਿਟਰਨ ਹੈ ਜਦਕਿ ਦੂਜੇ ਕਿਰਦਾਰ ਵਿੱਚ 1419 ਦਾ ਰਾਜਕੁਮਾਰ ਬਾਲਾ ਹੈ।
ਇਸ ਦੇ ਦੂਜੇ ਪੋਸਟਰ 'ਚ ਬਾਲਾ ਨੂੰ ਇੰਟ੍ਰੋਡਿਊਸ ਕਰਦੇ ਹੋਏ ਅਕਸ਼ੈ ਨੇ ਲਿਖਿਆ ਹੈ ‘ਬਾਲਾ, ਸ਼ੈਤਾਨ ਦਾ ਸਾਲਾ।”