ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਦਾ ਤੜਕਾ, ਗਰਮੀ ‘ਚ ਸੈਲਫੀਆਂ ਕਲਿੱਕ
ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਬਾਲੀਵੁੱਡ ਦੇ ਮੰਤਰੀ ਮੰਡਲ ਤੋਂ ਦੋ ਵਾਰ ਮੁਲਾਕਾਤ ਕੀਤੀ ਸੀ ਤੇ ਰਾਸ਼ਟਰ ਨਿਰਮਾਣ ‘ਚ ਸਹਿਯੋਗ ‘ਤੇ ਗੱਲ ਕੀਤੀ ਸੀ।
ਇਸ ਖਾਸ ਮੌਕੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਆਪਣੀ ਪਤਨੀ ਐਕਟਰਸ ਪੱਲਵੀ ਜੋਸ਼ੀ ਨਾਲ ਨਜ਼ਰ ਆਈ।
ਡਾਇਰੈਕਟਰ ਰਾਜਕੁਮਾਰ ਹਿਰਾਨੀ, ਆਨੰਦ ਐਲ ਰਾਏ, ਸੁਸ਼ਾਂਤ ਸਿੰਘ ਰਾਜਪੂਤ, ਦਿਵਿਆ ਖੋਸਲਾ, ਕਾਜਲ ਅਗਰਵਾਲ, ਮੰਗੇਸ਼ ਹਡਾਵਲੇ ਤੇ ਅਭਿਸ਼ੇਕ ਕਪੂਰ ਵੀ ਇੱਥੇ ਨਜ਼ਰ ਆਏ।
ਇਸ ਦੌਰਾਨ ਸ਼ਾਹਿਦ ਕਪੂਰ ਤੇ ਮੀਰਾ ਗਰਮੀ ਤੋਂ ਬੇਹਾਲ ਨਜ਼ਰ ਆਏ। ਜਿੱਥੇ ਸ਼ਾਹਿਦ ਨੇ ਵਾਰ-ਵਾਰ ਪਾਣੀ ਪੀਤਾ ਮੀਰਾ ਵੀ ਵਾਰ-ਵਾਰ ਪਸੀਨਾ ਸਾਫ਼ ਕਰਦੀ ਨਜ਼ਰ ਆਈ।
ਪਹਿਲੀ ਵਾਰ ਸੰਸਦ ਮੈਬਰ ਚੁਣੇ ਗਏ ਸੰਨੀ ਦਿਓਲ ਵੀ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਸੀ।
ਅਨੁਪਮ ਖੇਰ ਵੀ ਸੰਸਦ ਮੈਂਬਰ ਤੇ ਆਪਣੀ ਪਤਨੀ ਕਿਰਨ ਖੇਰ ਦੇ ਨਾਲ ਇਸ ਇਵੈਂਟ ‘ਚ ਪਹੁੰਚੇ।
ਇੱਕ ਤਸਵੀਰ ‘ਚ ਸਾਰੇ ਬਾਲੀਵੁੱਡ ਸਟਾਰਸ ਇਕੱਠੇ ਵੀ ਨਜ਼ਰ ਆਏ।
ਲੈਜੇਂਡ ਰਜਨਕਾਂਤ ਵੀ ਸਭ ਨਾਲ ਤਸਵੀਰ ਕਲਿੱਕ ਕਰਵਾਉਂਦੇ ਨਜ਼ਰ ਆਏ।
ਇਸ ਤਸਵੀਰ ‘ਚ ਡਾਇਰੈਕਟਰ ਅਭਿਸ਼ੇਕ ਕਪੂਰ, ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ ਤੇ ਬੋਨੀ ਕਪੂਰ ਨਜ਼ਰ ਆਏ।
ਇਸ ਤਸਵੀਰ ‘ਚ ਸਿੰਗਰ ਕੈਲਾਸ਼ ਖੇਰ, ਕਰਨ ਜੌਹਰ ਤੇ ਕਈ ਹੋਰ ਫ਼ਿਲਮੀ ਸਟਰਾਸ ਨਜ਼ਰ ਆਏ।
ਇਸ ਦੌਰਾਨ ਕੁਝ ਅੰਦਰਲੀਆਂ ਤਸਵੀਰਾਂ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਸਮਾਗਮ ‘ਚ ਬਾਲੀਵੁੱਡ ਸੈਲੇਬਸ ਆਪਣੇ ਹੀ ਅੰਦਾਜ਼ ‘ਚ ਮਸਤੀ ਕਰਦੇ ਨਜ਼ਰ ਆਏ।