ਜਾਨ੍ਹਵੀ ਨੇ ਮਾਂ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਲਿਖੀਆਂ ਇਹ ਗੱਲਾਂ
ਆਖਿਰ ਵਿੱਚ ਜਾਨ੍ਹਵੀ ਕਪੂਰ ਨੇ ਲਿਖਿਆ- ਤੁਹਾਡੇ ਕੋਲੋਂ ਜਿੰਨਾ ਪਿਆਰ ਅਤੇ ਸਾਥ ਸਾਨੂੰ ਮਿਲਿਆ ਉਸ ਲਈ ਸ਼ੁਕਰੀਆ।
ਜਾਨ੍ਹਵੀ ਨੇ ਲਿਖਿਆ ਹੈ ਕਿ- ਇਸ ਤੋਂ ਪਹਿਲਾਂ ਉਹ ਨਹੀਂ ਜਾਣਦੀ ਸੀ ਕਿ ਨਿਰਾਸ਼ਾ ਕੀ ਹੁੰਦੀ ਹੈ।
ਉਨ੍ਹਾਂ ਨੂੰ ਪਿਆਰ ਕਰਨਾ ਅਤੇ ਉਨ੍ਹਾਂ ਦਾ ਪਿਆਰ ਹਾਸਲ ਕਰਨਾ ਬੜਾ ਮਾਇਨੇ ਰੱਖਦਾ ਹੈ। ਉਹ ਸਾਰਿਆਂ ਲਈ ਚੰਗੀ ਅਤੇ ਦਿਆਲੂ ਸਨ।
ਮੈਂ ਅਤੇ ਖੁਸ਼ੀ ਨੇ ਆਪਣੀ ਮਾਂ ਨੂੰ ਗੁਆ ਲਿਆ ਹੈ ਅਤੇ ਮੇਰੇ ਪਾਪਾ ਨੇ ਆਪਣੀ 'ਜਾਨ' ਗੁਆ ਦਿੱਤੀ ਹੈ। ਉਹ ਇੱਕ ਅਦਾਕਾਰਾ, ਇੱਕ ਮਾਂ ਅਤੇ ਇੱਕ ਪਤਨੀ ਤੋਂ ਕਿਤੇ ਜ਼ਿਆਦਾ ਸਨ। ਉਹ ਆਪਣੀ ਜ਼ਿੰਦਗੀ ਦੇ ਸਾਰੇ ਕਿਰਦਾਰਾਂ ਵਿੱਚ ਬੈਸਟ ਸੀ।
ਜਾਨ੍ਹਵੀ ਨੇ ਸਾਰਿਆਂ ਨੂੰ ਆਪਣੇ ਮੰਮੀ-ਡੈਡੀ ਦਾ ਸਨਮਾਨ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ- ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨਾਂ ਨੂੰ ਦੁੱਖ ਹੁੰਦਾ ਹੈ।
ਜਾਨ੍ਹਵੀ ਨੇ ਆਪਣੇ ਫੈਨਜ਼ ਨੂੰ ਮਾਂ ਵਾਸਤੇ ਅਰਦਾਸ ਕਰਨ ਲਈ ਵੀ ਕਿਹਾ ਹੈ। ਲਿਖਿਆ- ਤੁਸੀਂ ਮੇਰੀ ਮਾਂ ਨੂੰ ਪਿਆਰ ਕਰਦੇ ਰਹਿਣਾ। ਉਨ੍ਹਾਂ ਦੇ ਪਿਆਰ ਵਰਗਾ ਦੁਨੀਆ ਵਿੱਚ ਕੁਝ ਵੀ ਨਹੀਂ।
ਜਾਨ੍ਹਵੀ ਨੇ ਲਿਖਿਆ- ਤੁਸੀਂ ਮੇਰੇ ਅੰਦਰ ਹੋ। ਸਾਡੇ ਕੋਲ ਜਿੰਨਾ ਵੀ ਹੈ ਅਸੀਂ ਉਸ ਦੇ ਸਹਾਰੇ ਹੀ ਅੱਗੇ ਵਧਾਂਗੇ।
ਜਾਨ੍ਹਵੀ ਲਿਖਦੀ ਹੈ- ਮੇਰੇ ਦੋਸਤ ਹਮੇਸ਼ਾ ਕਹਿੰਦੇ ਸਨ ਕਿ ਮੈਂ ਬੜੀ ਖੁਸ਼ ਰਹਿੰਦੀ ਹਾਂ ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਇਹ ਖੁਸ਼ੀ ਤੁਹਾਡੇ ਕਾਰਨ ਸੀ। ਤੁਹਾਡੇ ਹੁੰਦੇ ਹੋਏ ਮੇਰੇ ਲਈ ਕੋਈ ਪ੍ਰੇਸ਼ਾਨੀ ਵੱਡੀ ਨਹੀਂ ਸੀ। ਤੁਹਾਡੇ ਕਾਰਨ ਮੈਨੂੰ ਕਿਸੇ ਦੂਜੇ ਦੀ ਜ਼ਰੂਰਤ ਵੀ ਮਹਿਸੂਸ ਨਹੀਂ ਹੋਈ। ਤੁਸੀਂ ਮੇਰੀ ਆਤਮਾ ਦਾ ਹਿੱਸਾ ਹੋ। ਮੇਰੀ ਬੈਸਟ ਫ੍ਰੈਂਡ, ਮੇਰੀ ਹਰ ਚੀਜ਼ ਦਾ ਕਾਰਨ ਤੁਸੀਂ ਹੀ ਹੋ। ਮਾਂ, ਮੈਂ ਤੁਹਾਡੇ ਲਈ ਮਾਣ ਵਾਲੀ ਬਣਨਾ ਚਾਹੁੰਦੀ ਹਾਂ। ਮੈਂ ਰੋਜ਼ਾਨਾ ਸਵੇਰੇ ਇਸੇ ਗੱਲ ਨੂੰ ਯਾਦ ਕਰਾਂਗੀ। ਕਿਉਂਕਿ ਮੈਂ ਮੰਨਦੀ ਹਾਂ ਕਿ ਤੁਸੀਂ ਇੱਥੇ ਹੀ ਹੋ। ਮੈਂ ਤੁਹਾਨੂੰ ਮਹਿਸੂਸ ਕਰ ਸਕਦੀ ਹਾਂ।
ਜਾਨ੍ਹਵੀ ਕਪੂਰ ਨੇ ਲਿਖਿਆ- ਮੇਰੇ ਦਿਲ ਵਿੱਚ ਤਕਲੀਫ ਦੇਣ ਵਾਲਾ ਖਾਲੀਪਨ ਆ ਗਿਆ ਹੈ। ਮੈਂ ਜਾਣਦੀ ਹਾਂ ਕਿ ਮੈਨੂੰ ਇਸ ਦੇ ਨਾਲ ਹੀ ਜਿਉਣਾ ਪੈਣਾ ਹੈ। ਇਸ ਖਾਲੀਪਨ ਦੇ ਨਾਲ ਵੀ ਮੈਂ ਤੁਹਾਡੇ ਪਿਆਰ ਨੂੰ ਮਹਿਸੂਸ ਕਰ ਸਕਦੀ ਹਾਂ। ਮੈਂ ਮਹਿਸੂਸ ਕਰ ਸਕਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਦਰਦ ਅਤੇ ਉਦਾਸੀ ਵਿੱਚੋਂ ਮੈਨੂੰ ਬਚਾਇਆ। ਮੈਂ ਜਦ ਵੀ ਆਪਣੀਆਂ ਅੱਖਾਂ ਬੰਦ ਕਰਦੀ ਹਾਂ ਤਾਂ ਸਿਰਫ ਕੁੱਝ ਚੰਗੀਆਂ ਗੱਲਾਂ ਯਾਦ ਆਉਂਦੀਆਂ ਹਨ।
ਬਾਲੀਵੁੱਡ ਦੀ ਵੱਡੀ ਅਦਾਕਾਰਾ ਸ਼੍ਰੀਦੇਵੀ ਦੀ 6 ਦਿਨ ਪਹਿਲਾਂ ਦੁਬਈ ਵਿੱਚ ਮੌਤ ਹੋ ਗਈ ਸੀ। ਆਪਣੀ ਮਾਂ ਦੀ ਮੌਤ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਉਨ੍ਹਾਂ ਨਾਲ ਜੁੜੀਆਂ ਗੱਲਾਂ ਨੂੰ ਸਾਂਝਾ ਕੀਤਾ ਹੈ। ਇੰਨਾ ਹੀ ਨਹੀਂ ਜਾਨ੍ਹਵੀ ਨੇ ਆਪਣੇ ਜਨਮਦਿਨ ਤੋਂ 4 ਦਿਨ ਪਹਿਲਾਂ ਲੋਕਾਂ ਨੂੰ ਬੜੀ ਭਾਵਨਾਤਮੁਕ ਅਪੀਲ ਵੀ ਕੀਤੀ ਹੈ। ਜਾਨ੍ਹਵੀ ਨੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ- ਮੇਰੇ ਜਨਮਦਿਨ 'ਤੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪੇਰੇਂਟਸ ਨਾਲ ਪਿਆਰ ਕਰੋ।