ਕੰਗਣਾ 'ਮੈਂਟਲ ਹੈ ਕਿਆ..?'
ਫ਼ਿਲਮ ਦੀ ਕਹਾਣੀ ਇੱਕ ਅਜਿਹੀ ਔਰਤ ਦੀ ਹੈ ਜਿਹੜੀ ਕਿ ਮਾਨਸਿਕ ਤੌਰ 'ਤੇ ਕਾਤਲ ਹੋ ਸਕਦੀ ਹੈ। ਫ਼ਿਲਮ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ।
ਬਾਲਾਜੀ ਮੋਸ਼ਨ ਪਿਕਚਰਜ਼ ਨੇ ਫ਼ਿਲਮ ਦਾ ਫਸਟ ਲੁਕ ਸ਼ੇਅਰ ਕੀਤਾ ਅਤੇ ਲਿਖਿਆ- ਸਮਾਂ ਹੈ ਆਪਣੇ ਅੰਦਰ ਦੇ ਪਾਗਲਪਨ ਨੂੰ ਬਾਹਰ ਲਿਆਉਣ ਦਾ, ਅਕਲਮੰਦੀ ਹੁਣ ਪੁਰਾਣੀ ਗੱਲ ਹੋ ਚੁੱਕੀ ਹੈ।
ਇਸ ਫ਼ਿਲਮ ਨੂੰ ਕਨਿਕਾ ਢਿੱਲੋਂ ਨੇ ਲਿਖਿਆ ਹੈ ਅਤੇ ਡਾਇਰੈਕਟਰ ਪ੍ਰਕਾਸ਼ ਕੋਵੇਲਾਮੁਦੀ ਹਨ।
ਰਾਜਕੁਮਾਰ ਨੇ ਸੋਸ਼ਲ ਮੀਡੀਆ 'ਤੇ ਸੋਮਵਾਰ ਨੂੰ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਸੀ ਤੇ ਇਹ ਵਾਇਰਲ ਹੋ ਗਿਆ।
ਰਾਜਕੁਮਾਰ ਨੇ ਕਿਹਾ- ਕੰਗਣਾ ਪਾਵਰਹਾਊਸ ਕਲਾਕਾਰ ਹੈ ਅਤੇ ਅਸੀਂ ਮੁੜ ਇਕੱਠੇ ਕੰਮ ਕਰ ਰਹੇ ਹਾਂ।
ਅਦਾਕਾਰ ਰਾਜ ਕੁਮਾਰ ਰਾਵ ਦਾ ਕਹਿਣਾ ਹੈ ਕਿ ਉਨਾਂ ਦੀ ਇਹ ਫ਼ਿਲਮ ਬੜੀ ਵੱਖਰੀ ਤਰ੍ਹਾਂ ਦੀ ਕਾਮੇਡੀ ਹੈ। ਸਾਲ 2014 ਦੀ ਹਿੱਟ ਫ਼ਿਲਮ 'ਕੁਈਨ' ਤੋਂ ਬਾਅਦ ਦੋਵੇਂ ਇਸ ਫ਼ਿਲਮ ਵਿੱਚ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣਗੇ।
ਫ਼ਿਲਮ ਨਿਰਮਾਤਾ ਰੋਜ਼ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕਰ ਰਹੇ ਹਨ। ਇਸ ਨਾਲ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ।
ਅਦਾਕਾਰਾ ਕੰਗਨਾ ਰਨੌਤ ਆਪਣੀ ਅਗਲੀ ਫ]fਲਮ 'ਮੈਂਟਲ' ਦੇ ਪੋਸਟਰ ਵਿੱਚ ਬਿਲਕਲ ਵੱਖਰੀ ਨਜ਼ਰ ਆ ਰਹੀ ਹੈ। ਵਿਕਾਸ ਬਹਿਲ ਦੀ ਫ਼ਿਲਮ 'ਕੁਈਨ' ਵਿੱਚ ਆਪਣੀ ਅਦਾਕਾਰੀ ਨਾਲ ਨਾਮਣਾ ਖੱਟਣ ਵਾਲੀ ਕੰਗਣਾ ਰਨੌਤ ਅਤੇ ਰਾਜਕੁਮਾਰ ਰਾਵ ਫ਼ਿਲਮ 'ਮੈਂਟਲ ਹੈ ਕਿਆ' ਵਿੱਚ ਇਕੱਠੇ ਨਜ਼ਰ ਆਉਣਗੇ।