✕
  • ਹੋਮ

ਕਪਿਲ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਇਸ ਸ਼ੋਅ ਨਾਲ ਵਾਪਸੀ

ਏਬੀਪੀ ਸਾਂਝਾ   |  08 Oct 2017 03:12 PM (IST)
ਕਪਿਲ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਇਸ ਸ਼ੋਅ ਨਾਲ ਵਾਪਸੀ
1

ਤਾਂ ਫਿਰ ਕਪਿਲ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਇੱਥੇ ਹੀ ਖ਼ਤਮ ਹੁੰਦਾ ਹੈ। ਕਪਿਲ ਛੇਤੀ ਹੀ ਨਵੇਂ ਟੀ.ਵੀ. ਸ਼ੋਅ 'ਆਦਤ ਸੇ ਮਜਬੂਰ' ਨਾਲ ਵਾਪਸ ਆ ਰਿਹਾ ਹੈ। ਹਾਲਾਂਕਿ, ਇਹ ਸ਼ੋਅ ਕਿਹੜੇ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ।

2

ਉਸ ਨੇ ਬਾਅਦ ਵਿੱਚ ਇਹ ਐਲਾਨ ਕੀਤਾ ਕਿ ਉਹ ਥੋੜ੍ਹੇ ਸਮੇਂ ਲਈ ਛੁੱਟੀ 'ਤੇ ਜਾ ਰਿਹਾ ਹੈ, ਇਸ ਤੋਂ ਬਾਅਦ ਉਹ ਪੂਰੀ ਤਾਕਤ ਨਾਲ ਪਰਤੇਗਾ।

3

ਕਪਿਲ ਇਸ ਸਾਲ ਕਈ ਵਿਵਾਦਾਂ ਵਿੱਚ ਫਸਣ ਕਾਰਨ ਚਰਚਾ ਵਿੱਚ ਰਹੇ ਹਨ। ਕਦੇ ਫਲਾਈਟ ਵਿੱਚ ਸੁਨੀਲ ਗ੍ਰੋਵਰ ਨਾਲ ਝਗੜਾ, ਕਦੇ ਆਪਣੀ ਮਸ਼ੂਕ ਨਾਲ ਤੋੜ-ਵਿਛੋੜੇ ਦੀਆਂ ਖ਼ਬਰਾਂ, ਕਦੇ ਸ਼ੋਅ ਦੀ ਸ਼ੂਟਿੰਗ ਰੱਦ ਕਰਨ ਦੀਆਂ ਗੱਲਾਂ ਕਪਿਲ ਨਾਲ ਜੁੜਦੀਆਂ ਹੀ ਗਈਆਂ।

4

ਸੂਤਰ ਦੱਸਦੇ ਹਨ ਕਿ ਸ਼ੋਅ ਨਾਲ ਜੁੜੇ ਹੋਏ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਕਪਿਲ ਨਾਲ ਇਸ ਨਵੇਂ ਸ਼ੋਅ ਦੀ ਸ਼ੂਟਿੰਗ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸ਼ੂਟਿੰਗ ਕਪਿਲ ਦੇ ਛੁੱਟੀ 'ਤੇ ਜਾਣ ਤੋਂ ਪਹਿਲਾਂ ਹੀ ਪੂਰੀ ਕਰ ਲਈ ਗਈ ਸੀ।

5

'ਕਾਮੇਡੀ ਨਾਈਟਸ ਵਿੱਦ ਕਪਿਲ' ਤੇ 'ਦ ਕਪਿਲ ਸ਼ਰਮਾ ਸ਼ੋਅ' ਤੋਂ ਬਾਅਦ ਕਪਿਲ ਹੁਣ ਨਵੇਂ ਸ਼ੋਅ 'ਆਦਤ ਸੇ ਮਜਬੂਰ' ਨਾਲ ਕਾਮੇਡੀ ਦਾ ਤੜਕਾ ਲਾਵੇਗਾ।

6

ਟੀ.ਵੀ. ਦਰਸ਼ਕਾਂ ਲਈ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਣ ਵਾਲੀਆਂ ਹਨ। ਦਰਸ਼ਕਾਂ ਨੂੰ ਕਾਮੇਡੀ ਡੋਜ਼ ਦੇਣ ਲਈ ਕਾਮੇਡੀ ਕਿੰਗ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ 'ਤੇ ਦਸਤਕ ਦੇਣ ਵਾਲੇ ਹਨ।

  • ਹੋਮ
  • ਬਾਲੀਵੁੱਡ
  • ਕਪਿਲ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਇਸ ਸ਼ੋਅ ਨਾਲ ਵਾਪਸੀ
About us | Advertisement| Privacy policy
© Copyright@2026.ABP Network Private Limited. All rights reserved.