ਕਰੀਨਾ ਫੇਰ ਸਜੀ ਦੁਲਹਨ ਦੇ ਲਿਬਾਸ ‘ਚ, ਫੈਨਸ ਦੇਖ ਹੋਏ ਖੁਸ਼
ਜੀ ਹਾਂ ਕਰੀਨਾ ਕਪੂਰ ਦੀਆਂ ਲਹਿੰਗਾ ਪਾਏ ਤੇ ਦੁਲਹਨ ਦੀ ਤਰ੍ਹਾਂ ਸੱਜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਫੈਨਸ ਸੋਚ ਰਹੇ ਹਨ ਕਿ ਉਹ ਮੁੜ ਦੁਲਹਨ ਕਿਉਂ ਬਣੀ ਹੈ।
ਇਸ ਫੋਟੋਸ਼ੂਟ ‘ਚ ਕਰੀਨਾ ਕਪੂਰ ਖ਼ਾਨ ਦੇ ਨਾਲ ਐਕਟਰ ਗੁਰਮੀਤ ਚੌਧਰੀ ਵੀ ਖੂਬ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਦੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਕਰੀਨਾ ਨੇ ਲਾਲ ਰੰਗ ਦੇ ਲਹਿੰਗੇ ‘ਚ ਨਜ਼ਰ ਆ ਰਹੀ ਹੈ। ਇਸ ਆਊਟਫਿਟ ਨਾਲ ਉਸ ਨੇ ਮੈਚਿੰਗ ਜੂਲਰੀ ਕੈਰੀ ਕੀਤੀ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਰੀਨਾ ਆਪਣੇ ਕਾਤੀਲਾਨਾ ਅੰਦਾਜ਼ ‘ਚ ਫੈਨਸ ‘ਤੇ ਬਿਜਲੀਆਂ ਡੇਗ ਰਹੀ ਹੈ। ਉਹ ਅਜਿਹਾ ਗਜ਼ਬ ਅੰਦਾਜ਼ ਪਹਿਲਾਂ ਵੀ ਕਈ ਵਾਰ ਦਿਖਾ ਚੁੱਕੀ ਹੈ।
ਬਾਲੀਵੁੱਡ ਵਿੱਚ ਵੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਹੀ ਦੀਪਿਕਾ ਤੇ ਰਣਵੀਰ ਸਿੰਘ ਨੇ ਵਿਆਹ ਕੀਤਾ ਪਰ ਇਨ੍ਹਾਂ ਸਭ ‘ਚ ਪਟੌਦੀ ਖਾਨਦਾਨ ਦੀ ਨੂੰਹ ਇੱਕ ਵਾਰ ਫੇਰ ਦੁਲਹਨ ਬਣੀ ਨਜ਼ਰ ਆ ਰਹੀ ਹੈ।